ਲੱਗੇ ਜਿੰਦਰੇ: ਹੁਣ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਨਹੀਂ ਜਾਵੇਗਾ ਕਾਂਗਰਸ ਪਾਰਟੀ 'ਚ ਲੱਗੇ ਜਿੰਦਰੇ: ਹੁਣ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਨਹੀਂ ਜਾਵੇਗਾ ਕਾਂਗਰਸ ਪਾਰਟੀ 'ਚ
BREAKING NEWS
Search
ਆਮ ਆਦਮੀ ਪਾਰਟੀ

ਲੱਗੇ ਜਿੰਦਰੇ: ਹੁਣ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਨਹੀਂ ਜਾਵੇਗਾ ਕਾਂਗਰਸ ਪਾਰਟੀ ‘ਚ

25

ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਦੀਆਂ ਦਿਨੋਂ ਦਿਨ ਪੰਜਾਬ ਭਰ ਚੋਂ ਆ ਰਹੀਆਂ ਖਬਰਾਂ ਨੂੰ ਲੈ ਕੇ ਹੁਣ ਪਾਰਟੀ ਨੇ ਆਪਣੇ ਵਿਧਾਇਕਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਚੋਣ–ਪ੍ਰਚਾਰ ਕਮੇਟੀ ਦੇ ਮੁਖੀ ਅਮਨ ਅਰੋੜਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਖ਼ਰੀਦ ਕੇ ਤੇ ਉਨ੍ਹਾਂ ਦੇ ਵਿਧਾਇਕਾਂ ਬਾਰੇ ਅਫ਼ਵਾਹਾਂ ਫੈਲਾ ਕੇ ਇਸ ਸੂਬੇ ਦੀਆਂ ਜਮਹੂਰੀ ਕਦਰਾਂ– ਕੀਮਤਾਂ ਅਤੇ ਲੋਕਤੰਤਰ ਦਾ ਘਾਣ ਕਰ ਕੇ ਰੱਖ ਦਿੱਤਾ ਹੈ।

ਵਿਧਾਨ ਸਭਾ ਹਲਕਾ ਸੁਨਾਮ ਤੋਂ ਮੌਜੂਦਾ ਵਿਧਾਇਕ ਅਤੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਦੀ ਮੌਜੂਦਗੀ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁਟ ਹੈ ਤੇ ਜੇ ਕੋਈ ਵਿਧਾਇਕ ਹੁਣ ਪਾਰਟੀ ਛੱਡਦਾ ਹੈ, ਤਾਂ ਉਹ ਵਿਸ਼ਵਾਸਘਾਤੀ ਹੋਵੇਗੀ। ਅਮਨ ਅਰੋੜਾ ਨੇ ਕਿਹਾ ਕਿ ਸਮੂਹ ਵਿਧਾਇਕਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਹੈ ਕਿ ਹੁਣ ਅਗਰ ਕੋਈ ਵਿਧਾਇਕ ਵਿਰੋਧੀ ਪਾਰਟੀਆਂ ‘ਚ ਜਾਣ ਦੀ ਗੱਲ ਤੋਰਦਾ ਹੈ ਤਾਂ ਉਸਨੂੰ ਵਿਕਿਆ ਹੋਇਆ ਸਮਝਿਆ ਜਾਵੇਗਾ।

ਅਮਨ ਅਰੋੜਾ ਨੇ ਤਿੰਨ ਪੰਨਿਆਂ ਦੀ ਇੱਕ ਖੁੱਲ੍ਹੀ ਚਿੱਠੀ ਵੀ ਜਾਰੀ ਕੀਤੀ, ਜੋ ਪੰਜਾਬ ਦੀ ਜਨਤਾ ਨੂੰ ਸੰਬੋਧਤ ਹੈ ਤੇ ਉਸ ਉੱਤੇ ਪਾਰਟੀ ਦੇ 11 ਵਿਧਾਇਕਾਂ – ਬੁੱਧਰਾਮ, ਹਰਪਾਲ ਸਿੰਘ ਚੀਮਾ, ਸਰਵਜੀਤ ਕੌਰ ਮਾਣੂਕੇ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਜੈਕਿਸ਼ਨ ਰੋੜੀ, ਬਲਜਿੰਦਰ ਕੌਰ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਰੁਪਿੰਦਰ ਕੌਰ ਰੂਬੀ ਤੇ ਕੁਲਵੰਤ ਸਿੰਘ ਪੰਡੋਰੀ ਦੇ ਹਸਤਾਖਰ ਹਨ।

ਅਰੋੜਾ ਨੇ ਕਿਹਾ ਕਿ ‘ਅਖ਼ਬਾਰਾਂ ਦਾ ਇੱਕ ਵਰਗ ਐਂਵੇਂ ਹੀ ਕੁਝ ਬੇਬੁਨਿਆਦ ਗੱਲਾਂ ਤੇ ਅਫ਼ਵਾਹਾਂ ਬਾਰੇ ਖ਼ਬਰਾਂ ਛਾਪ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਹੁਣ ਕੋਈ ਵੀ ਆਮ ਆਦਮੀ ਪਾਰਟੀ ਛੱਡ ਕੇ ਨਹੀਂ ਜਾਵੇਗਾ ਤੇ ਜੇ ਉਹ ਜਾਂਦਾ ਹੈ, ਤਾਂ ਲੋਕ ਇਹੋ ਸਮਝਣਗੇ ਕਿ ਉਸ ਨੂੰ ਖ਼ਰੀਦਿਆ ਗਿਆ ਹੈ।’ ਅਗਰ ਕੋਈ ਪੱਤਰਕਾਰ ਜਾਂ ਅਖਬਾਰ ਵੀ ਅੀਜਹੀ ਝੂਠੀ ਖਬਰ ਲਗਾਉਂਦਾ ਹੈ ਤਾਂ ਉਸਨੂੰ ਵੀ ਵਿਕਿਆ ਹੋਇਆ ਸਮਝਿਆ ਜਾਵੇਗਾ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *