ਪਿੰਡ ਸਾਬੂਆਣਾ , ਬਾਂਡੀ ਵਾਲਾ ਅਤੇ ਕਬੂਲਸ਼ਾਹ ਖੁੱਬਣ ਦੇ ਸਕੂਲਾਂ, ਡਿਸਪੈਂਸਰੀਆਂ ਅਤੇ ਦਾਣਾ ਮੰਡੀ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ

ਪਿੰਡ ਸਾਬੂਆਣਾ , ਬਾਂਡੀ ਵਾਲਾ ਅਤੇ ਕਬੂਲਸ਼ਾਹ ਖੁੱਬਣ ਦੇ ਸਕੂਲਾਂ, ਡਿਸਪੈਂਸਰੀਆਂ ਅਤੇ ਦਾਣਾ ਮੰਡੀ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ

ਫਾਜ਼ਿਲਕਾ 22 ਅਪ੍ਰੈਲ

ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਫਾਜ਼ਿਲਕਾ-80 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ਼੍ਰੀ ਵਿਪਨ ਭੰਡਾਰੀ ਦੀ ਯੋਗ ਅਗਵਾ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਵੱਧ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਟੀਮ ਇੰਚਾਰਜ ਸ਼੍ਰੀ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘਸ਼੍ਰੀ ਸੁਰਿੰਦਰ ਸਿੰਘ ਅਤੇ ਸ਼੍ਰੀ ਕਰਨ ਕੁਮਾਰ  ਦੇ ਸਹਿਯੋਗ ਨਾਲ ਪਿੰਡ ਸਾਬੂਆਣਾਬਾਂਡੀ ਵਾਲਾ ਅਤੇ ਕਬੂਲਸ਼ਾਹ ਖੁੱਬਣ ਦੇ ਸਕੂਲਾਂਡਿਸਪੈਂਸਰੀਆਂ ਅਤੇ ਦਾਣਾ ਮੰਡੀ ਵਿੱਚ  ਵੋਟਰ ਜਾਗਰੂਕਤਾ ਕੈੰਪ ਲਗਾਇਆ ਗਿਆ ਇਸ ਮੌਕੇ ਟੀਮ ਦੁਆਰਾ ਸਕੂਲਾਂ ਦੇ ਮੁੱਖੀਆਂ ਸ਼੍ਰੀ ਗੁਲਸ਼ਨ ਮਦਾਨਸ਼੍ਰੀਮਤੀ ਪੂਨਮ ਅਤੇ  ਡਾ. ਨਵਜੀਤ ਕੌਰ ਸਰਾਂ ਜੀ ਦੇ ਸਹਿਯੋਗ ਨਾਲਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ  ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024  ਲਈ ਜਾਗਰੁਕ ਕੀਤਾ ਗਿਆ।

ਸਵੀਪ ਟੀਮ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਮਾਪਿਆਂ ਦੀਆਂ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ ਅਤੇ ਹਸਤਾਖ਼ਰ ਅਭਿਆਨ ਵੀ ਚਲਾਇਆ ਗਿਆ ਇਹਨਾਂ ਪਿੰਡਾਂ ਵਿੱਚ ਆਮ ਜਨਤਾ ਨੂੰ ਦਾਣਾ ਮੰਡੀਦੁਕਾਨਾਂ ਅਤੇ ਡਿਸਪੈਂਸਰੀ ਤੇ ਜਾ ਕੇ ਵੀ ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ | ਸਵੀਪ ਪ੍ਰੋਜੈਕਟ ਅਧੀਨ ਵੋਟਾਂ ਦੀ ਮਹੱਤਤਾ ਨੂੰ ਸਮਰਪਿਤ ਕਬੂਲ ਸ਼ਾਹ ਖੁੱਬਣ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗਸਲੋਗਨ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ |

Tags:

Advertisement

Latest News