ਚੰਡੀਗੜ੍ਹ ‘ਚ 1 ਮਈ ਤੋਂ ਆਨਲਾਈਨ ਹੋਵੇਗੀ ਪਾਰਕਿੰਗ ਫੀਸ

ਚੰਡੀਗੜ੍ਹ ‘ਚ 1 ਮਈ ਤੋਂ ਆਨਲਾਈਨ ਹੋਵੇਗੀ ਪਾਰਕਿੰਗ ਫੀਸ

Chandigarh,26 April,2024,(Azad Soch News):- ਚੰਡੀਗੜ੍ਹ ਦੀਆਂ ਪਾਰਕਿੰਗਾਂ ਵਿਚ ਦੋ ਪਹੀਆ ਤੇ 4 ਪਹੀਆ ਵਾਹਨਾਂ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ,ਇਹ ਸਹੂਲਤ ਇਕ ਮਈ ਤੋਂ ਸ਼ੁਰੂ ਕੀਤੀ ਜਾਵੇਗੀ,ਇਸ ਲਈ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵੱਲੋਂ ਕਈ ਬੈਂਕਾਂ ਨਾਲ ਕਾਂਟ੍ਰੈਕਟ (Contract) ਕੀਤਾ ਗਿਆ ਹੈ,ਬੈਂਕਾਂ ਵੱਲੋਂ ਕਾਰਡ ਸਵੈਪ (Card Swap) ਕਰਨ ਵਾਲੀ ਮਸ਼ੀਨ ਲਈ ਗਈ ਹੈ,ਜਿਸ ਵਿਚ ਕਿਊਆਰ ਕੋਡ ਨਾਲ ਵੀ ਭੁਗਤਾਨ ਦੀ ਸਹੂਲਤ ਹੈ,ਨਿਗਮ ਵੱਲੋਂ ਇਹ ਪ੍ਰਣਾਲੀ 73 ਜਗ੍ਹਾ ‘ਤੇ ਲਾਗੂ ਕੀਤੀ ਜਾzਵੇਗੀ,ਚੰਡੀਗੜ੍ਹ ਨਗਰ ਨਿਗਮ ਤਹਿਤ ਹੁਣ ਤੱਕ ਕੁੱਲ 89 ਪਾਰਕਿੰਗ ਥਾਂ ਹਨ,ਇਨ੍ਹਾਂ ਵਿਚੋਂ ਕੁਝ ਨੂੰ ਫ੍ਰੀ ਕੀਤਾ ਗਿਆ ਹੈ ਪਰ 73 ਪਾਰਕਿੰਗ ਥਾਂ ਅਜਿਹੇ ਹਨ ਜਿਥੇ ਕਾਫੀ ਮਾਤਰਾ ਵਿਚ ਹਰ ਰੋਜ਼ ਗੱਡੀ ਆਉਂਦੀ ਹੈ,ਇਨ੍ਹਾਂ ਵਿਚੋਂ ਲਗਭਗ 16000 ਗੱਡੀਆਂ ਪਾਰਕ ਕਰਨ ਦੀ ਸਮੱਰਥਾ ਹੈ,ਚੰਡੀਗੜ੍ਹ ਨਗਰ ਨਿਗਮ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ ਪਾਰਕਿੰਗ ਫੀਸ (Parking Fee) ਤਹਿਤ ਮਿਲਦੇ ਹਨ। 

Advertisement

Latest News