ਡੀਟੀਓ ਕਰਨ ਸਿੰਘ ਦੇ ਰੂਪ 'ਚ ਅਕਾਲੀ ਦਲ ਨੇ ਚੱਲੀ ਵੱਡੀ ਚਾਲ, ਵਿਰੋਧੀ ਕੀਤੇ ਚਿੱਤ ਡੀਟੀਓ ਕਰਨ ਸਿੰਘ ਦੇ ਰੂਪ 'ਚ ਅਕਾਲੀ ਦਲ ਨੇ ਚੱਲੀ ਵੱਡੀ ਚਾਲ, ਵਿਰੋਧੀ ਕੀਤੇ ਚਿੱਤ
BREAKING NEWS
Search
DTO Karan Singh

ਡੀਟੀਓ ਕਰਨ ਸਿੰਘ ਦੇ ਰੂਪ ‘ਚ ਅਕਾਲੀ ਦਲ ਨੇ ਚੱਲੀ ਵੱਡੀ ਚਾਲ, ਵਿਰੋਧੀ ਕੀਤੇ ਚਿੱਤ

68


ਅਮਰਗੜ੍ਹ : ਬੀਤੇ ਦਿਨੀ ਰਾਜਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਭਾਜਪਾ ਦੇ ਸਾਂਝੇਂ ਉਮੀਦਵਾਰ ਵਜ਼ੋਂ ਡੀਟੀਓ ਸ਼੍ਰ. ਕਰਨ ਸਿੰਘ ਦਾ ਨਾਮ ਲੈ ਕੇ ਵੱਡੀ ਚਾਲ ਚੱਲ ਦਿੱਤੀ ਜਿਸ ਨਾਲ ਵਿਰੋਧੀਆਂ ਖੇਮੇ ਵਿੱਚ ਹਲਚਲ ਪੈਦਾ ਹੋਣੀ ਸੰਭਾਵਿਕ ਹੈ ਕਿਉਂਕਿ ਡੀਟੀਓ ਕਰਨ ਸਿੰਘ ਅਫਸਰਸਸ਼ਾਹੀ ਅਤੇ ਰਾਜਨੀਤੀ ਦਾ ਇੱਕ ਅਜਿਹਾ ਸੁਮੇਲ ਹੈ ਜਿਸਦਾ ਤੋੜ ਪਾਉਣਾ ਕਿਸੇ ਆਮ ਵਿਰੋਧੀ ਪਾਰਟੀ ਦੇ ਉਮੀਦਵਾਰ ਦੇ ਵੱਸ ਦੀ ਗੱਲ ਨਹੀਂ।

ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਰਕਰਾਂ ਦੇ ਹੌਸਲੇ ਵੀ ਇਸ ਐਲਾਨ ਤੋਂ ਬਾਅਦ ਬੁਲੰਦ ਦੇਖਣ ਨੂੰ ਮਿਲ ਰਹੇ ਹਨ।


‘ਅਜ਼ਾਦ ਸੋਚ’ ਨਾਲ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਦੇ ਸੀਨੀਅਰ ਅਕਾਲੀ ਵਰਕਰ ਹਰਨੇਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਡੀਟੀਓ ਕਰਨ ਸਿੰਘ ਦਾ ਗੱਜ ਵੱਜ਼ ਕੇ ਸਵਾਗਤ ਕੀਤਾ ਜਾਵੇਗਾ ਕਿਉਂਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਸ੍ਰ. ਕਰਨ ਸਿੰਘ ਦੇ ਰੂਪ ਵਿੱਚ ਇਮਾਨਦਾਰ, ਇਨਸਾਫ ਪਸੰਦ ਅਤੇ ਧੜੱਲੇਦਾਰ ਉਮੀਦਵਾਰ ਮਿਲਿਆ ਹੈ ਜਿਹਨਾਂ ਦੀ ਪਹਿਚਾਣ ਸਮਾਜ ਸੇਵੀ ਅਤੇ ਪੰਥ ਪ੍ਰੇਮੀ ਪਰਿਵਾਰ ਦੇ ਮੈਂਬਰ ਵਜ਼ੋਂ ਕੀਤੀ ਜਾਂਦੀ ਹੈ।


ਭਾਜਪਾ ਦੇ ਨੌਜਵਾਨ ਆਗੂ ਆਸੂ ਗਰਗ ਦਾ ਕਹਿਣਾ ਹੈ ਕਿ ਡੀਟੀਓ ਕਰਨ ਸਿੰਘ ਦੇ ਲੋਕ ਸਭਾ ਉਮੀਦਵਾਰ ਵਜ਼ੋਂ ਐਲਾਨ ਤੋਂ ਬਾਅਦ ਸਮੁੱਚੇ ਅਕਾਲੀ ਭਾਜਪਾ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸ੍ਰ. ਕਰਨ ਸਿੰਘ ਇੱਕ ਅਜਿਹੇ ਉਮੀਦਵਾਰ ਹਨ ਜਿਹਨਾਂ ਅੰਦਰ ਸਮੂਹ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣ ਅਤੇ ਹਲਕੇ ਦਾ ਨਕਸ਼ਾ ਬਦਲਣ ਦੀ ਸਮਰੱਥਾ ਹੈ। 
Leave a Reply

Your email address will not be published. Required fields are marked *