ਹਰਸਿਮਰਤ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ ਹਰਸਿਮਰਤ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ
Search
ਹਰਸਿਮਰਤ ਬਾਦਲ ਕਿੱਕਲੀ

ਹਰਸਿਮਰਤ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ

39

ਨਵੀਂ ਦਿੱਲੀ : ਪੰਜਾਬ ਤੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ, ਸੰਸਦ ਮੈਂਬਰ ਕਿਰਨ ਖੇਰ ਅਤੇ ਸਮ੍ਰਿਤੀ ਇਰਾਨੀ ਨੇ ਦਿੱਲੀ ‘ਚ ਕਿੱਕਲੀ ਪਾ ਕੇ ਖੂਬ ਮਸਤੀ ਕੀਤੀ ਹੈ। ਜਿਸ ਦੀ ਇੱਕ ਵੀਡੀਓ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵੀਟਰ ਅਕਾਊਂਟ ਤੇ ਫੇਸਬੁੱਕ ਪੇਜ਼ ‘ਤੇ ਅਪਲੋਡ ਕੀਤੀ ਹੈ। ਜਿਸ ‘ਚ ਹਰਸਿਮਰਤ ਕੌਰ ਬਾਦਲ ਨਾਲ ਸਮਰਿਤੀ ਇਰਾਨੀ, ਕਿਰਨ ਖੇਰ ਸਮੇਤ ਹੋਰ ਮਹਿਲਾਵਾਂ ਕਿੱਕਲੀ ਪਾ ਰਹੀਆਂ ਹਨ। ਇਸ ਤੋਂ ਪਹਿਲਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਹਰਸਿਮਰਤ ਬਾਦਲ ਦੇ ਨਾਮ ਤੇ ਬਣਾਈ ਗਈ ਕਿੱਕਲੀ ਕਾਫੀ ਮਸ਼ਹੂਰ ਹੋਈ ਸੀ।

ਹਰਸਿਮਰਤ ਬਾਦਲ ਵੱਲੋਂ ਪਾਈ ਗਈ ਕਿੱਕਲੀ ਦੀ ਇਸ ਦੌਰਾਨ ਵੀਡੀਓ ਨੂੰ ਸਾਂਝੀ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਹੈ- ਸਰਦੀ ਦੀ ਨਿੱਘੀ ਧੁੱਪ, ਦੋਸਤਾਂ ਦੀ ਮਹਿਫ਼ਲ, ਗੀਤ-ਸੰਗੀਤ ਅਤੇ ਮਸਤੀ ਵਿੱਚ ਨੱਚਣਾ। ਕਦੇ ਕਦੇ, ਜਦੋਂ ਤੁਹਾਨੂੰ ਇਸ ਦੀ ਉਮੀਦ ਵੀ ਨਹੀਂ ਹੁੰਦੀ, ਜ਼ਿੰਦਗੀ ਤੁਹਾਡੇ ‘ਤੇ ਆਪਣਾ ਜਾਦੂ ਬਿਖੇਰਦੀ ਹੈ, ਤੇ ਬਿਲਕੁਲ ਅਜਿਹਾ ਹੀ ਕੱਲ੍ਹ ਬਾਅਦ ਦੁਪਹਿਰ ਸਾਡੇ ਨਾਲ ਹੋਇਆ, ਜਦੋਂ ਦੁਪਹਿਰ ਦਾ ਖਾਣਾ ਅਤੀਤ ਦੀ ਇੱਕ ਫ਼ੇਰੀ ਬਣ ਗਿਆ।

ਕੁਝ ਪਲਾਂ ਲਈ, ਅਸੀਂ ਇਕੱਠੇ ਖੇਡਦੇ ਅਤੇ ਨੱਚਦੇ, ਬੱਚੇ ਬਣ ਗਏ ਸਾਂ। ਮੈਂ ਜਾਣਿਆ ਕਿ ਅਸੀਂ ਅਜੇ ਵੀ ਕਿੱਕਲੀ ਪਾਉਂਦੀਆਂ ਹੋਈਆਂ ਹਵਾ ਦੇ ਬੁੱਲੇ ਵਾਂਗਰ ਘੁੰਮ ਸਕਦੀਆਂ ਹਾਂ, ਤੇ ਸਾਡੇ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਅਜਿਹੀਆਂ ਮਨਮੌਜੀ ਭਰੀਆਂ ਘੜੀਆਂ ਨਾਲ ਪਰਮਾਤਮਾ ਹਰ ਦੇਸ਼ਵਾਸੀ ਨੂੰ ਅਨੰਤ ਕਾਲ ਤੱਕ ਨਿਵਾਜ਼ੇ। ਪਰਮਾਤਮਾ ਕਰੇ ਕਿ ਅਸੀਂ ਇੱਕ ਦੂਜੇ ਦਾ ਸਾਥ ਦੇਣ ਲਈ ਹੱਥ ਹੋਰ ਵਧਾਈਏ, ਹੋਰ ਮੁਸਕੁਰਾਈਏ, ਹੋਰ ਖੁੱਲ੍ਹ ਕੇ ਨੱਚੀਏ ਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣੀਏ।

ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਨਵੀਂ ਦਿੱਲੀ ਸਥਿਤ ਘਰ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ।ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਹੋਰ ਕਈ ਭਾਜਪਾ ਆਗੂ ਪਹੁੰਚੇ ਸਨ।

Also Read : Azad Soch Punjabi Newspaper
Leave a Reply

Your email address will not be published. Required fields are marked *