ਸੰਗਰੂਰ: ਬੱਸ ਨੂੰ ਅੱਗ ਲਗਾਉਣ ਦੇ ਮਾਮਲੇ ‘ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ ਸੰਗਰੂਰ: ਬੱਸ ਨੂੰ ਅੱਗ ਲਗਾਉਣ ਦੇ ਮਾਮਲੇ ‘ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ
BREAKING NEWS
Search
ਸੰਗਰੂਰ

ਬੱਸ ਨੂੰ ਅੱਗ ਲਗਾਉਣ ਦੇ ਮਾਮਲੇ ‘ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ

67
pama dhindsa
Reporter: ਪੰਮਾ ਢੀਂਡਸਾ

ਸੰਗਰੂਰ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ ਵਿਖੇ ਉਸੇ ਟਾਇਮ ਹਿੰਸਾ ਭੜਕ ਗਈ ਸੀ। ਇਸ ਹਿੰਸਾ ਦੀ ਚਿੰਗਾਰੀ ਪੰਜਾਬ ਅਤੇ ਹਰਿਆਣਾ ਦੇ ਡੇਰਾ ਪ੍ਰਬਾਵ ਵਾਲੇ ਇਲਾਕਿਆਂ ਤੱਕ ਫੈਲਣ ‘ਚ ਦੇਰ ਨਾ ਲੱਗੀ। ਚਾਰੇ ਪਾਸੇ ਡਰ ਦਾ ਮਾਹੌਲ ਸੀ। ਪੂਰੇ ਪੰਜਾਬ ਹਰਿਆਣਾ ‘ਚ ਕਰਫਿਊ ਵਰਗੀ ਸਥਿਤੀ ਸੀ। ਇਸ ਦੌਰਾਨ ਹੀ ਉਸੇ ਦਿਨ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਨੂੰ ਸਜ਼ਾ ਸੁਣਾਈ ਗਈ ਤਾਂ  ਸੰਗਰੂਰ ਦੇ ਪਿੰਡ ਕਿਲ੍ਹਾ ਹਕੀਮਾਂ ਨੇੜੇ ਪੁਲਿਸ ਡਿਊਟੀ ‘ਚ ਤਾਇਨਾਤ ਇੱਕ ਬੱਸ ਨੂੰ ਡੇਰਾ ਪ੍ਰੇਮੀਆਂ ਨੇ ਅੱਗ ਲਗਾ ਦਿੱਤੀ ਸੀ।


ਪੁਲਿਸ ਵੱਲੋਂ ਅੱਗ ਲਗਾਉਣ ਦੇ ਮਾਮਲੇ ‘ਚ 7 ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਅੱਜ ਸੰਗਰੂਰ ਦੀ ਮਾਨਯੋਗ ਅਦਾਲਤ ਵੱਲੋਂ ਬੱਸ ਨੂੰ ਅੱਗ ਲਗਾਉਣ ਦੇ ਮਾਮਲੇ ‘ਦਾ ਫੈਸਲਾ ਸੁਣਾਉਂਦੇ ਹੋਏ  ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਰਿੰਦਰਪਾਲ ਬੰਟੂ ਨੂੰ 5-5 ਸਾਲ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਇਸ ਮਾਮਲੇ ‘ਚ ੫ ਡੇਰਾ ਪ੍ਰੇਮੀਆ ਨੂੰ ਬਰੀ ਕਰ ਦਿੱਤਾ ਗਿਆ ਹੈ।

Ram Rahim case

ਦਰਅਸਲ ਪੰਚਕੂਲਾ ਵਿਚ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।ਇਸ ਦੌਰਾਨ ਪੰਚਕੂਲਾ ਸਮੇਤ ਪੰਜਾਬ -ਹਰਿਆਣਾ ਦੇ ਕਈ ਥਾਵਾਂ ‘ਤੇ ਡੇਰਾ ਸਮਰਥਕਾਂ ਵੱਲੋਂ ਅਗਜ਼ਨੀ, ਭੰਨਤੋੜ ਅਤੇ ਹਿੰਸਾ ਕੀਤੀ ਗਈ ਸੀ।

Also Read : Azad Soch Punjabi Epaper
Leave a Reply

Your email address will not be published. Required fields are marked *