ਲੜਕੀ ਨੂੰ ਅਗਵਾ ਕਰਨ ਆਏ ਨੌਜ਼ਵਾਨਾਂ ਵੱਲੋ ਚਲਾਈ ਗਈ ਗੋਲੀ ਲੜਕੀ ਨੂੰ ਅਗਵਾ ਕਰਨ ਆਏ ਨੌਜ਼ਵਾਨਾਂ ਵੱਲੋ ਚਲਾਈ ਗਈ ਗੋਲੀ
BREAKING NEWS
Search
Kidnap case

ਲੜਕੀ ਨੂੰ ਅਗਵਾ ਕਰਨ ਆਏ ਨੌਜ਼ਵਾਨਾਂ ਵੱਲੋ ਚਲਾਈ ਗਈ ਗੋਲੀ

65

ਟ੍ਰੈਫਿਕ ਪੁਲਿਸ ਦੇ ਹੌਲਦਾਰ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ

ਆਪ ਆਗੂ ਚੇਤਨ ਸਿੰਘ ਜੌੜਾਮਾਜਰਾ ਦੇ ਵੱਜ਼ੀ ਗੋਲੀ, ਹਾਲਾਤ ਗੰਭੀਰ


ਖੇਮਕਰਨ,ਪੱਟੀ, 14 ਮਾਰਚ, ਵਿਸ਼ਾਲ ਕਟਾਰੀਆ, ਗੁਰਚੇਤ ਸਿੰਘ ਔਲਖ
ਪੱਟੀ ਸ਼ਹਿਰ ਦੇ ਕੁੱਲਾ ਚੌਂਕ ਵਿਖੇ ਦਿਨ ਦਿਹਾੜੇ ਇੱਕ ਲੜਕੀ ਨੂੰ ਅਗਵਾ ਕਰਨ ਆਏ 6 ਕਾਰ ਸਵਾਰਾਂ ਨੇ ਲੜਕੀ ਨੂੰ ਛਡਵਾਉਣ ਲਈ ਅੱਗੇ ਵਧੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ, ਪਰ ਡਿਊਟੀ ਤੇ ਤੈਨਾਤ ਟ੍ਰੈਫਿਕ ਪੁਲਿਸ ਦੇ ਹੌਲਦਾਰ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ

ਦੂਸਰੇ ਪਾਸੇ ਜਖਮੀ ਹੋਏ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸਦੀ ਹਾਲਤ ਨਾਜੁਕ ਹੋਣ ਕਰਕੇ ਤਰਨਤਾਰਨ ਰੈਫਰ ਕਰ ਦਿੱਤਾ ਗਿਆ

ਇਸ ਮੌਕੇ ਪੀੜਿਤ ਲੜਕੀ ਰਿੰਕਾ ਪੁੱਤਰੀ ਹਰਪਾਲ ਸਿੰਘ ਵਾਸੀ ਹਰੀਕੇ ਨੇ ਦੱਸਿਆ ਕਿ ਮੈਂ ਵਰਧਮਾਨ ਫੈਕਟਰੀ ਹੁਸ਼ਿਆਰਪੁਰ ਵਿਖੇ ਨੌਕਰੀ ਕਰਦੀ ਹਾਂ ਤੇ ਬੀਤੇ ਦਿਨ ਮੈਂ ਆਪਣੇ ਪਿੰਡ ਹਰੀਕੇ ਆਈ ਹੋਈ ਸਾਂ ਤੇ ਅੱਜ ਆਪਣਾ ਆਧਾਰ ਕਾਰਡ ਬਣਾਉਣ ਲਈ ਪੱਟੀ ਕਚਹਰੀ ਆਈ ਸਾਂ ਤੇ ਜਦ ਵਾਪਸ ਹਰੀਕੇ ਜਾਣ ਲਈ ਮੈਂ ਕੁੱਲਾ ਚੌਂਕ ਵਿਖੇ ਪਹੁੰਚੀ ਤਾਂ ਵਰਨਾ ਕਾਰ ਨੰ: ਪੀ ਬੀ 10 ਬੀ 7474 ਤੇ ਸਵਾਰ 6 ਨੌਜ਼ਵਾਨ ਜਿਨਾਂ ਵਿਚ ਹਰੀਕੇ ਦੇ ਨਿਵਾਸੀ ਚਾਰ ਨੌਜ਼ਵਾਨ ਜੱਗਾ ਸਿੰਘ ਪੁੱਤਰ ਗੁਰਚਰਨ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਮੰਨਾ ਤੇ 2 ਹੋਰ ਅਣਪਛਾਤਿਆਂ ਨੌਜ਼ਵਾਨਾਂ ਨੇ ਮੈਨੂੰ ਗੱਡੀ ਵਿਚ ਸੁੱਟ ਲਿਆ ਤੇ ਲਾਗੇ ਖੜੇ ਇਕ ਵਿਅਕਤੀ ਨੇ ਮੈਨੂੰ ਬਚਾਉਣ ਦੀ ਕੋਸ਼ਿਸ ਕੀਤੀ ਤੇ ਇਹਨਾਂ ਨੇ ਆਪਣੇ ਪਿਸਟਲ ਨਾਲ ਗੋਲੀਆਂ ਚਲਾ ਦਿੱਤੀ ਤੇ ਮੌਕੇ ਤੋ ਫਰਾਰ ਹੋ ਗਏ।

ਇਸ ਸਬੰਧੀ ਜਖਮੀ ਹੋਏ ਵਿਅਕਤੀ ਚੇਤਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰੁੜਕੀ ਕਲਾਂ ਬਲਾਕ ਸਮਾਣਾ ਜ਼ਿਲਾ ਪਟਿਆਲਾ ਨੇ ਦੱਸਿਆ ਕਿ ਮੈਂ ਪੱਟੀ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਨੂੰ ਜਾਣ ਕੁੱਲਾ ਚੌਂਕ ਪਹੁੰਚਿਆ ਤਾਂ ਉਥੇ ਉਪਰੋਕਤ ਲੜਕੀ ਨੂੰ ਕਾਰ ਸਵਾਰ ਕੁਝ ਨੌਜ਼ਵਾਨ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਮੈਂ ਇਸ ਲੜਕੀ ਨੂੰ ਜਦ ਬਚਾਉਣ ਲਈ ਅੱਗੇ ਵਧਿਆ ਤਾਂ ਇਹਨਾਂ ਕਾਰ ਸਵਾਰ ਨੌਜ਼ਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਮੇਰੇ ਮੋਢੇ ਤੇ ਲੱਕ ਵਿਚ ਲੱਗੀਆਂ, ਪਰ ਮੈਂ ਲੜਕੀ ਬਚਾਉਣ ਵਿਚ ਸਫਲ ਹੋ ਗਿਆ ਤੇ ਅਗਵਾਕਾਰ ਮੌਕੇ ਤੋ ਫਰਾਰ ਹੋ ਗਏ।

ਜਿਕਰਯੋਗ ਹੈ ਕਿ ਜਖਮੀ ਹੋਇਆ ਵਿਅਕਤੀ ਆਮ ਆਦਮੀ ਪਾਰਟੀ ਦਾ ਜਿਲਾ ਪਟਿਆਲਾ ਦਾ ਪ੍ਰਧਾਨ ਹੈ ਅਤੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਪ੍ਰਸ਼ਾਸਨ ਸਰਕਾਰੀ ਹਸਪਤਾਲ ਪਹੁੰਚਿਆ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਰਣਜੀਤ ਸਿੰਘ ਚੀਮਾ ਮੌਕੇ ਤੇ ਪਹੁੰਚ ਗਏ ਤੇ ਘਟਨਾ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆ ਹਲਕਾ ਵਿਧਾਇਕ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜੁਗਾਰੀ ਨੂੰ ਦੋਸ਼ੀ ਬਣਾਇਆ, ਇਥੇ ਜਿਕਰਯੋਗ ਹੈ ਕਿ ਫਰਵਰੀ 2018 ਵਿਚ ਜਿਵੇ ਪੁਲਿਸ ਦੀ ਮੌਜ਼ਦੂਗੀ ਵਿਚ ਅਜਿਤ ਜੈਨ ਦਾ ਕਤਲ ਕਰਕੇ ਲੁੱਟ ਖੋਹ ਕੀਤੀ ਸੀ ਤੇ ਉਸੇ ਤਰਾਂ ਹੀ ਅੱਜ ਇਹ ਵੀ ਜੋ ਵਾਰਦਾਤ ਹੋਈ ਉਸ ਵਕਤ ਟ੍ਰੈਫਿਕ ਪੁਲਿਸ ਦਾ ਹੌਲਦਾਰ ਨਰਿੰਦਰ ਸਿੰਘ ਮੌਕੇ ਤੇ ਮੌਜ਼ੂਦ ਸੀ, ਪਰ ਸਥਾਨਕ ਲੋਕਾਂ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸਤ ਤਾਂ ਪਰ ਹੌਲਦਾਰ ਮਕੂਦਰਸ਼ਕ ਬਣ ਕੇ ਰਹਿ ਗਿਆ।

ਕੀ ਕਹਿੰਦੇ ਹਨ ਥਾਣਾ ਮੁੱਖੀ ਬਲਕਾਰ ਸਿੰਘ

ਇਸ ਸਬੰਧੀ ਜਦੋ ਥਾਣਾ ਮੁੱਖੀ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਕਾਰ ਕਰ ਲਿਆ ਜਾਵੇਗਾ ਤੇ ਜੋ ਮੌਕੇ ਤੇ ਮੌਜ਼ੂਦ ਟ੍ਰੈਫਿਕ ਪੁਲਿਸ ਦਾ ਹੌਲਦਾਰ ਮੌਜ਼ੂਦ ਸੀ ਉਸ ਵਿਰੁਧ ਪੜਤਾਲ ਉਪਰੰਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ALSO READ : AZAD SOCH PUNJABI NEWSPAPER

Leave a Reply

Your email address will not be published. Required fields are marked *