ਸ. ਸ. ਸ. ਸ. ਕਰੀਆਂ ਪਹਿਲਵਾਨ ਫਿਰੋਜ਼ਪੁਰ ਵਿਖੇ ਸੈਸ਼ਨ 2024-25 ਐਨ.ਸੀ.ਸੀ. ਕੈਡਿਟ ਭਰਤੀ ਸੰਪੰਨ
By Azad Soch
On
ਫਿਰੋਜ਼ਪੁਰ, 4 ਮਈ 2024:
ਸੰਸਥਾ ਵਿਖੇ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਵਿੱਚ ਕਰਨਲ ਸ੍ਰੀ ਅਰਵਿੰਦਨ ਦੀ ਅਗਵਾਈ ਹੇਠ ਚੱਲ ਰਹੇ ਜੂਨੀਅਰ ਡਿਵੀਜ਼ਨ ਦੇ ਕੈਡਟਾਂ ਦੀ ਚੋਣ ਕੀਤੀ ਗਈ, ਜਿਸ ਤਹਿਤ ਸੂਬੇਦਾਰ ਸੁਖਚੈਨ ਸਿੰਘ ਅਤੇ ਹੌਲਦਾਰ ਨੀਰਜ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਮਹੱਤਵ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਦੇ ਸਰੀਰਕ ਮਾਪਦੰਡ ਮਾਪਣ ਲਈ ਵੱਖ-ਵੱਖ ਟੈਸਟ ਲਏ ਗਏ।
ਇਸ ਭਰਤੀ ਵਿੱਚ ਕੁੱਲ 22 ਵਿਦਿਆਰਥੀ ਕੈਡਟ ਵਜੋਂ ਚੁਣੇ ਗਏ। ਸੰਸਥਾ ਮੁਖੀ ਸ੍ਰੀਮਤੀ ਸੁਨੀਤਾ ਰਾਣੀ ਨੇ ਨਵੇਂ ਚੁਣੇ ਗਏ ਕੈਡਟਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ''ਤੁਸੀਂ ਐਨ.ਸੀ.ਸੀ. ਦੇ ਮਾਧਿਅਮ ਰਾਹੀਂ ਸ਼ਖਸੀਅਤ ਉਸਾਰੀ ਨਾਲ ਨਾਲ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨੀ ਹੈ।'' ਉਨ੍ਹਾਂ ਇਸ ਮੌਕੇ ਭਾਰਤੀ ਫੌਜ ਦੇ ਦੌਰਾਨ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਇਸ ਖੇਤਰ ਵਿੱਚ ਐਨ.ਸੀ.ਸੀ. ਬੱਚਿਆਂ ਲਈ ਵਰਦਾਨ ਵਰਗੀ ਹੈ।
ਇਸ ਮੌਕੇ ਉਨਾਂ ਨਾਲ ਸਕੂਲ ਦੇ ਐਨ.ਸੀ.ਸੀ. ਦੇ ਸੀ.ਟੀ.ਓ. ਹਰਪ੍ਰੀਤ ਸਿੰਘ ਵੀ ਮੌਜੂਦ ਸਨ।
Tags:
Latest News
ਆਈਲੈਟਸ ਸੈਂਟਰਾਂ ਵਿਖੇ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ
18 May 2024 22:18:16
ਅੰਮ੍ਰਿਤਸਰ18 ਮਈ 2024:---ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ...