ਰਾਜਾ ਵੜਿੰਗ ਦੀ ਉਮੀਦਵਾਰੀ ਹੋ ਸਕਦੀ ਹੈ ਰੱਦ ਰਾਜਾ ਵੜਿੰਗ ਦੀ ਉਮੀਦਵਾਰੀ ਹੋ ਸਕਦੀ ਹੈ ਰੱਦ
BREAKING NEWS
Search
ਰਾਜਾ ਵੜਿੰਗ

ਰਾਜਾ ਵੜਿੰਗ ਦੀ ਉਮੀਦਵਾਰੀ ਹੋ ਸਕਦੀ ਹੈ ਰੱਦ

32

ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਕਾਇਤ

Bathinda: ਕਾਂਗਰਸ ਨੇ ਬਾਦਲਾਂ ਦੇ ਗੜ੍ਹ ਵਿਚ ਉਨ੍ਹਾਂ ਦਾ ਕਿਲ੍ਹਾ ਢਾਹੁਣ ਦੇ ਇਰਾਦੇ ਨਾਲ ਮੈਦਾਨ ਵਿਚ ਭੇਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਿਸਮਤ ਉਹਨਾਂ ਦਾ ਸਾਥ ਨਹੀਂ ਦੇ ਰਹੀ। ਪਹਿਲਾਂ ਤਾਂ ਹਲਕਾ ‘ਚ ਵੋਟਰ ਉਹਨਾਂ ਤੋਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਅਨੁਸਾਰ ਇਨੋਵਾ ਗੱਡੀਆਂ ਪੁੱਛਦੇ ਸੀ ਅਤੇ ਬਾਅਦ ਵਿੱਚ ਸ਼ਮਸ਼ਾਨ ਘਾਟ ਵਾਲਾ ਬਿਆਨ ਕਾਫੀ ਦਿਨ ਸੁਰਖੀਆਂ ਵਿੱਚ ਰਿਹਾ ਪ੍ਰੰਤੂ ਹੁਣ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਵਿਵਾਦ ਵਿਚ ਫਸ ਗਏ ਹਨ।

ਆਮ ਆਦਮੀ ਪਾਰਟੀ ਨਾਲ ਜੁੜੇ ਬੁਢਲਾਡਾ ਦੇ ਆਗੂ ਟਿੰਕੂ ਮਦਾਨ ਨੇ ਇਲਜ਼ਾਮ ਲਗਾਇਆ ਹੈ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਖ਼ਰੀਦਣਾ ਚਾਹਿਆ ਅਤੇ ਇਸ ਦੇ ਲਈ ਬਕਾਇਦਾ 50 ਹਜ਼ਾਰ ਰੁਪਏ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧੀ ਇੱਕ ਵੀਡਿਓ ਵੀ ਵਾਰਿਲ ਹੋ ਰਹੀ ਹੈ। ਹਾਲਾਂਕਿ ਰਾਜਾ ਵੜਿੰਗ ਇਸ ਨੂੰ ਇੱਕ ਸਾਜ਼ਿਸ਼ ਦੱਸ ਰਹੇ ਹਨ।

ਦੱਸਣਯੋਹ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਰਾਜਾ ਵੜਿੰਗ ਟਿੰਕੂ ਨੂੰ ਕਾਂਗਰਸ ‘ਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਘਰ ਗਏ ਸਨ। ਵੜਿੰਗ ਨੇ ਟਿੰਕੂ ਨੂੰ ਕਾਂਗਰਸ ਦਾ ਸਿਰੋਪਾਉ ਵੀ ਪਾ ਦਿੱਤਾ ਸੀ। ਪਰ ਇਸ ਦੌਰਾਨ ਅਚਾਨਕ ਹੰਗਾਮਾ ਹੋ ਗਿਆ। ਟਿੰਕੂ ਨੇ ਬਾਕਾਇਦਾ ਮੀਡੀਆ ਦੇ ਕੈਮਰੇ ਸਾਹਮਣੇ ਪੈਸੇ ਗਿਣੇ ਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ੫੦ ਹਜ਼ਾਰ ਰੁਪਏ ਚ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ।

ਟਿੰਕੂ ਮਦਾਨ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਰਾਜਾ ਵੜਿੰਗ ਨੇ ਆਪਣੇ ਖ਼ਿਲਾਫ਼ ਸਾਜ਼ਿਸ਼ ਕਰਾਰ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਟਿੰਕੂ ਦੇ ਘਰ ਪਹਿਲਾਂ ਤੋਂ ਹੀ ਮੌਜੂਦ ਕੁਝ ਲੋਕਾਂ ਨੇ ਆਪਣੀ ਜੇਬ ‘ਚੋਂ ਪੈਸੇ ਕੱਢੇ ਸਨ। ਵੜਿੰਗ ਨੇ ਕਿਹਾ ਕਿ ਕਿਸੇ ਦੇ ਇਸ਼ਾਰੇ ‘ਤੇ ਇਹ ਸਭ ਕੀਤਾ ਗਿਆ ਹੈ ਅਤੇ ਟਿੰਕੂ ਦੇ ਇਲਜ਼ਾਮਾਂ ‘ਚ ਜ਼ਰਾ ਜਿੰਨੀ ਵੀ ਸਚਾਈ ਨਹੀਂ ਹੈ। ਰਾਜਾ ਵੜਿੰਗ ਉਤੇ ਲੱਗੇ ਇਲਜ਼ਾਮਾਂ ਵਿਚ ਕਿੰਨੀ ਕੁ ਸਚਾਈ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਪਰ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਰਾਜਾ ਵੜਿੰਗ ਟਿੰਕੂ ਮਦਾਨ ਨੂੰ ਜਾਣਦੇ ਤੱਕ ਨਹੀਂ ਤਾਂ ਫੇਰ ਉਹ ਟਿੰਕੂ ਦੇ ਘਰ ਉਨ੍ਹਾਂ ਨੂੰ ਕਾਂਗਰਸ ਸ਼ਾਮਲ ਕਰਵਾਉਣ ਲਈ ਕਿਉਂ ਗਏ ਸਨ।

ਚੋਣ ਕਮਿਸ਼ਨ ਨੂੰ ਕੀਤੀ ਸ਼ਕਾਇਤ

ਇਸ ਸਮੁੱਚੇ ਮਾਮਲੇ ਨੂੰ ਵਿਰੋਧੀ ਪਾਰਟੀਆਂ ਅਤੇ ਅਕਾਲੀ ਦਲ ਅਤੇ ਬਠਿੰਡਾ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਉਠਾ ਕੇ ਇਸਦੀ ਲਿਖਤੀ ਸ਼ਕਾਇਤ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਸੁਖਪਾਲ ਖਹਿਰਾ ਨੇ ਤਾਂ ਟਿੰਕੂ ਮਦਾਨ ਦੇ ਘਰ ਜਾ ਕੇ ਪ੍ਰੁਸ ਕਾਨਫਰੰਸ ਵੀ ਕੀਤੀ ਅਤੇ ੫੦ ਹਜ਼ਾਰ ਦੇ ਕੇ ਪਾਰਟੀ ‘ਚ ਸ਼ਾਮਲ ਕਰਾਉਣ ਦੇ ਮੁੱਦੇ ਨੂੰ ਲੋਕਤੰਤਰ ਲਈ ਖਤਰਾ ਦੱਸਦਿਆਂ ਚੋਣ ਕਮਿਸਨ ਤੋਂ ਕਾਂਗਰਸੀ ਉਮੀਦਵਾਰ ਰਾਜਾ ਵਢਿੰਗ ਦੀ ਉਮੀਦਵਾਰੀ ਰੱਦ ਕਰਨ ਦੀ ਬੇਨਤੀ ਵੀ ਕੀਤੀ ਹੈ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *