ਵੋਟਰ ਜਾਗਰੂਕਤਾ ਅਭਿਆਨ ਤਹਿਤ ਸਾਈਕਲ ਰੈਲੀ ਕੱਢੀ ਗਈ

ਵੋਟਰ ਜਾਗਰੂਕਤਾ ਅਭਿਆਨ ਤਹਿਤ ਸਾਈਕਲ ਰੈਲੀ ਕੱਢੀ ਗਈ

ਫ਼ਰੀਦਕੋਟ22 ਅਪ੍ਰੈਲ 2024

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ  ਵੋਟ ਦੇ ਹੱਕ ਦੀ ਵਰਤੋਂ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਵਿਖੇ ਸਵੀਪ ਤਹਿਤ ਸਾਈਕਲ ਰੈਲੀ ਕੱਢੀ ਗਈ। ਸਕੂਲ ਦੇ ਮੁਖੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਸਾਈਕਲ ਰੈਲੀ ਨੂੰ  ਹਰੀ ਝੰਡੀ ਦਿੱਤੀ । ਇਸ ਰੈਲੀ ਦੌਰਾਨ ਸਕੂਲ ਦੇ ਕਰੀਅਰ ਮਾਸਟਰ ਹਰਦੀਪ ਸਿੰਘ ਨੇ ਰਾਹ ਵਿੱਚ ਪੈਂਦੀਆਂ ਵੱਖ-ਵੱਖ ਥਾਵਾਂ ਤੇ ਰੁਕ ਕੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਨੂੰ  ਮੁੱਖ ਰੱਖਦੇ ਹੋਏ ਲੋਕਾਂ ਨੂੰ  ਵੱਧ ਤੋਂ ਵੱਧ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀ ਕੱਢੀ ਗਈ ਹੈ ।

ਇਸ ਸਾਈਕਲ ਰੈਲੀ ਦੌਰਾਨ ਸੀ-ਵਿਜ਼ਿਲ ਐਪ85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ  ਵੀ ਘਰ ਬੈਠੇ ਵੋਟ ਪਾਉਣ ਦੀ ਸਹੂਲਤ ਸਬੰਧੀ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੇ ਹੱਥਾਂ ਵਿਚ ਲੋਕਾਂ ਨੂੰ  ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕਤਾ ਪੈਦਾ ਕਰਨ ਵਾਲੇ ਹੱਥੀਂ ਤਿਆਰ ਕੀਤੇ ਪੋਸਟਰ ਫੜੇ ਹੋਏ ਸਨਜਿਸ ਚ ਮੇਰੀ ਵੋਟ-ਮੇਰੀ ਪਹਿਚਾਣਆਓ ਰਲ ਮਿਲ ਵੋਟਾਂ ਪਾਈਏ-ਲੋਕਤੰਤਰ ਮਜ਼ਬੂਤ ਬਣਾਈਏਵੋਟ ਪ੍ਰਤੀਸ਼ਤ ਵਧਾਈਏ-ਆਓ ਰਲ ਮਿਲ ਵੋਟਾਂ ਪਾਈਏਨਸ਼ੇ ਨਾਲ ਨਾ ਨੋਟਾਂ ਨਾਲ-ਸਰਕਾਰ ਬਣਾਓ ਵੋਟਾਂ ਨਾਲਸਲੋਗਨ ਲਿਖੇ ਹੋਏ ਸਨ । ਵਿਦਿਆਰਥੀਆਂ ਨੇ ਜਾਗਰੂਕਤਾ ਨਾਅਰੇ ਲਗਾ ਕੇ ਵੋਟਰ ਜਾਗਰੂਕਤਾ ਸੰਦੇਸ਼ ਘਰ-ਘਰ ਪਹੁੰਚਾਇਆ । ਇਹ ਰੈਲੀ ਪਿੰਡ ਦੀਆਂ ਵੱਖ-ਵੱਖ ਗਲੀਆਂ ਚੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ। ਇਸ ਰੈਲੀ ਨੂੰ  ਕਾਮਯਾਬ ਕਰਨ ਲਈ ਸੌਰਭਦਰਸ਼ਨ ਵਰਮਾ,ਦੀਵਾਨ ਚੰਦਕੈਂਪਸ ਮੈਨੇਜਰ ਤਰਸੇਮ ਸਿੰਘ ਤੇ ਗੁਰਮੀਤ ਸਿੰਘ ਨੇ ਸਹਿਯੋਗ ਦਿੱਤਾ।

Tags:

Advertisement

Latest News