ਟੀਮ ਸਵੀਪ ਵੱਲੋਂ ਹਲਕਾ ਬੱਲੂਆਣਾ ਦੇ ਪਿੰਡ ਸੀਤੋ ਗੁੰਨੋ, ਝੂਰੜ ਖੇੜਾ ਅਤੇ ਆਲਮਗੜ੍ਹ ਵਿਖੇ ਲਗਾਇਆ ਵੋਟਰ ਜਾਗਰੁਕਤਾ ਕੈਂਪ ਲਗਾਇਆ

ਟੀਮ ਸਵੀਪ ਵੱਲੋਂ ਹਲਕਾ ਬੱਲੂਆਣਾ ਦੇ ਪਿੰਡ ਸੀਤੋ ਗੁੰਨੋ, ਝੂਰੜ ਖੇੜਾ ਅਤੇ ਆਲਮਗੜ੍ਹ ਵਿਖੇ ਲਗਾਇਆ ਵੋਟਰ ਜਾਗਰੁਕਤਾ ਕੈਂਪ ਲਗਾਇਆ

ਅਬੋਹਰ 22 ਅਪ੍ਰੈਲ

ਜ਼ਿਲ੍ਹਾ ਚੋਣ ਅਧਿਕਾਰੀ ਡਾ ਸੇਨੂ ਦੁੱਗਲ ਵੱਲੋਂ ਹਲਕਾ ਬੱਲੂਆਣਾ (082) ਵਿਖੇ ਲੋਕ ਸਭਾ ਚੋਣਾਂ 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ. ਡੀ. ਸੀ. (ਡੀ.)ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੇ ਦਿਸ਼ਾਨਿਰਦੇਸ਼ਾਂ ਹੇਠ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਪਿੰਡ ਸੀਤੋ ਗੁੰਨੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਖੇ ਸਵੀਪ ਗਤੀਵਿਧੀਆਂ ਅਧੀਨ ਵੋਟਰ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਟੀਮ ਲੀਡਰ ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀਸ਼੍ਰੀ ਅਭੀਜੀਤ ਵਧਵਾ ਸੀਐਚਟੀਸ਼੍ਰੀ ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਵੱਧਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਤੋਂ ਇਲਾਵਾ ਪਿੰਡ ਝੂਰੜ ਖੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਦਾਣਾ ਮੰਡੀਪ੍ਰਾਇਮਰੀ ਸਕੂਲ ਵਿਖੇ ਵੀ ਵੋਟਰਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਪਿੰਡ ਦੀ ਆਮ ਜਨਤਾ ਨਾਲ ਤਾਲਮੇਲ ਸਥਾਪਿਤ ਕੀਤਾ। ਅਖੀਰ ਵਿੱਚ ਪਿੰਡ ਆਲਮਗੜ੍ਹ ਦੇ ਸਰਕਾਰੀ ਹਾਈ ਸਕੂਲ ਵਿਖੇ ਸਕੂਲ ਸਟਾਫ਼ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਟੀਮ ਸਵੀਪ ਹਲਕਾ ਬੱਲੂਆਣਾ ਦੁਆਰਾ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਜਿਸ ਦੀ ਸਭ ਨੇ ਦਿਲੋਂ ਪ੍ਰਸ਼ੰਸਾ ਕੀਤੀ। ਨੁੱਕੜ ਨਾਟਕ ਦੇ ਪ੍ਰਤੀਭਾਗੀਆਂ ਨੂੰ ਟੀਮ ਸਵੀਪ ਅਤੇ ਆਲਮਗੜ੍ਹ ਦੇ ਹਾਈ ਸਕੂਲ ਦੇ ਹੈੱਡਮਾਸਟਰ ਸ. ਗੁਰਿੰਦਰ ਸਿੰਘ ਅਤੇ ਸਕੂਲ ਦੇ ਸਟਾਫ਼ ਦੁਆਰਾ ਸਨਮਾਨ ਚਿੰਨ੍ਹ ਭੇਂਟ ਵੀ ਕੀਤੇ ਗਏ।

Tags:

Advertisement

Latest News