ਲੱਖਾ ਸਿਧਾਣਾ ਤੇ ਦਰਜ਼ ਹੋਇਆ 307 ਦਾ ਮਾਮਲਾ, ਜਾਣੋ ਕੀ ਹੈ ਪੂਰਾ ਮਾਜ਼ਰਾ ਲੱਖਾ ਸਿਧਾਣਾ ਤੇ ਦਰਜ਼ ਹੋਇਆ 307 ਦਾ ਮਾਮਲਾ, ਜਾਣੋ ਕੀ ਹੈ ਪੂਰਾ ਮਾਜ਼ਰਾ
BREAKING NEWS
Search
Lakha Sidhana

ਲੱਖਾ ਸਿਧਾਣਾ ਤੇ ਦਰਜ਼ ਹੋਇਆ 307 ਦਾ ਮਾਮਲਾ, ਜਾਣੋ ਕੀ ਹੈ ਪੂਰਾ ਮਾਜ਼ਰਾ

25

ਬਾਦਲ ਦੀ ਕੋਠੀ ਘੇਰਨ ਸਮੇਂ ਪੁਲਿਸ ਨਾਲ ਉਲਝੇ ਸੀ ਲੱਖਾ ਸਿਧਾਣਾ


ਲੋਕ ਸਭਾ ਚੋਣਾਂ ਮੌਕੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਲੀਡਰ ਨੂੰ ਆਪਣੇ ਵਰਕਰਾਂ ਕੋਲੋਂ ਘਿਰਾਉਣ ਦੀ ਪਾਈ ਪਿਰਤ ਨੇ ਪੂਰੇ ਪੰਜਾਬ ਦੇ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਹੈ ਜਿਸਦੇ ਵਿੱਚ ਨੁਕਸਾਨ ਆਮ ਲੋਕਾਂ ਦਾ ਹੀ ਹੋ ਰਿਹਾ ਹੈ।

ਬੀਤੇ ਦਿਨਾਂ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ ਅਜਿਹੀਆਂ ਖਬਰਾਂ ਨੇ ਸਿਆਸਤ ਨੂੰ ਕਾਫੀ ਨੀਵੇਂ ਪੱਧਰ ਤੇ ਲਿਆਂ ਖੜਾ ਕਰ ਦਿੱਤਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਬਾਦਲ ਤੋਂ, ਜਿੱਥੇ  ਪਿੰਡ ਬਾਦਲ ਵਿਚ ਬੀਤੇ ਦਿਨ 25 ਸਿੱਖ ਜਥੇਬੰਦੀਆਂ ਵੱਲੋਂ ਬਾਦਲ ਦੀ ਕੋਠੀ ਘੇਰਨ ਦੀ ਕੋਸ਼ਿਸ਼ ਦੌਰਾਨ ਹੋਈ ਹੱਥੋ ਪਾਈ ਤੋਂ ਬਾਅਦ ਪੁਲਿਸ ਨੇ ਡਿਊਟੀ ਵਿਚ ਵਿਘਨ ਪਾਉਣ ਕਰਕੇ ਲੱਖਾ ਸਿਧਾਣਾ ਸਮੇਤ 10 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਨ੍ਹਾਂ ਖ਼ਿਲਾਫ਼ ਲਾਈਆਂ ਧਾਰਾਵਾਂ ਵਿਚ ਇਰਾਦਾ ਕਤਲ ਦੀ ਧਾਰਾ 307 ਵੀ ਜੋੜੀ ਗਈ ਹੈ। ਦੱਸ ਦਈਏ ਕਿ ਕੱਲ੍ਹ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਨੇ ਬਾਦਲ ਦੀ ਕੋਠੀ ਘੇਰਨ ਲਈ ਚਾਲੇ ਪਾਏ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਬੈਰੀਕੇਡ ਭੰਨ ਦਿੱਤੇ।

ਥਾਣਾ ਪੁਲਿਸ ਲੰਬੀ ਨੇ ਗੈਂਗਸਟਰ ਰਹੇ ਲੱਖਾ ਸਿਧਾਣਾ ਤੇ 9-10 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 307, 188, 353, 186, 323, 148, 149 ਤੇ 25 54, 59 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਪਿੰਡ ਬਾਦਲ ਵਿੱਚ ਨਾਕੇਬੰਦੀ ਦੌਰਾਨ ਪੁਲਿਸ ਦੀ ਗੱਡੀ ਵਿੱਚ ਗੱਡੀ ਵੀ ਠੋਕੀ ਸੀ। ਅਜਿਹੇ ਵਿੱਚ ਜਿਹਨਾਂ ਆਮ ਲੋਕਾਂ ਤੇ ਧਾਰਾ 307 ਤਹਿਤ ਪਰਚਾ ਦਰਜ਼ ਹੋ ਗਿਆ ਉਹਨਾਂ ਨੂੰ ਇਹ ਇਲਮ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਜਾਂ ਤਾਂ ਰਾਜਨੀਤਕ ਲੋਕ ਧਰਮ ਦੇ ਨਾਂ ਤੇ ਵਰਤ ਰਹੇ ਹੁੰਦੇ ਹਨ ਜਾਂ ਫਿਰ ਅੀਜਹੇ ਆਮ ਲੋਕਾਂ ਨੂੰ ਰਾਜਨੀਤੀ ਦੀ ਬਲੀ ਦਾ ਬੱਕਰਾ ਬਣਾ ਕੇ ਸਾਹਮਣੇ ਖੜ੍ਹਾ ਕਰ ਦਿੱਤਾ ਜਾਂਦਾ ਹੈ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *