ਚੰਡੀਗੜ੍ਹ 'ਚ ਬੁੱਧਵਾਰ ਨੂੰ ਸਾਈਬਰ ਸੈੱਲ ਨੇ ਵੱਡੀ ਕਾਰਵਾਈ ਕੀਤੀ

ਚੰਡੀਗੜ੍ਹ 'ਚ ਬੁੱਧਵਾਰ ਨੂੰ ਸਾਈਬਰ ਸੈੱਲ ਨੇ ਵੱਡੀ ਕਾਰਵਾਈ ਕੀਤੀ

Chandigarh,02 May,2024,(Azad Soch News):- ਚੰਡੀਗੜ੍ਹ 'ਚ ਬੁੱਧਵਾਰ ਨੂੰ ਸਾਈਬਰ ਸੈੱਲ (Cyber ​​Cell) ਨੇ ਵੱਡੀ ਕਾਰਵਾਈ ਕੀਤੀ ਹੈ,ਪੁਲਿਸ ਨੇ ਆਨਲਾਈਨ ਧੋਖਾਧੜੀ ਕਰਨ ਵਾਲੇ ਕਈ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ,ਸਾਈਬਰ ਸੈੱਲ ਨੇ ਦੋ ਮਹੀਨਿਆਂ 'ਚ ਲੋਕਾਂ ਨਾਲ ਠੱਗੀ ਮਾਰਨ ਵਾਲੇ 19 ਅਪਰਾਧੀਆਂ ਤੋਂ 14.7 ਕਰੋੜ ਰੁਪਏ ਬਰਾਮਦ ਕੀਤੇ ਹਨ,ਮਾਰਚ/ਅਪ੍ਰੈਲ 2024 ਦੇ ਮਹੀਨੇ ਵਿੱਚ Bihar,Jharkhand,West Bengal,Delhi NCR, Rajasthan, ਨੂੰਹ ਮੇਵਾਤ ਖੇਤਰ ਤੋਂ ਆਨਲਾਈਨ (Online) ਧੋਖਾਧੜੀ ਦੇ 6 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਾਈਬਰ ਸੈੱਲ (Cyber ​​Cell) ਨੇ ਪਿਛਲੇ 2 ਮਹੀਨਿਆਂ 'ਚ 4414 ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ 184 ਐੱਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਕੁੱਲ 14.7 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਹੈ,ਇਨ੍ਹਾਂ ਅਪਰਾਧੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14 ਸੀ) ਨੇ ਭਾਰਤ ਭਰ ਤੋਂ 4414 ਸ਼ਿਕਾਇਤਾਂ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ 6 ਮਾਮਲਿਆਂ ਵਿੱਚ ਬਰਾਮਦ ਕੀਤੇ ਮੋਬਾਈਲ ਫੋਨ ਨੰਬਰਾਂ (Mobile Phone Numbers) ਦੇ ਤਕਨੀਕੀ ਵਿਸ਼ਲੇਸ਼ਣ ਰਾਹੀਂ ਜਾਂਚ ਕੀਤੀ।

 

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’