Punjab Congress Candidates List For Lok Sabha Election 2019 Punjab Congress Candidates List For Lok Sabha Election 2019
BREAKING NEWS
Search
Congress Candidate List

ਜਾਣੋ ਲੋਕ ਸਭਾ ਚੋਣਾਂ ਲਈ ਕਿਸ ਸੀਟ ਤੋਂਂ ਕਾਂਗਰਸ ਦਾ ਕੌਣ ਹੈ ਉਮੀਦਵਾਰ

41

Congress Candidates List for Lok Sabha Election 2019

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ ਕਾਂਗਰਸ ਨੇ 13 ਦੀਆਂ 13 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। (Congress candidates list for Lok Sabha election 2019) ਜਿਸਦੇ ਚਲਦੇ ਕਾਂਗਰਸ ਨੇ ਬਠਿੰਡਾ ਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਉਤੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਹਨ।
ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਇਆ ਗਿਆਂ ਹੈ ਜਦੋਂਕਿ ਫ਼ਿਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਤੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਮੁਕੁਲ ਵਸਨੀਕ ਵੱਲੋਂ ਜਾਰੀ ਕੀਤੀ ਪਾਰਟੀ ਉਮੀਦਵਾਰਾਂ ਦੀ ਸੂਚੀ ਮੁਤਾਬਕ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।

ਬਠਿੰਡਾ (Bathinda) ਸੀਟ ਤੋਂ ਜਿੱਥੇ ਕਾਂਗਰਸ ਨੇ ਰਾਜਾ ਵੜਿੰਗ (Raja Warring) ‘ਤੇ ਭਰੋਸਾ ਜਤਾਇਆ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇਥੇ ਹਾਲੇ ਤੱਕ ਕੋਈ ਵੀ ਉਮੀਦਵਾਰ ਨਹੀਂ ਉਤਾਰਿਆ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਬਠਿੰਡਾ ਤੋਂ ਪ੍ਰਕਾਸ਼ ਸਿੰਘ ਬਾਦਲ (Parkash Singh Badal) ਚੋਣ ਲੜ ਸਕਦੇ ਹਨ, ਜਦੋਂ ਕਿ ‘ਆਪ’ (AAP) ਨੇ ਇਸ ਹਲਕੇ ਤੋਂ ਬਲਜਿੰਦਰ ਕੌਰ (Baljinder Kaur) ਨੂੰ ਉਮੀਦਵਾਰ ਉਤਾਰਿਆ ਹੈ।

ਦੂਜੇ ਪਾਸੇ ਫ਼ਿਰੋਜ਼ਪੁਰ ਤੋਂ ਐਲਾਨੇ ਗਏ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ (Sher SIngh Ghubaya) ਨੇ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਸੀ, ਪਰ ਹੁਣ ਉਨ੍ਹਾਂ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਫ਼ਿਰੋਜ਼ਪੁਰ ਤੋਂ ਵੀ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ। ਪੰਜਾਬ ‘ਚ ਚੋਣਾਂ 7ਵੇਂ ਤੇ ਆਖਰੀ ਪੜਾਅ ਦੌਰਾਨ 19 ਮਈ ਨੂੰ ਹੋਣੀਆਂ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Raja Warring) ਜੋ ਕਿ ਗਿੱਦੜਬਾਹਾ (Giddarbaha) ਹਲਕੇ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਹਨ, ਯੂਥ ਕਾਂਗਰਸ (Youth Congress) ਦੇ ਕੌਮੀ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਸਾਥੀ ਹਨ। ਵੜਿੰਗ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮੁੱਖ ਬੁਲਾਰੇ ਵੀ ਬਣੇ। ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਰਾਹੁਲ ਗਾਂਧੀ ਵੱਲੋਂ ਦਸੰਬਰ, 2014 ‘ਚ ਆਲ ਇੰਡੀਆ ਯੂਥ ਕਾਂਗਰਸ All India Youth Congress) ਦਾ ਪ੍ਰਧਾਨ ਥਾਪਿਆ ਗਿਆ ਅਤੇ ਇਸ ਅਹੁਦੇ ‘ਤੇ ਮਈ, 2018 ਤੱਕ ਰਹੇ। ਵੜਿੰਗ ਨੇ ਪਹਿਲੀ ਵਾਰ 2012 ਦੀ ਵਿਧਾਨ ਸਭਾ ਚੋਣਾਂ ‘ਚ ਪੀ.ਪੀ.ਪੀ. ਦੇ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਗਿੱਦੜਬਾਹਾ ਤੋਂ ਹੀ ਕਾਂਗਰਸ ਨੇ ਮੁੜ ਪਾਰਟੀ ਦੀ ਟਿਕਟ ਦਿੱਤੀ ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾ ਕੇ ਦੂਜੀ ਵਾਰ ਵਿਧਾਇਕ ਬਣੇ।


ਲੋਕ ਸਭਾ ਚੋਣਾਂ 2019 ਲਈ ਕਾਂਗਰਸ ਉਮੀਦਵਾਰਾਂ ਦੀ ਲਿਸਟ

(Congress Candidates list Parliamentary Election 2019)

  1. ਗੁਰਦਾਸਪੁਰ     ਸੁਨੀਲ ਜਾਖੜ
  2. ਅਮ੍ਰਿਤਸਰ ਗੁਰਜੀਤ ਸਿੰਘ ਔਲਖ
  3. ਖੰਡੂਰ ਸਾਹਿਬ ਜਸਬੀਰ ਸਿੰਘ ਗਿੱਲ
  4. ਜਲੰਧਰ ਸੰਤੋਖ  ਸਿੰਘ ਚੌਧਰੀ
  5. ਹੁਸ਼ਿਆਰਪੁਰ ਡਾ. ਰਾਜਕੁਮਾਰ
  6. ਅਨੰਦਪੁਰ ਸਾਹਿਬ ਮਨੀਸ਼ ਤਿਵਾੜੀ
  7. ਲੁਧਿਆਣਾ ਰਵਨੀਤ ਸਿੰਘ ਬਿੱਟੂ
  8. ਫਤਿਹਗੜ੍ਹ ਸਾਹਿਬ ਡਾ. ਅਮਰ ਸਿੰਘ
  9. ਫਰੀਦਕੋਟ ਮੁਹੰਮਦ ਸਦੀਕ
  10. ਫਿਰੋਜ਼ਪੁਰ  ਸ਼ੇਰ ਸਿੰਘ ਘੁਬਾਇਆ
  11. ਬਠਿੰਡਾ     ਅਮਰਿੰਦਰ ਸਿੰਘ ਰਾਜਾ ਵੜਿੰਗ
  12. ਸੰਗਰੂਰ ਕੇਵਲ ਸਿੰਘ ਢਿੱਲੋਂ
  13. ਪਟਿਆਲਾ ਪ੍ਰਨੀਤ ਕੌਰ

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *