Fatehveer Postmortem Report: ਪੋਸਟ ਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ Fatehveer Postmortem Report: ਪੋਸਟ ਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
BREAKING NEWS
Search
Fatehveer Funeral

ਫਤਿਹਵੀਰ ਦੀ ਪੋਸਟ ਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

32

Fatehveer funeral : Sangrur ਜਿਲ੍ਹੇ ਦੇ ਪਿੰਡ ਭਗਵਾਨਪੁਰਾ Sheron ਨੇੜੇ Sunam ‘ਚ 120 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਦੋ ਸਾਲ ਦੇ ਨੰਨ੍ਹੇ ਬੱਚੇ ਫ਼ਤਿਹਵੀਰ ਸਿੰਘ ( Fatehveer Postmortem Report ਆ ਗਈ ਹੈ। PGI Chandigarh ਦੇ Postmortem ਕਰਨ ਵਾਲੀ ਡਾਕਟਰਾਂ ਦੀ ਟੀਮ ਦੇ ਪੈਨਲ ਵੱਲੋਂ ਤਿਆਰ ਕੀਤੀ ਰਿਪੋਰਟ ਵਿਚ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਉਸ ਦਾ ਸਰੀਰ ਹੁਣ ਗਲਣ ਲੱਗਾ ਸੀ। ਹਾਲਾਂਕਿ ਰੇਤ ਵਿਚ ਹੋਣ ਕਾਰਨ ਸਰੀਰ ਦਾ ਕੁਝ ਬਚਾਅ ਹੋ ਗਿਆ।

ਜਿਕਰਯੋਗ ਹੈ ਕਿ ਫਤਿਹਵੀਰ (Fatehveer) 6 ਜੂਨ ਨੂੰ ਬੋਰ ਵਿਚ ਡਿੱਗਾ ਸੀ ਤੇ 6 ਦਿਨਾਂ ਬਾਅਦ 11 ਤਰੀਕ ਨੂੰ ਬਾਹਰ ਕੱਢਿਆ ਗਿਆ ਸੀ। 10 ਜੂਂ ਨੂੰ ਫਤਿਹਵੀਰ ਦਾ ਜਨਮ ਦਿਨ ਵੀ ਸੀ ਪਰ ਇਸ ਵਾਰ ਦਾ Birthday ਫਤਿਹਵੀਰ ਲਈ ਮੌਤ ਦਾ ਦਿਨ ਬਣ ਕੇ ਸਾਹਮਣੇ ਆਇਆ।

Fatehveer Postmortem Report Open

ਡਾਕਟਰਾਂ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਸਰੀਰ ਦੀ ਹਾਲਤ ਵੀ ਇਹੀ ਦੱਸ ਰਹੀ ਸੀ ਕਿ ਬੱਚੇ ਦੀ ਮੌਤ 2-3 ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਫਤਿਹਵੀਰ ਨੂੰ ਅੱਜ 11 ਜੂਨ ਨੂੰ ਸਵੇਰੇ ਨੂੰ ਮੰਗਲਵਾਰ ਤੜਕੇ ਕਰੀਬ 05.10 ਮਿੰਟ ‘ਤੇ ਬੋਰਵੈੱਲ ‘ਚੋਂ ਕੱਢਿਆ ਗਿਆ ਸੀ। ਬੋਰਵੈੱਲ ‘ਚੋਂ ਕੱਢਣ ਤੋਂ ਤੁਰਤ ਬਾਅਦ ਐਂਬੂਲੈਂਸ ‘ਚ DMC Hospital Ludhiana ਲੈਜਾਇਆ ਗਿਆ। ਉੱਥੇ ਉਸ ਨੂੰ PGI Chandigarh ਰੈਫਰ ਕਰ ਦਿੱਤਾ ਗਿਆ।

PGI Chandigarh ‘ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। PGI ਦੇ 5 ਡਾਕਟਰਾਂ ਦੀ ਟੀਮ ਨੇ ਫ਼ਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦੇ ਨਾਲ ਐੱਸਡੀਐੱਮ ਤੇ ਬੱਚੇ ਦੇ ਦਾਦਾ ਮੌਜੂਦ ਸਨ। ਪੋਸਟਮਾਰਟਮ ਤੋਂ ਬਾਅਦ ਫਤਿਹਵੀਰ ਸਿੰਘ ਦੀ ਲਾਸ਼ ਨੂੰ ਪਿੰਡ ਲਿਜਾਇਆ ਗਿਆ ਜਿੱਥੇ ਢਾਈ ਕੁ ਵਜੇ ਦੇ ਕਰੀਬ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Fatehveer Funeral ceremony in his Village Sheron

Fatehveer funeral ਮੌਕੇ ਪਿੰਡ ਵਾਸੀਆਂ ਦੇ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ। ਲੋਕਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਮ੍ਰਿਤਕ ਫਤਿਹਵੀਰ ਦਾ ਮੂੰਹ ਨਹੀਂ ਦੇਖਣ ਦਿੱਤਾ।

ਜਿਸ ਤਰ੍ਹਾਂ ਫਤਿਹਵੀਰ ਦੀ ਮ੍ਰਿਤਕ ਦੇਹ ਬੰਦ ਡੱਬੇ ਵਿਚ ਆਈ ਸੀ ਉਸ ਸਮੇਤ ਹੀ ਬੱਚੇ ਦਾ ਅੰਤਿਮ ਸਮਸਕਾਰ (Fatehveer funeral) ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਪਿੰਡ ਨੂੰ ਪੁਲਿਸ ਨੂੰ ਚਾਰੇ ਪਾਸਿਓ ਘੇਰ ਲਿਆ ਸੀ ਤਾਂ ਜੋ ਲੋਕਾਂ ਦੇ ਦਿਲਾਂ ਵਿੱਚ ਕਿਸੇ ਵੀ ਤਰਾਂ ਦਾ ਰੋਸ ਫੈਲ ਕੇ ਮਾਹੌਲ ਤਨਾਅ ਪੂਰਨ ਨਾ ਹੋ ਜਾਵੇ ਪ੍ਰੰਤੂ ਮ੍ਰਿਤਕ ਫਤਿਹਵੀਰ ਦੇ ਦਾਦੇ ਵੱਲੋਂ ਲੋਕਾਂ ਨੂੰ ਸੋਸਲ ਮੀਡੀਆ ਰਾਹੀਂ ਪੂਰਨ ਤੌਰ ਤੇ ਸ਼ਾਤੀ ਦੀ ਅਪੀਲ ਵੀ ਕੀਤੀ ਗਈ ਸੀ।

ALSO READ : AZAD SOCH PUNJABI NEWSPAPAER




Leave a Reply

Your email address will not be published. Required fields are marked *