ਕੁਲਾਰਾਂ : ਪ੍ਰਨੀਤ ਕੌਰ ਨੂੰ ਦਿਖਾਈ ਗਈਆਂ ਕਾਲੀਆਂ ਝੰਡੀਆਂ, ਚੱਲੀਆਂ ਡਾਂਗਾਂ, ਪੱਥਰ ਤੇ ਇੱਟਾਂ ਕੁਲਾਰਾਂ : ਪ੍ਰਨੀਤ ਕੌਰ ਨੂੰ ਦਿਖਾਈ ਗਈਆਂ ਕਾਲੀਆਂ ਝੰਡੀਆਂ, ਚੱਲੀਆਂ ਡਾਂਗਾਂ, ਪੱਥਰ ਤੇ ਇੱਟਾਂ
BREAKING NEWS
Search
Kularan

ਚੋਣਪ੍ਰਚਾਰ ਦੌਰਾਨ ਆਈ ਮਹਾਰਾਣੀ ਪ੍ਰਨੀਤ ਕੌਰ ਨੂੰ ਦਿਖਾਈ ਗਈਆਂ ਕਾਲੀਆਂ ਝੰਡੀਆਂ

37

ਦੋਨਾਂ ਗੁੱਟਾਂ ਵਿੱਚ ਚੱਲੀਆਂ ਡਾਂਗਾਂ, ਪੱਥਰ ਤੇ ਇੱਟਾਂ 

ਸਮਾਣਾ 9ਮਈ (ਜਤਿੰਦਰ)- ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇਡ਼ੇ ਆ ਰਹੇ ਹਨ ਉਵੇਂ ਉਵੇਂ ਸਾਰੇ ਪਾਰਟੀਆਂ ਦੇ ਉਮੀਦਵਾਰ ਆਪਣੇ ਪ੍ਰਚਾਰ ਦੇ ਵਿੱਚ ਦਿਨ ਰਾਤ ਇੱਕ ਕਰ ਲੋਕਾਂ ਤੋਂ ਵੋਟ ਤੇ ਸਪੋਰਟ ਦੀ ਅਪੀਲ ਕਰਦੇ ਵਿਖਾਈ ਦੇ ਰਹੇ ਹਨ ਇੰਜ ਹੀ ਪਿੰਡ ਕੁਲਾਰਾਂ ਵਿੱਚ  ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣੀ ਚੋਣ ਪ੍ਰਚਾਰ ਦੌਰਾਨ ਮਤਦਾਤਾ ਨੂੰ ਆਪਣੇ ਵਿਚਾਰ ਸਾਂਝੇ ਕਰਨ ਆਈ ਉੱਥੇ ਉਨ੍ਹਾਂ ਨੂੰ ਅਕਾਲੀ ਵਰਕਰਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ।

ਅਕਾਲੀ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਰੋਸ ਵਿਅਕਤ ਕੀਤਾ ਜਦਕਿ ਗੱਲ ਇੱਥੋਂ ਤੱਕ ਵੱਧ ਗਈ ਕਾਂਗਰਸ ਵਰਕਰ ਅਤੇ ਅਕਾਲੀ ਵਰਕਰਾਂ ਦੇ ਵਿੱਚ ਇੰਟ ਪੱਥਰ ਅਤੇ ਡਾਂਗਾਂ ਤੱਕ ਚੱਲੀਆਂ ਜਿਸ ਨਾਲ ਪੁਲਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ।  


ਪਿੰਡ ਕੁਲਾਰਾਂ ਦੇ ਅਕਾਲੀ ਦਲ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸ਼ਾਂਤੀ ਨਾਲ ਆਪਣਾ ਰੋਸ ਇਜ਼ਹਾਰ ਕਰ ਰਹੇ ਸਨ ਕਿ ਕਾਂਗਰਸ ਵਰਕਰਾਂ ਨੇ ਉਨ੍ਹਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਕੁਝ ਵਰਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਸ ਦੇ ਵਿੱਚ ਕੁਝ ਮਹਿਲਾਵਾਂ ਜਿਸ ਵਿੱਚ ਜਸਵੀਰ ਕੌਰ ਪਤਨੀ ਦੀਦਾਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਤੋਂ ਇਲਾਵਾ ਕਈ ਲੋਕ ਸ਼ਾਮਿਲ ਹਨ ।

 
ਇਸ ਵਿੱਚ ਇੱਕ ਵਿਅਕਤੀ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲ ਨੂੰ ਬਹੁਤ ਤੋਡ਼ ਦਿੱਤਾ ਗਿਆ ਹੈ ਜਿਸ ਦਾ ਉਸ ਨੂੰ ਬਹੁਤ ਨੁਕਸਾਨ ਹੋਇਆ ਹੈ ਜਦਕਿ ਮੌਜੂਦਾ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਾਂਗਰਸ ਦੀ ਮੀਟਿੰਗ ਦਾ ਉੱਚ ਸਤਰ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੇ ਸ਼ਿਰਕਤ ਕਰਨੀ ਸੀ ਅਤੇ ਉਨ੍ਹਾਂ ਦੇ ਆਉਣ ਤੇ ਵਿਰੋਧੀ ਧਿਰ ਨੇ ਹੰਗਾਮਾ ਖਡ਼੍ਹਾ ਕਰ ਦਿੱਤਾ ਅਤੇ ਗੁੰਡਾਗਰਦੀ ਦੇ ਨਾਲ ਪੇਸ਼ ਆਏ ਜਿਸ ਵਿਚ ਉਨ੍ਹਾਂ ਦੀ ਮਾਤਾ ਨਛੱਤਰ ਕੌਰ ਪਤਨੀ ਅਮਰੀਕ ਸਿੰਘ ਅਤੇ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਤੋਂ ਇਲਾਵਾ ਹੋਰ ਕਈ ਕਾਂਗਰਸ ਵਰਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਵਿਚ ਭਰਤੀ ਕਰਵਾਇਆ ਗਿਆ ਹੈ ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *