ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਬਾਦਲ ਪਿਉ ਪੁੱਤ ਜਿੰਮੇਵਾਰ ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਬਾਦਲ ਪਿਉ ਪੁੱਤ ਜਿੰਮੇਵਾਰ
BREAKING NEWS
Search
ਅਕਾਲੀ ਦਲ

ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਬਾਦਲ ਪਿਉ ਪੁੱਤ ਜਿੰਮੇਵਾਰ

61

ਸੰਗਰੂਰ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਜਿੱਥੇ ਪਾਰਟੀ ਪ੍ਰਧਾਨ ਜ਼ਿੰਮੇਵਾਰ ਹੈ ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ ਹੈ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੁਰਸੀ ‘ਤੇ ਅਜੇ ਵੀ ਸੰਕਟ ਮੰਡਾ ਰਿਹਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵਿਚ ਉਨ੍ਹਾਂ ਵੱਲ ਉੱਠਣ ਵਾਲੀਆਂ ਉਂਗਲਾਂ ਨੇ ਆਪਣਾ ਵੱਖਰਾ ਦਲ ਬਣਾ ਰਿਹਾ ਹੈ ਪਰ ਪਾਰਟੀ ਅੰਦਰ ਅਜੇ ਵੀ ਬਗਾਵਤ ਦੀ ਇਹ ਚੰਗਿਆੜੀ ਸੁਲਗ ਰਹੀ ਹੈ ਅਤੇ ਸੀਨੀਅਰ ਲੀਡਰ ਅਜੇ ਵੀ ਸਮਝਦੇ ਹਨ ਕਿ ਸੁਖਬੀਰ ਬਾਦਲ ਨੂੰ ਪਾਰਟੀ ਤੋਂ ਦੂਰ ਕੀਤੇ ਬਿਨ੍ਹਾ ਪਾਰਟੀ ਉਭਰ ਨਹੀਂ ਸਕਦੀ।

ਇਹ ਵੀ ਪੜ੍ਹੋ : ਖਹਿਰਾ ਨੇ ਮਾਇਆਵਤੀ ਸਬੰਧੀ ਕੀਤੀ ਵੱਡੀ ਟਿੱਪਣੀ, ਜਾਣੋ ਕੀ ਕਿਹਾ

ਢੀਡਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਜਿੱਥੇ ਪਾਰਟੀ ਪ੍ਰਧਾਨ ਜ਼ਿੰਮੇਵਾਰ ਹੈ ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਮੇਰੇ ਵਲੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਪਾਰਟੀ ਪ੍ਰਧਾਨ ਨੂੰ ਅਸਤੀਫ਼ਾ ਦੇਣ ਅਤੇ ਸ: ਬਾਦਲ ਨੂੰ ਪਾਰਟੀ ਦੀ ਕਮਾਨ ਸੰਭਾਲਣ ਦੇ ਦਿੱਤੇ ਸੁਝਾਅ ਵੱਲ ਧਿਆਨ ਦੇਣ ਦੀ ਬਜਾਏ ਅਣਸੁਣਿਆ ਕਰ ਦਿੱਤਾ ਸੀ | ਇਹ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ  ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ  |

ਸੂਬੇ ਦੇ ਰਾਜਸੀ ਹਾਲਾਤਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਕਿੱਧਰੇ ਵੀ ਸਰਕਾਰ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ 2019ਦੀਆਂ ਲੋਕਸਭਾ ਚੋਣਾਂ ਸੁਖਬੀਰ ਬਾਦਲ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ। ਇਹ ਚੋਣਾਂ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਬੇਸ਼ੱਕ ਕੁਝ ਸੀਨੀਅਰ ਲੀਡਰ ਅਜੇ ਤੱਕ ਸਿਧੇ ਤੌਰ ‘ਤੇ ਕੁਝ ਵੀ ਨਹੀਂ ਬੋਲ ਰਹੇ। ਪਰ ਜੇਕਰ ਲੋਕਸਭਾ ਚੋਣਾਂ ਦੇ ਨਤੀਜੇ ਪਾਰਟੀ ਲਈ ਚੰਗੇ ਨਾ ਰਹੇ ਤਾਂ ਸੁਖਬੀਰ ਬਾਦਲ ਦੀ ਕੁਰਸੀ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  

Also Read : ਆਜ਼ਾਦ ਸੋਚ ਪੰਜਾਬੀ ਨਿਊਜਪੇਪਰ
Leave a Reply

Your email address will not be published. Required fields are marked *