ਜਾਣੋ ਪਟਿਆਲਾ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਦੀ ਕੀ ਹੈ ਸਥਿਤੀ ਜਾਣੋ ਪਟਿਆਲਾ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਦੀ ਕੀ ਹੈ ਸਥਿਤੀ
BREAKING NEWS
Search
ਨੀਨਾ ਮਿੱਤਲ

ਜਾਣੋ ਪਟਿਆਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹਾਲ

32

ਨੀਨਾ ਮਿੱਤਲ ਤੇ ਵਲੰਟੀਅਰਾਂ ਨੇ ਬਣਾ ਦਿੱਤੀ ਚੌਕੋਣੇ ਮੁਕਾਬਲੇ ਦੀ ਸਥਿਤੀ

ਪਟਿਆਲਾ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ ਪਟਿਆਲਾ ਸੀਟ ਤੋਂ  ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਚੋਣ ਮੈਦਾਨ ਵਿੱਚ ਹਨ ਅਤੇ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਮੁੜ ਤੋਂ ਭਰੋਸਾ ਪ੍ਰਗਟਾਇਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ ਡਾਕਟਰ ਧਰਮਵੀਰ ਗਾਂਧੀ ਵੀ ਇਸ ਵਾਰ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਹਨ ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਨਵੇਂ ਚਿਹਰੇ ਨੀਨਾ ਮਿੱਤਲ ਨੂੰ ਮੌਕਾ ਦਿੱਤਾ ਹੈ।

ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਨੂੰ ਵੋਟਰਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ। ਜਿਸ ਨੂੰ ਦੇਖ ਕੇ ਆਪ ਸਮੱਰਥਕਾਂ ਦੇ ਹੌਂਸਲੇ ਬੁਲੰਦ ਦਿਖ ਰਹੇ ਹਨ।

ਭਾਵੇ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਵੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੇਤੂ ਰਹੇ ਸਨ ਅਤੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਸੀਟ ਤੇ ਕਬਜ਼ਾ ਕੀਤਾ ਸੀ ਪ੍ਰੰਤੂ ਹੁਣ ਡਾਕਟਰ ਗਾਂਧੀ ‘ਆਪ’ ਤੋਂ ਬਾਗੀ ਹੋ ਕੇ ਵੱਖਰੀ ਪਾਰਟੀ ਬਣਾ ਕੇ ਚੋਣ ਲੜ ਰਹੇ ਹਨ ਜਿਸ ਕਰਕੇ ਸ਼ੁਰੂ ਵਿੱਚ ਸਥਿਤੀ ਥੋੜੀ ਉਲਝਣ ਵਾਲੀ ਬਣੀ ਹੋਈ ਸੀ ਪ੍ਰੰਤੂ ਨੀਨਾ ਮਿੱਤਲ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਪਟਿਆਲਾ ਸੀਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਮੁੜ ਤੋਂ ਲਹਿਰ ਬਨਣੀ ਸ਼ੁਰੂ ਹੋ ਗਈ ਹੈ।

ਵੋਟਰਾਂ ਵੱਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੀ ਸੋਚ ਨੂੰ ਲੈ ਕੇ ਨੀਨਾ ਮਿੱਤਲ ਦਾ ਸਾਥ ਦੇਣ ਦਾ ਹੁੰਗਾਰਾ ਭਰਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਉਮੀਦਵਾਰ ਨੀਨਾ ਮਿੱਤਲ ਔਰਤ ਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਹਨ। ਉਹਨਾਂ ਦੇ ਪਤੀ ਦੀ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਖੁਦ ਹੀ ਪਰਿਵਾਰ ਅਤੇ ਵਪਾਰ ਨੂੰ ਸੰਭਾਲਣਾ ਉਹਨਾਂ ਦੇ ਹੌਸਲੇ ਅਤੇ ਦ੍ਰਿੜ ਇੱਛਾ ਸ਼ਕਤੀ ਨੂੰ ਉਜਾਗਰ ਕਰਦਾ ਹੈ। ਉਹਨਾਂ ਵੱਲੋਂ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲ ਕੇ ਲੋਕ ਭਲਾਈ ਕੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਪਾਇਆ ਜਾਂਦਾ ਰਿਹਾ ਹੈ ਜਿਸ ਕਰਕੇ ਉਹਨਾਂ ਦੀ ਸਮਾਜ ਸੇਵਿਕਾ ਦੇ ਤੌਰ ਤੇ ਵੱਖਰੀ ਇੱਕ ਪਹਿਚਾਣ ਬਣੀ ਹੋਈ ਹੈ।

ਨੀਨਾ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਆਪਣੀ ਪਾਰਟੀ ਪ੍ਰਤੀ ਨਿਭਾਈ ਜਿੰਮੇਵਾਰੀ ਸਕਦਾ ਹੀ ਉਹਨਾਂ ਨੂੰ ਇਸ ਹਲਕੇ ਤੋਂ ਬਿਨਾਂ ਵਿਰੋਧ ਲੋਕ ਸਭਾ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਵਲੰਟੀਅਰਾਂ ਵੱਲੋਂ ਨੀਨਾ ਮਿੱਤਲ ਦੇ ਹੱਕ ਵਿੱਚ ਚੱਲ ਰਹੀ ਇਸ ਲਹਿਰ ਨੂੰ ਵੋਟਾਂ ਦੇ ਰੂਪ ਵਿੱਚ ਭੁਗਤਾਉਣ ਲਈ ਕੀ ਰਣਨੀਤੀ ਅਪਣਾਈ ਜਾ ਰਹੀ ਹੈ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *