ਕਿਸਾਨ, ਝੋਨੇ ਦੀ ਪੀ.ਆਰ. 131 ਕਿਸਮ ਦਾ ਬੀਜ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ

ਕਿਸਾਨ, ਝੋਨੇ ਦੀ ਪੀ.ਆਰ. 131 ਕਿਸਮ ਦਾ ਬੀਜ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ :ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 9 ਮਈ 2024 ( ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਉਣੀ 2024 ਦੇ ਸੀਜਨ ਦੌਰਾਨ ਝੋਨੇ ਦੀ ਕਿਸਮ ਪੀ.ਆਰ. 131 ਦੀ ਜਿਆਦਾ ਮੰਗ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਕਿਸਮ ਪੀ.ਆਰ. 131 ਦਾ ਮਿਆਰੀ ਬੀਜ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ.ਅਮਰੀਕ ਸਿੰਘਮੁੱਖ ਖੇਤੀਬਾੜੀ ਅਫਸਰਫਰੀਦਕੋਟ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਬੀਜ ਡੀਲਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿੱਚ ਕੀਤੀ ਗਈ।


ਬੀਜ ਵਿਕ੍ਰੇਤਾਵਾਂ ਨਾਲ ਗੱਲਬਾਤ ਕਰਦਿਆ ਮੁੱਖ ਖੇਤੀਬਾੜੀ ਅਫਸਰਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਗੈਰ ਸਿਫਾਰਸ਼ਸ਼ੁਦਾ ,ਪੱਕਣ ਵਿੱਚ ਲੰਮਾ ਸਮਾਂ ਲੈਣ ਵਾਲੀ ਕਿਸਮ ਪੂਸਾ 44 ਦਾ ਬੀਜ ਕਿਸਾਨਾਂ ਨੂੰ ਨਾ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਪੀ.ਆਰ 131 ਕਿਸਮ ਦੇ ਬੀਜ ਦੀ ਮੰਗ ਵਧੇਰੇ ਹੋਣ ਕਾਰਨ,ਬੀਜ ਵਿੱਚ ਗੜਬੜ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ,ਇਸ ਲਈ ਪੀ ਆਰ 131 ਦਾ ਬੀਜ ਭਰੋਸੇਯੋਗ ਸਰੋਤਾਂ ਤੋਂ ਹੀ ਪੱਕੇ ਬਿੱਲ ਤੇ ਖ੍ਰੀਦਿਆ ਜਾਵੇ ਅਤੇ ਕਿਸਾਨਾਂ ਨੂੰ ਵਿਕਰੀ ਉਪਰੰਤ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਤਰਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪੀ.ਆਰ 126 ਕਿਸਮ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਦੀ ਹੀ ਵਿਕਰੀ ਕੀਤੀ ਜਾਵੇ।ਇਸ ਮੌਕੇ ਸਮੂਹ ਡੀਲਰਾਂ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਕੇਵਲ ਝੋਨੇ ਦੀ ਕਿਸਮ ਪੀ ਆਰ 131 ਦਾ ਮਿਆਰੀ ਬੀਜ ਹੀ ਪੱਕਾ ਬਿੱਲ ਕੱਟਣ ਉਪਰੰਤ ਕਿਸਾਨਾਂ ਨੂੰ ਵਿਕਰੀ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ) ਫਰੀਦਕੋਟਡਾ.ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਬਲਾਕ ਫਰੀਦਕੋਟ,ਸੁਰਿੰਦਰ ਸਿੰਘ ਬੜੀਵਾਲਾ,ਸੁਰਿੰਦਰ ਕੁਮਾਰ ਜੈਤੋ,ਰਾਜਨ ਗੋਇਲ,ਨਿਸ਼ਾਂਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਜ ਵਿਕਰੇਤਾ ਹਾਜ਼ਰ ਸਨ।

Tags:

Advertisement

Latest News

ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ ਜੀ ਪੀ ਐਸ ਲੱਗੀਆਂ ਗੱਡੀਆਂ ਉੱਤੇ ਹੀ ਵੋਟਰ ਮਸ਼ੀਨਾਂ ਦੀ ਹੋਵੇ ਢੋਆ ਢੁਆਈ - ਜਿਲਾ ਚੋਣ ਅਧਿਕਾਰੀ
ਅੰਮਿ੍ਰਤਸਰ, 20 ਮਈ --- ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ  ਲੋਕ ਸਭਾ ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਢੋਆ ਢੁਆਈ...
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 15 ਜੂਨ ਤੋਂ ਹੀ ਕੀਤੀ ਜਾਵੇ- ਡਾ: ਬਲਜਿੰਦਰ ਸਿੰਘ ਭੁੱਲਰ
ਜਨਰਲ ਅਬਜ਼ਰਵਰ ਨੇ ਦੱਖਣੀ ਹਲਕੇ ਦੇ ਪੋਲਿੰਗ ਬੂਥਾਂ ਦਾ ਲਿਆ ਜਾਇਜਾ
ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਸਮਾਗਮ
ਸੁਲਤਾਨਵਿੰਡ ਸਕੂਲ ਵਿਖੇ ਕਰਵਾਏ ਗਏ ਵੋਟਰ ਜਾਗਰੂਕਤਾ ਮਹਿੰਦੀ ਮੁਕਾਬਲੇ
ਸਕੂਲੀ ਵਿਦਿਆਰਥੀਆਂ ਵਲੋਂ ਬਣਾਏ ਗਏ ‘ਵੋਟਰ ਸੱਦਾ ਪੱਤਰ’