ਕੇਜਰੀਵਾਲ ਨੇ ਕਾਂਗਰਸ ਨੂੰ ਦਿੱਲੀ 'ਚ ਗਠਜੋੜ ਤੋਂ ਹੋਣ ਪਹਿਲਾਂ ਹੀ ਦਿੱਤੀ ਨਵੀਂ ਟੈਂਸ਼ਨ ਕੇਜਰੀਵਾਲ ਨੇ ਕਾਂਗਰਸ ਨੂੰ ਦਿੱਲੀ 'ਚ ਗਠਜੋੜ ਤੋਂ ਹੋਣ ਪਹਿਲਾਂ ਹੀ ਦਿੱਤੀ ਨਵੀਂ ਟੈਂਸ਼ਨ
BREAKING NEWS
Search
ਕੇਜਰੀਵਾਲ

ਕੇਜਰੀਵਾਲ ਨੇ ਕਾਂਗਰਸ ਨੂੰ ਦਿੱਲੀ ‘ਚ ਗਠਜੋੜ ਤੋਂ ਹੋਣ ਪਹਿਲਾਂ ਹੀ ਦਿੱਤੀ ਨਵੀਂ ਟੈਂਸ਼ਨ

26

ਲੋਕ ਸਭਾ ਚੋਣਾਂ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਰਾਜਨੀਤਕ ਗਠਜੋੜ ਹੋਣ ਤੋਂ ਪਹਿਲਾਂ ਹੀ ਫਾਸਲੇ ਵਧਣ ਲੱਗ ਪਏ ਹਨ । ਕੇਜਰੀਵਾਲ ਨੇ ਕਾਂਗਰਸ ਨੂੰ ਗਠਜੋੜ ਕਰਨ ਤੋਂ ਪਹਿਲਾਂ ਹੀ ਨਵੀਂ ਦੁਬਿੱਧਾ ‘ਚ ਪਾ ਦਿੱਤਾ ਹੈ ।

ਕੇਜਰੀਵਾਲ ਨੇ ਐਲਾਨ ਕਰ ਦਿੱਤਾ ਕਿ ਅਗਰ ਕਾਂਗਰਸ ਹਰਿਆਣਾ ਚ ਗਠਜੋੜ ਨਹੀਂ ਕਰਦੀ ਤਾਂ ਅਸੀਂ ਦਿੱਲੀ ‘ਚ ਵੀ ਕਾਂਗਰਸ ਨਾਲ ਸਾਂਝ ਨਹੀਂ ਕਰਾਂਗੇ। ਜਿਕਰਯੋਗ ਹੈ ਕਿ ਕਾਂਗਰਸ ਨੇ ਹਰਿਆਣਾ ਚ ਗਠਜੋੜ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਹੈ।


ਪਿਛਲੇ ਹਫ਼ਤੇ ਬੁੱਧਵਾਰ ਨੂੰ ਜਦੋਂ ਦੋਨਾਂ ਪਾਰਟੀਆਂ ਦੇ ਆਗੂਆਂ ਦੇ ਮਿਲਣ ਮਗਰੋਂ ਦੀਆਂ ਖ਼ਬਰਾਂ ਮੁਤਾਬਕ ਜਲਦ ਹੀ ਗਠਜੋੜ ਦਾ ਐਲਾਨ ਹੋ ਸਕਦਾ ਹੈ। ਪਰ ਹਰਿਆਣਾ ਚ ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਪਾਰਟੀਆਂ ਵਿਚਾਲੇ ਗੱਲਬਾਤ ਸਬੰਧੀ ਇਕ ਵਾਰ ਮੁੜ ਬ੍ਰੇਕਾਂ ਲੱਗ ਗਈਆਂ ਹਨ।
ਰਾਜਨੀਤਕ ਸੂਤਰਾਂ ਮੁਤਾਬਕ ਤਾਂ ਪੰਜ ਦਿਨਾਂ ਚ ਦੋਨਾਂ ਪਾਰਟੀਆਂ ਦੇ ਆਗੂਆਂ ਵਲੋਂ ਗਠਜੋੜ ਨੂੰ ਲੈ ਕੇ ਕੋਈ ਵੀ ਰਵਾਇਤੀ ਜਾਂ ਗੈਰ ਰਵਾਇਤੀ ਗੱਲਬਾਤ ਹੀ ਨਹੀਂ ਹੋਈ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਸਿਰਫ ਆਪਣੀ ਸ਼ਰਤਾਂ ਤੇ ਸਮਝੌਤਾ ਕਰਨਾ ਚਾਹੁੰਦੀ ਹੈ। ਕਾਂਗਰਸ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਹਰਿਆਣਾ ਅਤੇ ਪੰਜਾਬ ਨੂੰ ਛੱਡ ਕੇ ਸਿਰਫ ਦਿੱਲੀ ਚ ਗਠਜੋੜ ਹੋਵੇ ਜਦਕਿ ਆਮ ਆਦਮੀ ਪਾਰਟੀ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਤਾਂ ਉਹ ਛੱਡਣ ਨੂੰ ਤਿਆਰ ਹਨ ਪਰ ਹਰਿਆਣਾ ਦੇ ਬਿਨਾ ਉਹ ਕੋਈ ਗੱਲਬਾਤ ਨਹੀਂ ਕਰਨਗੇ।

ਵਰਨਣਯੋਗ ਹੈ ਕਿ ਸੋਮਵਾਰ ਨੂੰ ਪਾਰਟੀ ਦੇ ਸੂਬਾਈ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਕਾਂਗਰਸ ਜੇਕਰ ਹਰਿਆਣਾ ਚ ਆਪ ਅਤੇ ਜੇਜੇਪੀ ਨਾਲ ਮਿਲ ਕੇ ਚੋਣ ਲੜਦੀ ਹੈ ਤਾਂ ਭਾਜਪਾ ਨੂੰ ਹਰਾ ਸਕਦੀ ਹੈ। ਪਰ ਕਾਂਗਰਸ ਕਿਸੇ ਭੁਲੇਖੇ ਚ ਨਾ ਰਹੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦਿੱਲੀ ਚ ਆਮ ਆਦਮੀ ਪਾਰਟੀ ਭਾਜਪਾ ਨੂੰ ਹਰਾਉਣ ਦੀ ਸਮਰਥਾ ਰੱਖਦੀ ਹੈ।

ਆਮ ਆਦਮੀ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸ਼ੁਰੂ ਤੋਂ ਇਹ ਆਦਤ ਰਹੀ ਹੈ ਕਿ ਉਹ ਐਨ ਮੌਕੇ ਤੇ ਆ ਕੇ ਵੀ ਆਪਣਾ ਫੈਸਲਾ ਬਦਲਣ ਨੂੰ ਦੇਰ ਨਹੀਂ ਲਗਾਉਂਦੇ। ਜਿਸ ਕਰਕੇ ਇਹ ਸੰਭਾਵਨਾ ਨਾ ਮਾਤਰ ਹੀ ਹੈ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਦਿੱਲੀ ‘ਚ ਸਮਝੌਤਾ ਹੋ ਸਕਦਾ ਹੈ। ਅਗਰ ਕੇਜਰੀਵਾਲ ਵੱਲੋਂ ਗਠਜੋੜ ਲਈ ਹਾਮੀ ਭਰ ਵੀ ਦਿੱਤੀ ਗਈ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਨਾਲ ਸਿੰਗ ਫਸਣੇ ਲਾਜ਼ਮੀਂ ਹਨ।

ALSO READ : AZAD SOCH NERWSPAPER




Leave a Reply

Your email address will not be published. Required fields are marked *