ਪੰਜਾਬ ਪੁਲਿਸ ਘਿਰੀ ਪਾਦਰੀ ਦੇ 6 ਕਰੋੜ ਖ਼ੁਰਦ-ਬੁਰਦ ਕਰਨ ਦੇ ਕੇਸ 'ਚ ਪੰਜਾਬ ਪੁਲਿਸ ਘਿਰੀ ਪਾਦਰੀ ਦੇ 6 ਕਰੋੜ ਖ਼ੁਰਦ-ਬੁਰਦ ਕਰਨ ਦੇ ਕੇਸ 'ਚ
BREAKING NEWS
Search
ਪੰਜਾਬ ਪੁਲਿਸ

ਪਾਦਰੀ ਦੇ 6 ਕਰੋੜ ਖ਼ੁਰਦ-ਬੁਰਦ ਕਰਨ ‘ਚ ਘਿਰੀ ਪੰਜਾਬ ਪੁਲਿਸ

42

2 ਥਾਣੇਦਾਰਾਂ ਸਮੇਤ 3 ਜਣੇ ਨਾਮਜ਼ਦ

ਸਟੇਟ ਕਰਾਈਮ ਬਰਾਂਚ ਨੇ ਕੀਤਾ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ

ਮੋਹਾਲੀਐਸ ਏ ਐਸ ਨਗਰ (ਗੁਰਵਿੰਦਰ ਸਿੰਘ)
ਜਲੰਧਰ ਦੇ ਪਾਦਰੀ ਦੀ 6 ਕਰੋੜ ਰੁਪਏ ਦੀ ਰਕਮ ਇਧਰੋਂ-ਉਧਰ ਕਰਨ ਦੇ ਦੋਸ਼ਾਂ ਵਿਚ ਘਿਰੀ ਪੰਜਾਬ ਪੁਲਿਸ ਨੇ ਆਖ਼ਰ ਮਾਮਲਾ ਹਾਈਪ੍ਰੋਫਾਈਲ ਹੋ ਜਾਣ ਤੋਂ ਬਾਅਦ ਆਪਣੇ ਹੀ 2 ਏਐੱਸਆਈ ਅਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ …ਜਲੰਧਰ ਦੇ ਪਾਦਰੀ ਦੀ 6 ਕਰੋੜ ਰੁਪਏ ਦੀ ਰਕਮ ਇਧਰੋਂ-ਉਧਰ ਕਰਨ ਦੇ ਦੋਸ਼ਾਂ ਵਿਚ ਘਿਰੀ ਪੰਜਾਬ ਪੁਲਿਸ ਨੇ ਆਖ਼ਰ ਮਾਮਲਾ ਹਾਈਪ੍ਰੋਫਾਈਲ ਹੋ ਜਾਣ ਤੋਂ ਬਾਅਦ ਆਪਣੇ ਹੀ 2 ਏਐੱਸਆਈ ਅਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

..ਜਲੰਧਰ ਦੇ ਪਾਦਰੀ ਦੀ 6 ਕਰੋੜ ਰੁਪਏ ਦੀ ਰਕਮ ਇਧਰੋਂ-ਉਧਰ ਕਰਨ ਦੇ ਦੋਸ਼ਾਂ ਵਿਚ ਘਿਰੀ ਪੰਜਾਬ ਪੁਲਿਸ ਨੇ ਆਖ਼ਰ ਮਾਮਲਾ ਹਾਈਪ੍ਰੋਫਾਈਲ ਹੋ ਜਾਣ ਤੋਂ ਬਾਅਦ ਆਪਣੇ ਹੀ 2 ਏਐੱਸਆਈ ਅਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

ALSO LISTEN : PARADA SONG MP3

ਮੋਹਾਲੀ ਦੇ ਫੇਜ਼-4 ਸਥਿਤ ਸਟੇਟ ਕਰਾਈਮ ਬ੍ਰਾਂਚ ਵਿਚ ਐੱਫਆਈਆਰ ਨੰਬਰ 1 ਦਰਜ ਕੀਤੀ ਗਈ ਹੈ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਦਿੱਤੇ ਗਏ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।ਕੇਸ ਦਰਜ ਕਰਨ ਤੋਂ ਬਾਅਦ ਡੀਜੀਪੀ ਨੇ ਇਸ ਕੇਸ ਦੀ ਡੂੰਘਾਈ ਵਿਚ ਜਾਂਚ ਕਰਨ ਲਈ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਵੀ ਗਠਨ ਕਰ ਦਿੱਤਾ ਹੈ। ਐੱਸਆਈਟੀ ਆਈਜੀ ਕਰਾਈਮ ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਬਣਾਈ ਗਈ ਹੈ। ਇਸ ਵਿਚ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਰਾਕੇਸ਼ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ,ਪੰਜਾਬ ਪੁਲਿਸ ਨੇ ਉਕਤ ਮਾਮਲਾ ਆਈਜੀ ਕਰਾਈਮ ਪ੍ਰਵੀਨ ਸਿਨਹਾ ਦੀ ਰਿਪੋਰਟ ਦੇ ਆਧਾਰ ‘ਤੇ ਦਰਜ ਕੀਤਾ ਹੈ ਆਈਜੀ ਨੇ ਰਿਪੋਰਟ ਡੀਜੀਪੀ ਦਿਨਕਰ ਗੁਪਤਾ ਨੂੰ ਸੌਂਪ ਦਿੱਤੀ ਸੀ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ 5 ਮੈਂਬਰੀ ਐੱਸਆਈਟੀ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।

ਆਈਜੀ ਦੀ ਰਿਪੋਰਟ ਦੇ ਆਧਾਰ ‘ਤੇ ਇਸ ਮਾਮਲੇ ਵਿਚ ਏਐੱਸਆਈ ਰਣਜੀਤ ਸਿੰਘ, ਏਐੱਸਆਈ ਜੋਗਿੰਦਰ ਸਿੰਘ ਅਤੇ ਪਠਾਨਕੋਟ ਦੇ ਇਕ ਵਿਅਕਤੀ ਖ਼ਿਲਾਫ਼ ਭਿ੍ਸ਼ਟਾਚਾਰ, ਧੋਖਾਧੜੀ, ਕਰਾਈਮ ਆਦਿ ਧਰਾਵਾਂ ਤਹਿਤ ਮਾਮਲਾ ਮੋਹਾਲੀ ਦੇ ਸਟੇਟ ਕਰਾਈਮ ਬ੍ਰਾਂਚ ਵਿਚ ਦਰਜ ਕੀਤਾ ਹੈ। 

ਆਈਜੀ ਕਰਾਈਮ ਵੱਲੋਂ ਮਾਮਲੇ ਦੀ ਜਾਂਚ ਵਿਚ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸੁਰਾਗ ਜੁਟਾ ਲਏ ਗਏ ਹਨ। ਇਸ ਤੋਂ ਇਲਾਵਾ ਪਾਦਰੀ ਦੇ ਘਰ ਛਾਪਾ ਮਾਰਨ ਵਾਲੀ 17 ਮੈਂਬਰੀ ਟੀਮ ਦੇ ਮੋਬਾਇਲ ਫੋਨਾਂ ਦੀ ਕਾਲ ਡਿਟੇਲਾਂ ਦੇ ਆਧਾਰ ‘ਤੇ ਮੁਲਜ਼ਮਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਮਾਮਲੇ ਦੇ ਤਾਰ ਜਗਰਾਓਂ, ਲੁਧਿਆਣਾ ਅਤੇ ਖੰਨਾ ਦੇ ਕੁਝ ਵਿਅਕਤੀਆਂ ਨਾਲ ਵੀ ਜੁੜ ਰਹੇ ਹਨ।


ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ :ਡੀ ਜੀ ਪੀ ਪੰਜਾਬ ਪੁਲਿਸ

ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ‘ਚ ਕਾਉਂਟਰ ਇੰਟੈਲੀਜੈਂਸ ਵਿੰਗ ਵਿਚ ਤਾਇਨਾਤ ਇਕ ਡੀਐੱਸਪੀ ਅਤੇ ਖੰਨਾ ‘ਚ ਤਾਇਨਾਤ ਇਕ ਡੀਐੱਸਪੀ ਸਮੇਤ ਪਟਿਆਲੇ ਤੋਂ ਗ਼ੈਰਹਾਜ਼ਰ ਚੱਲ ਰਹੇ ਦੋ ਸਬ ਇੰਸਪੈਕਟਰਾਂ ਦੀ ਭੂਮਿਕਾ ਪਾਦਰੀ ਐਂਥਨੀ ਦਾ ਪੈਸਾ ਖ਼ੁਰਦ-ਬੁਰਦ ਕਰਨ ‘ਚ ਅਹਿਮ ਸ਼ੱਕੀ ਭੂਮਿਕਾ ਜਾਂਚ ਦੇ ਘੇਰੇ ਵਿਚ ਆ ਗਈ ਹੈ।ਸੋਨੀਆ ਦੇ ਦਰਬਾਰ ‘ਚ ਵੀ ਗੂੰਜ:-ਮਾਮਲਾ ਈਸਾਈ ਭਾਈਚਾਰੇ ਨਾਲ ਜੁੜਿਆ ਹੋਣ ਕਾਰਨ ਪੈਸਾ ਗ਼ਾਇਬ ਕਰਨ ਦੀ ਗੂੰਜ ਸੋਨੀਆ ਗਾਂਧੀ ਦੇ ਦਰਬਾਰ ‘ਚ ਵੀ ਪਈ ਹੈ। ਇਸ ਲਈ ਇਹ ਮਾਮਲਾ ਕੈਪਟਨ ਸਰਕਾਰ ਅਤੇ ਸੂਬਾਈ ਪੁਲਿਸ ਲਈ ਭਾਰੀ ਨਮੋਸ਼ੀ ਦਾ ਕਾਰਨ ਵੀ ਬਣ ਗਿਆ ਹੈ। ਖੰਨਾ ਪੁਲਿਸ ਵੱਲੋਂ 31 ਮਾਰਚ ਨੂੰ ਦਾਅਵਾ ਕੀਤਾ ਗਿਆ ਸੀ ਕਿ ਸੜਕ ‘ਤੇ ਨਾਕੇ ਦੌਰਾਨ ਐਂਥਨੀ ਨਾਂ ਦੇ ਪਾਦਰੀ ਤੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ। ਇਸ ਤੋਂ ਅਗਲੇ ਹੀ ਦਿਨ ਪਾਦਰੀ ਵੱਲੋਂ ਜਲੰਧਰ ‘ਚ ਅਸਲ ਕਹਾਣੀ ਬਿਆਨ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੁਲਿਸ ਵੱਲੋਂ ਜਲੰਧਰ ਤੋਂ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ‘ਕਬਜ਼ੇ’ ਵਿਚ ਲਈ ਗਈ ਸੀ ਤੇ ਦੱਸੀ 9 ਕਰੋੜ 66 ਲੱਖ ਰੁਪਏ ਹੈ ਇਸ ਤਰ੍ਹਾਂ ਨਾਲ 5 ਕਰੋੜ 99 ਲੱਖ ਰੁਪਏ ਦੀ ਰਾਸ਼ੀ ਖ਼ੁਰਦ- ਬੁਰਦ ਕਰਨ ਦੇ ਦੋਸ਼ਾਂ ‘ਚ ਪੁਲਿਸ ਿਘਰ ਗਈ।

ਅਹਿਮ ਤੱਥ ਆਏ ਸਾਹਮਣੇ: ਆਈਜੀ ਪੁਲਿਸ

– ਹਾਈਪ੍ਰੋਫਾਈਲ ਮਾਮਲੇ ਦੀ ਜਾਂਚ ਆਈਜੀ ਪ੍ਰਵੀਨ ਕੁਮਾਰ ਸਿਨਹਾ ਨੂੰ ਸੌਂਪ ਦਿੱਤੀ ਗਈ ਸੀ। ਇਸ ਜਾਂਚ ਦੌਰਾਨ ਅਹਿਮ ਤੱਥ ਸਾਹਮਣੇ ਆਏ ਹਨ ਸੂਤਰਾਂ ਦਾ ਦੱਸਣਾ ਹੈ ਕਿ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਜਲੰਧਰ ‘ਚ ਪਾਦਰੀ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇ ਸਬੰਧੀ ਜਲੰਧਰ ਪੁਲਿਸ ਜਾਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਸੂਚਨਾ ਹੀ ਨਹੀਂ ਦਿੱਤੀ ਗਈ। ਇਸ ਜਾਂਚ ਦੌਰਾਨ ਸਭ ਤੋਂ ਵੱਡਾ ਤੱਥ ਸਾਹਮਣੇ ਇਹ ਆਇਆ ਹੈ ਕਿ ਇਹ ਦੋਵੇਂ ਸਬ ਇੰਸਪੈਕਟਰ ਜੋ ਕਿ ਪਟਿਆਲਾ ਜ਼ਿਲ੍ਹੇ ਵਿਚ ਤਾਇਨਾਤ ਹਨ, ਦੀ ਆਰਜ਼ੀ ਤਾਇਨਾਤੀ ਡੀਜੀਪੀ ਦਫ਼ਤਰ ਵੱਲੋਂ 27 ਮਾਰਚ ਨੂੰ ਖੰਨਾ ਵਿਖੇ ਕੀਤੀ ਜਾਂਦੀ ਹੈ।


ਡੀਜੀਪੀ ਦਫ਼ਤਰ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਹੁਕਮ ਜਾਰੀ ਨਹੀਂ ਸਨ ਹੋਏ ਤੇ ਕਿਸੇ ਪੁਲਿਸ ਮੁਲਾਜ਼ਮ ਨੇ ਵੱਟਸ ਐਪ ਰਾਹੀਂ ਤਸਵੀਰ ਹਾਸਲ ਕੀਤੀ ਸੀ। ਜਾਂਚ ਦੌਰਾਨ ਸਨਸਨੀਖੇਜ਼ ਤੱਥ ਸਾਹਮਣੇ ਇਹ ਆਇਆ ਹੈ ਕਿ ਛਾਪਾ ਮਾਰਨ ਵਾਲੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਪਟਿਆਲਾ ਤੋਂ ਗ਼ੈਰਹਾਜ਼ਰ ਚੱਲੇ ਆ ਰਹੇ ਹਨ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਦਰੀ ਵੱਲੋਂ 6 ਕਰੋੜ ਰੁਪਏ ਦੀ ਰਾਸ਼ੀ ਖ਼ੁਰਦ-ਬੁਰਦ ਕਰਨ ਦੇ ਲਾਏ ਦੋਸ਼ਾਂ ਵਿਚ ਕਾਫ਼ੀ ਸੱਚਾਈ ਦਿਖਾਈ ਦੇ ਰਹੀ ਹੈ।

ਇਸ ਲਈ ਪਰਚਾ ਦਰਜ ਕਰਕੇ ਸਬ ਇੰਸਪੈਕਟਰਾਂ ਦੀ ਹਿਰਾਸਤੀ ਪੁੱਛਗਿੱਛ ਕੀਤੀ ਜਾ ਰਹੀ ਹੈ।ਸੀਨੀਅਰ ਪੁਲਿਸ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਪਟਿਆਲਾ ਜ਼ਿਲ੍ਹੇ ਵਿਚ ਤਾਇਨਾਤ ਇਨ੍ਹਾਂ ਦੋਵਾਂ ਸਬ ਇੰਸਪੈਕਟਰਾਂ ਨੂੰ ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਡੀਐੱਸਪੀ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਇਹ ਡੀਐੱਸਪੀ ਵੀ ਵਿਵਾਦਾਂ ਵਿਚ ਘਿਰ ਗਿਆ ਹੈ ਤੇ ਇਸ ਡੀਐੱਸਪੀ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਦਾ ਦਫ਼ਤਰ ਦੀ ਚੌਕੰਨਾ ਹੋ ਗਿਆ ਹੈ। ਇਸੇ ਤਰ੍ਹਾਂ ਖੰਨਾ ‘ਚ ਤਾਇਨਾਤ ਇਕ ਡੀਐੱਸਪੀ ਰੈਂਕ ਦੇ ਅਫਸਰ ਦੀ ਭੂਮਿਕਾ ਵੀ ਇਸ ਮਾਮਲੇ ਵਿਚ ਮੰਨੀ ਜਾ ਰਹੀ ਹੈ।

ਪਾਦਰੀ ਦੇ ਜਲੰਧਰ ਸਥਿਤ ਘਰ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕਰਨ ਤੋਂ ਬਾਅਦ ਇਨ੍ਹਾਂ ਪੁਲਿਸ ਅਫਸਰਾਂ ਨੇ ਖੰਨਾ ਆਉਣ ਲਈ ਬਰਾਸਤਾ ਮੋਗਾ ਰੂਟ ਦੀ ਵਰਤੋਂ ਕੀਤੀ ਜਿਸ ਨੇ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ ਹੈ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *