ਧਰਮਵੀਰ ਗਾਂਧੀ : ਕਾਂਗਰਸ ਗੈਗਸਟਰਾਂ ਨੂੰ ਕਰ ਰਹੀ ਹੈ ਪਾਰਟੀ ਵਿੱਚ ਸ਼ਾਮਿਲ- ਡਾ. ਗਾਂਧੀ ਧਰਮਵੀਰ ਗਾਂਧੀ : ਕਾਂਗਰਸ ਗੈਗਸਟਰਾਂ ਨੂੰ ਕਰ ਰਹੀ ਹੈ ਪਾਰਟੀ ਵਿੱਚ ਸ਼ਾਮਿਲ- ਡਾ. ਗਾਂਧੀ
BREAKING NEWS
Search
Dharamvir Gandhi

ਕਾਂਗਰਸ ਗੈਗਸਟਰਾਂ ਨੂੰ ਕਰ ਰਹੀ ਹੈ ਪਾਰਟੀ ਵਿੱਚ ਸ਼ਾਮਿਲ- ਡਾ. ਗਾਂਧੀ

26

ਡਾ. ਗਾਂਧੀ ਨੇ ਕਿਹਾ, ਮੈਂ ਚੋਣ ਲੋਕਾਂ ਦੇ ਸਹਿਯੋਗ ਨਾਲ ਲੜ੍ਹ ਰਿਹਾ ਹਾਂ,ਗੁੰਡਿਆਂ ਅਤੇ ਪੈਸੇ ਦੇ ਜ਼ੋਰ ਨਾਲ ਨਹੀਂ

ਪਟਿਆਲਾ, 8 ਅਪ੍ਰੈਲ- ਪਟਿਆਲਾ ਤੋ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ (Dharamvir Gandhi) ਨੇ ਅੱਜ ਨਾਭਾ ਹਲਕੇ ਵਿੱਚ ਪਾਰਟੀ ਦਫਤਰ ਦਾ ਉਦਘਾਟਨ ਕਰਦੇ ਸਮੇਂ ਕਾਂਗਰਸ ਵੱਲੋਂ ਗੈਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁੰਹਿਮ ‘ਤੇ ਇਤਰਾਜ਼ ਜਤਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀਅਤ ਦੇ ਮੁੱਢਲੇ ਅਸੂਲਾਂ ਨੂੰ ਤਿਆਗਦੇ ਹੋਏ ਸੱਤਾ ਨੂੰ ਹਥਿਆਉਣ ਲਈ ਨਾਮਵਰ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਕੇ ਆਪਣੇ ਸਿਆਸੀ ਦਿਵਾਲੀਆਪਣ ਦਾ ਪ੍ਰਮਾਣ ਦੇ ਰਹੀ ਹੈ ਅਤੇ ਪੂਰੇ ਪੰਜਾਬ ਭਰ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।

ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵਿੱਚ ਦਿਨ ਪ੍ਰਤੀ ਦਿਨ ਮਾੜੇ ਅਨਸਰ ਸ਼ਾਮਿਲ ਹੋ ਰਹੇ ਹਨ ਇਸ ਨਾਲ ਪੰਜਾਬ ਵਿੱਚ ਬਦ ਤੋਂ ਬਦਤਰ ਹੋ ਚੁੱਕੀ ਕਾਨੂੰਨ ਵਿਵਸਥਾ ਵਿੱਚ ਇਜਾਫਾ ਹੋਵੇਗਾ।

ਡਾ.ਗਾਂਧੀ ਨੇ ਵਿਅੰਗ ਕਸਦਿਆਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਮਹਾਰਾਣੀ ਸ਼੍ਰੀਮਤੀ ਪ੍ਰਨੀਤ ਕੌਰ ਜੀ ਆਪ ਤਾਂ ਬੁਲਟ ਪਰੂਫ ਗੱਡੀਆਂ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਹੀ ਗੈਂਗਸਟਰ ਹਨ ਅਤੇ ਹੁਣ ਜਦੋਂ ਉਹ ਲੋਕਾਂ ਕੋਲੋਂ ਵੋਟਾਂ ਮੰਗਣ ਜਾਂ ਰਹੇ ਹਨ ਤਾਂ ਕਾਂਗਰਸ ਸਰਕਾਰ ਦੀ ਪਿਛਲੇ ਢਾਈ ਸਾਲ ਦੀ ਕਾਰਗੁਜ਼ਾਰੀ ਜੋ ਕਿ ਸਿਫਰ ਹੈ, ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਮਜਬੂਰੀ ਵਜੋਂ ਲੋਕਾਂ ਦੇ ਗੁੱਸੇ ਤੋਂ ਡਰ ਕੇ ਬੁਲਟ ਪਰੂਫ ਗੱਡੀ ਦਾ ਇਸਤੇਮਾਲ ਕਰਨਾ ਲਾਜਮੀ ਹੈ।

ਡਾ. Dharamvir Gandhi ਨੇ ਕਿਹਾ ਕਿ ਉਹ ਕਾਂਗਰਸ ਵਾਂਗ ਪੈਸੇ ਦੇ ਜਾਂ ਗੁੰਡਿਆਂ ਦੇ ਜ਼ੋਰ ‘ਤੇ ਨਹੀਂ ਸਗੋਂ ਇਨਸਾਫ ਪਸੰਦ ਆਮ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤਣਗੇ।

ਉਹਨਾਂ ਕਿਹਾ ਕਿ ਹਰ ਸਾਧਾਰਨ ਵਿਅਕਤੀ ਉਹਨਾਂ ਦਾ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਜਦੋਂ ਸਾਰਾ ਪਰਿਵਾਰ ਇੱਕਠਾ ਹੋ ਕੇ ਜ਼ੋਰ ਲਾਉਂਦਾ ਹੈ ਤਾਂ ਉਹ ਸਿਆਸਤ ਦੇ ਵੱਡੇ ਤੋਂ ਵੱਡੇ ਕਿਲ੍ਹੇ ਦੀਆਂ ਕੰਧਾਂ ਨੂੰ ਵੀ ਢਾਅ ਦਿੰਦਾ ਹੈ। Dharamvir Gandhi ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਮੈਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣਗੇ ।

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *