ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੂਜੀ ਵਾਰ ਕੀਤੀ ਮੁਲਾਕਾਤ

ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦੂਜੀ ਵਾਰ ਕੀਤੀ ਮੁਲਾਕਾਤ

New Delhi, 30 April 2024,(Azad Soch News):– ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵਿਚਕਾਰ ਅੱਜ (ਮੰਗਲਵਾਰ) ਦੂਜੀ ਵਾਰ ਮੁਲਾਕਾਤ ਹੋਈ,ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਗੁਜਰਾਤ ਅਤੇ ਆਸਾਮ ਦੌਰੇ ਬਾਰੇ ਦੱਸਿਆ।

ਉਨ੍ਹਾਂ ਨੇ ਮੈਨੂੰ ਵੀ ਦਿੱਲੀ ਆ ਕੇ ਪ੍ਰਚਾਰ ਕਰਨ ਅਤੇ ਦਿੱਲੀ ਤੋਂ ਪ੍ਰਚਾਰਕਾਂ ਨੂੰ ਪੰਜਾਬ ਲੈ ਜਾਣ ਲਈ ਕਿਹਾ ਹੈ,ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ INDIA ਗਠਜੋੜ ਦੇ ਪ੍ਰਚਾਰ ਲਈ ਜਿੱਥੇ ਵੀ ਤੁਹਾਨੂੰ ਬੁਲਾਇਆ ਜਾਵੇ ਤੁਸੀਂ ਜਾਓ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਰਿਵਾਰ ਬਾਰੇ ਚਰਚਾ ਹੋਈ,ਜਦੋਂ ਧੀ ਨਿਆਮਤ ਕੌਰ ਇੱਕ ਮਹੀਨੇ ਦੀ ਹੋ ਗਈ ਹੈ,ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਮੇਰੇ ਕੋਲੋਂ ਉਸ ਬਾਰੇ ਪੁੱਛਿਆ।

ਫਿਰ ਮੰਡੀਆਂ ਵਿੱਚ ਹੋ ਰਹੀ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਲਈ,ਮੈਂ ਉਨ੍ਹਾਂ ਨੂੰ ਦੱਸਿਆ ਕਿ 130 ਲੱਖ ਮੀਟ੍ਰਿਕ ਟਨ ਕਣਕ ਪੈਦਾ ਕਰਕੇ ਕੇਂਦਰੀ ਪੂਲ ਨੂੰ ਦਿੱਤੀ ਜਾ ਰਹੀ ਹੈ,ਅਦਾਇਗੀ ਵੀ ਉਸੇ ਦਿਨ ਕੀਤੀ ਜਾ ਰਹੀ ਹੈ,ਇਸ ਦੇ ਨਾਲ ਹੀ ਦੋ-ਚਾਰ ਦਿਨਾਂ ਵਿੱਚ ਕਣਕ ਦਾ ਸੀਜ਼ਨ ਵੀ ਖਤਮ ਹੋ ਜਾਵੇਗਾ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਇਨਸੁਲਿਨ ਮਿਲ ਰਹੀ ਹੈ।

ਰੂਟੀਨ ਚੈਕਅੱਪ (Routine Checkup) ਕੀਤਾ ਜਾ ਰਿਹਾ ਹੈ,ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਮੀਟਿੰਗ ਸ਼ੀਸ਼ੇ ਅਤੇ ਫ਼ੋਨ ਰਾਹੀਂ ਹੀ ਹੋਈ,ਮੀਟਿੰਗ (Meeting) ਵਿੱਚ ਉਨ੍ਹਾਂ ਨੇ ਪੂਰੇ ਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਲਈ,ਇਹ ਮੀਟਿੰਗ ਬਹੁਤ ਮਹੱਤਵਪੂਰਨ ਰਹੀ ਹੈ,ਕਿਉਂਕਿ ਠੀਕ 25 ਦਿਨਾਂ ਬਾਅਦ ਦਿੱਲੀ ਵਿੱਚ ਅਤੇ ਇੱਕ ਮਹੀਨੇ ਬਾਅਦ ਪੰਜਾਬ ਵਿੱਚ ਲੋਕ ਸਭਾ ਚੋਣਾਂ (Lok Sabha Elections) ਹਨ,ਦੋਵਾਂ ਸੂਬਿਆਂ ‘ਚ ‘ਆਪ’ ਦੀ ਸਰਕਾਰ ਹੈ।

Advertisement

Latest News