Bhagwant Maan Punjabi speech : ਮਾਨ ਨੇ ਸੰਸਦ 'ਚ ਲਾਏ ਮੋਦੀ ਸਰਕਾਰ ਨੂੰ ਚੰਗੇ ਰਗੜੇ Bhagwant Maan Punjabi speech : ਮਾਨ ਨੇ ਸੰਸਦ 'ਚ ਲਾਏ ਮੋਦੀ ਸਰਕਾਰ ਨੂੰ ਚੰਗੇ ਰਗੜੇ
BREAKING NEWS
Search
Bhagwant Maan Punjabi speech

ਭਗਵੰਤ ਮਾਨ ਨੇ ਸੰਸਦ ‘ਚ ਲਾਏ ਮੋਦੀ ਸਰਕਾਰ ਨੂੰ ਚੰਗੇ ਰਗੜੇ, ਦੇਖੋ ਵੀਡਿਓ

31

Bhagwant Maan Punjabi speech : ਵੈਸੇ ਤਾਂ ਭਗਵੰਤ ਮਾਨ ਆਂਪਣੀ ਵੱਖਰੀ ਸ਼ੈਲੀ ਕਰਕੇ ਸ਼ੁਰੂ ਤੋਂ ਹੀ ਆਮ ਲੋਕਾਂ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ ਪ੍ਰੰਤੂ ਅੱਜ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਖੁੱਲ੍ਹ ਕੇ ਸੰਸਦ ਵਿੱਚ ਪੰਜਾਬ ਦੇ ਮਸਲੇ ਚੁੱਕੇ ਤੇ ਸਰਕਾਰਾਂ ਦੀਆਂ ਨੀਤੀ ਉਤੇ ਸਵਾਲ ਵੀ ਉਠਾਏ। ਭਗਵੰਤ  ਮਾਨ ਨੇ ਸ਼ੁਰੂਆਤ ਕਰਦੇ ਹੋਏ ਆਖਆਿ ਉਹ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਬੋਲਣਗੇ। ਪੰਜਾਬੀ ਵਿੱਚ ਭਾਸ਼ਣ ਦੌਰਾਨ ਭਗਵੰਤ ਮਾਨ ਨੇ ਮੌਜੂਦਾ ਸਰਕਾਰ ਨੂੰ ਜਮ ਕੇ ਰਗੜੇ ਲਾਏ ਅਤੇ ਪੰਜਾਬ ਦੇ ਲੋਕ ਮੁੱਦਿਆ ਨੂੰ ਸਰਕਾਰ ਦੇ ਸਾਹਮਣੇ ਰੱਖਿਆ। ਭਗਵੰਤ ਮਾਨ ਵੱਲੋਂ ਫਤਿਹਵੀਰ ਦੇ ਮੁੱਦੇ ਤੇ ਵੀ ਸਰਕਾਰ ਨੂੰ ਚੰਗਾ ਰਗੜਾ ਲਾਇਆ।

Bhagwant Maan Punjabi speech in Parliment

ਉਨ੍ਹਾਂ ਕਿਹਾ ਕਿ ਅਸੀਂ ਚੰਨ ਉਤੇ ਜਾਣ ਦੀਆਂ ਗੱਲਾਂ ਕਰਦੇ ਹਾਂ ਹਨ ਪਰ ਸਾਡੀ NDRF 120 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਬਾਹਰ ਨਹੀਂ ਕੱਢ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਰਾਹ ਪੈ ਰਿਹਾ ਹੈ। ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵਿਚ ਜਾ ਰਹੇ ਹਨ। ਉਨ੍ਹਾਂ ਮੋਦੀ ਉਤੇ ਵੀ ਖੁੱਲ੍ਹ ਕੇ ਤਵਾ ਲਗਾਇਆ। ਉਨ੍ਹਾਂ ਮੋਦੀ ਉਤੇ ਵੀ ਖੁੱਲ੍ਹ ਕੇ ਤਵਾ ਲਗਾਇਆ।

ਭਗਵੰਤ ਮਾਨ ਦੇ ਸੰਸਦ ਵਿੱਚ ਪੰਜਾਬੀ ਭਾਸਾ ਵਿੱਚ ਦਿੱਤੇ ਇਸ ਭਾਸਣ ਨਾਲ ਪੂਰੇ ਪੰਜਾਬ ਅਤੇ ਪੰਜਾਬੀ ਪ੍ਰੇਮੀਆਂ ਦੀਆਂ ਨਜ਼ਰਾਂ ਵਿੱਚ ਇੱਕ ਵਾਰ ਤੋਂ ਭਗਵੰਤ ਮਾਨ ਇੱਕ ਹੀਰੋ ਵਜ਼ੋਂ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਰ ਲੋਕ ਸਭਾ ਵਿੱਚ ਕੋਈ ਸਿੱਧੇ ਕਟਿਹਰੇ ਵਿੱਚ ਖੜਾ ਕਰ ਸਕਦਾ ਹੈ ਤਾਂ ਉਹ ਸਿਰਫ ਭਗਵੰਤ ਮਾਨ ਹੀ ਹੈ। ਮਾਨ ਵੱਲੋਂ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਸੰਸਦ ਵਿੱਚ ਚੁੱਕਿਆ ਗਿਆਂ ਜਿਹਨਾਂ ਨੂੰ ਹੁਣ ਤੱਕ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਉਠਾਉਣ ਦੀ ਆਪਣੀ ਜਿੰਮੇਵਾਰੀ ਨਹੀਂ ਸਮਝੀ।

ਭਗਵੰਤ ਮਾਨ ਦੇ ਅੱਜ ਦੇ ਭਾਸ਼ਣ ਤੋਂ ਬਾਅਦ ਸ਼ੋਸਲ ਮੀਡੀਆਂ ਤੇ ਉਹਨਾਂ ਦੀ ਖੂਬ ਪ੍ਰਸ਼ੰਸ਼ਾਂ ਹੋ ਰਹੀ ਹੈ। ਫਤਿਹਵੀਰ ਵਾਲੇ ਮੁੱਦੇ ਨੇ ਇੱਕ ਵਾਰ ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੇ ਪਿੰਡ ਭਗਵਾਨਪੁਰਾ ਵੱਲ ਖਿੱਚਿਆ ਸੀ ਪ੍ਰੰਤੂ ਸਰਕਾਰਾਂ ਵੱਲੋਂ ਲੋਕਾਂ ਨੂੰ ਬਰਮਾਊ ਵਾਅਦੇ ਕਰਕੇ ਹਰ ਵਾਰੀ ਮੁੱਖ ਮੁੱਦੇ ਤੋਂ ਧਿਆਨ ਭੜਕਾ ਦਿੱਤਾ ਜਾਂਦਾ ਰਿਹਾ ਹੈ। ਭਗਵੰਤ ਮਾਨ ਵੱਲੋਂ ਲੋਕ ਸਭਾ ਵਿੱਚ ਫਤਿਹਵੀਰ ਦੀ ਮੌਤ ਵਾਲੇ ਮੁੱਦੇ ਨੂੰ ਇਸ ਕਦਰ ਚੁੱਕਿਆ ਕਿ ਲੋਕ ਸਭਾ ਵਿੱਚ ਬੈਠੇ ਪ੍ਰਧਾਨ ਮੰਤਰੀ ਨੂੰ ਵੀ ਸ਼ਰਮਸ਼ਾਰ ਹੋਣਾ ਪਿਆ।

 ਤੁਸੀਂ ਵੀ ਸੁਣੋ ਭਗਵੰਤ ਮਾਨ ਵੱਲੋਂ ਸੰਸਦ ਵਿੱਚ ਦਿੱਤੇ ਗਏ ਭਾਸਣ ਦੇ ਅੰਸ਼।

Bhagwant Maan parliment speech

Bhagwant Maan parliment speech

ALSO READ : PUNJABI EPAPER




Leave a Reply

Your email address will not be published. Required fields are marked *