S Kaur :ਵਿਆਹ ਨੂੰ ਚਾਰ ਚੰਨ• ਲਾ ਰਿਹਾ ਗਾਇਕਾ ਐਸ ਕੌਰ ਦਾ ਗੀਤ S Kaur :ਵਿਆਹ ਨੂੰ ਚਾਰ ਚੰਨ• ਲਾ ਰਿਹਾ ਗਾਇਕਾ ਐਸ ਕੌਰ ਦਾ ਗੀਤ
BREAKING NEWS
Search
S Kaur

ਵਿਆਹ ਨੂੰ ਚਾਰ ਚੰਨ ਲਾ ਰਿਹਾ ਗਾਇਕਾ ਐਸ ਕੌਰ ਦਾ ਗੀਤ ‘ਨਾਨਕਿਆਂ ਦੀ ਜਾਗੋ’

96

ਆਪਣੇ ਪਹਿਲੇ ਸੱਭਿਆਚਾਰਕ ਗੀਤਾਂ ਨਾਲ ਬਣਾਈ ਵੱਖ਼ਰੀ ਪਹਿਚਾਣ

ਗੁਲਜ਼ਾਰ ਮਦੀਨਾ 9417448786

ਅਪਣੀਆਂ ਮਸਤ ਅਦਾਵਾਂ ਅਤੇ ਖੂਬਸੂਰਤ ਗਾਇਕੀ ਵਜੋਂ ਜਾਣੀ ਜਾਂਦੀ ਉੱਚੀ-ਲੰਮੀ, ਸੋਹਣੀ ਸੁਨੱਖੀ ‘ਗਾਇਕਾ ਐਸ ਕੌਰ’ ਅੱਜ-ਕੱਲ• ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ ਕਿਉਕਿ ਐਸ ਕੌਰ ਨੇ ਅੱਜ ਤੱਕ ਜੋ ਵੀ ਗਾਇਆਂ ਸਿਰਫ਼ ਪੰਜਾਬੀ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਕਿ ਹੀ ਗਾਇਆ, ਜਿਸ ਨਾਲ ਸਰੋਤਿਆਂ ਨੇ ਇਸ ਖੂਬਸੂਰਤ ਗਾਇਕਾ ਨੂੰ ਬੇਹੱਦ ਪਸੰਦ ਕੀਤਾ।

Punjabi Famous Singh S. Kaur in lovely Mood

ਜੇਕਰ ਗਾਇਕਾ ਐਸ ਕੌਰ ਦੇ ਪਹਿਲੇ ਗੀਤਾਂ ਦਾ ਜਿਕਰ ਕਰੀਏ ਤਾਂ ਉਨ•ਾਂ ਦੇ ਮਾਰਕੀਟ ‘ਚ ਚੱਲ ਰਹੇ ਸੁਪਰਹਿੱਟ ਗੀਤ ‘ਜਿਵੇਂ ਕਿ ਬਾਪੂ ਦਾ ਜਵਾਈ’, ‘ਦਿਨ ਖ਼ੁਸ਼ੀਆਂ ਦਾ’, ‘ਡਾਇਰੀ’, ‘ਪੁੱਤ ਦੀ ਲਾਸ਼’, ‘ਮਿਰਜ਼ਾ’, ‘ਤੇਰੇ ਹੀ ਖਿਆਲ’, ‘ਨੈਣਾ ‘ਚੋਂ ਨੀਂਦ’, ‘ਘੈਂਟ ਗੱਲ’ ਅਤੇ ‘ਬੁੱਲਟ’ ਵਰਗੇ ਆਦਿ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਨੀਂ ਦਿਨੀਂ ਆਪਣੇ ਬਿਲਕੁਲ ਨਵੇਂ ਨਕੋਰ ਸਿੰਗਲ ਟ੍ਰੈਕ ‘ਨਾਨਕਿਆਂ ਦੀ ਜਾਗੋ’ ਨਾਲ ਇੱਕ ਵਾਰ ਫ਼ਿਰ ਖੂਬ ਚਰਚਾ ‘ਚ ਹੈ।

ਇਸ ਗੀਤ ਸੰਬੰਧੀ ਵਿਸ਼ੇਸ਼ ਮੁਲਾਕਾਤ ਦੌਰਾਨ ‘ਗਾਇਕਾ ਐਸ ਕੌਰ’ ਨੇ ਗੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਗੋਇਲ ਮਿਊਜ਼ਿਕ ਕੰਪਨੀ ਅਤੇ ਮੰਗਾ ਘੋਲੀਆ ਦੀ ਦੇਖ-ਰੇਖ ਹੇਠ ਰਿਲੀਜ਼ ਕੀਤਾ ਗਿਆ ਹੈ, ਸੰਗੀਤ ਦੀਆਂ ਰਸ਼ਭਰੀਆਂ ਧੁਨਾਂ ਨਾਲ ਪ੍ਰਸਿੱਧ ਸੰਗੀਤਕਾਰ ਨਿੰਮਾ ਵਿਰਕ ਵੱਲੋਂ ਸ਼ਿੰਗਾਰਿਆ ਗਿਆ ਹੈ ਅਤੇ ਇਸ ਗੀਤ ਨੂੰ ਬੂਟਾ ਢਿੱਲੋਂ ਨੇ ਇੱਕ-ਇੱਕ ਸ਼ਬਦ ਨੂੰ ਬਾ-ਕਮਾਲ ਲਿਖਿਆ ਹੈ।

ਉਨ•ਾਂ ਅੱਗੇ ਕਿਹਾ ਕਿ ਇਸ ਗੀਤ ਦਾ ਵੀਡੀਓ ਵੀ ਬਿਲਕੁਲ ਮੁਕੰਮਲ ਹੋ ਚੁੱਕਾ ਹੈ ਜਿਸ ਨੂੰ ਵੀਡੀਓ ਡਾਇਰੈਕਟਰ ਪਰਦੀਪ ਗਿੱਲ ਤੇ ਮੰਗਾ ਘੋਲੀਆ ਵੱਲੋਂ ਖੂਬਸੂਰਤ ਲੋਕੇਸ਼ਨਾਂ ਤੇ ਫ਼ਿਲਮਾਕਣ ਕੀਤਾ ਗਿਆ ਹੈ ਜਿਸ ਨੂੰ ਸਰੋਤੇ ਪੰਜਾਬੀ ਦੇ ਵੱਖ-ਵੱਖ ਚੈਨਲਾ ਤੋਂ ਇਲਾਵਾ ਯੂ-ਟਿਊਬ ‘ਤੇ ਬੇਹੱਦ ਪਸੰਦ ਕਰ ਰਹੇ ਹਨ। ਗਾਇਕਾ ਐਸ ਕੌਰ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ•ਾਂ ਸਰੋਤਿਆਂ ਨੇ ਉਨ•ਾਂ ਦੇ ਮਾਰਕੀਟ ‘ਚ ਚੱਲ ਰਹੇ ਗੀਤਾਂ ਨੂੰ ਬੇਹੱਦ ਪਿਆਰ ਦੇ ਕੇ ਨਿਵਾਜ਼ਿਆ ਹੈ ਉਸੇ ਤਰ•ਾਂ ਭਵਿੱਖ ‘ਚ ਆਉਣ ਵਾਲੇ ਹੋਰ ਵੀ ਸਾਰੇ ਗੀਤਾਂ ਨੂੰ ਰੱਜ਼ਵਾਂ ਪਿਆਰ ਮਿਲੇਗਾ।

ਅੱਜ-ਕੱਲ• ਗਾਇਕਾ ਐਸ ਕੌਰ ਲੇਡੀਜ਼ ਸੰਗੀਤ, ਜਾਗੋ ਅਤੇ ਸੱਭਿਆਚਾਰਕ ਮੇਲਿਆਂ ਤੇ ਆਪਣੀ ਗਾਇਕੀ ਨਾਲ ਦਰਸ਼ਕਾਂ ਪਾਸੋਂ ਖੂਬ ਪਿਆਰ ਬਟੋਰ ਰਹੀ ਹੈ।

ALso Read This Article On: Azad Soch Punjabi Newspaper




Leave a Reply

Your email address will not be published. Required fields are marked *