ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ ਦੇ ਕੈਦੀਆਂ ਕੋਲੋਂ ਮਿਲਿਆ ਗੈਰ-ਕਾਨੂੰਨੀ ਸਮਾਨ ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ ਦੇ ਕੈਦੀਆਂ ਕੋਲੋਂ ਮਿਲਿਆ ਗੈਰ-ਕਾਨੂੰਨੀ ਸਮਾਨ
BREAKING NEWS
Search
Nabha Jail

ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ੍ਹ ਦੇ ਕੈਦੀਆਂ ਕੋਲੋਂ ਮਿਲਿਆ ਗੈਰ-ਕਾਨੂੰਨੀ ਸਮਾਨ

20

ਪਟਿਆਲਾ : ਬੇਅਦਬੀ ਮਾਮਲੇ ‘ਚ ਬੰਦ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰ ਪਾਲ ਸਿੰਘ ਬਿੱਟੂ ਦੇ ਕਤਲ ਤੋਂ ਅਗਲੇ ਹੀ ਦਿਨ ਨਾਭਾ ਜੇਲ ਦੀ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੌਰਾਨ ਦੋ ਕੈਦੀਆਂ ਕੋਲੋਂ ਮੋਬਾਇਲ ਫ਼ੋਨ ਬਰਾਮਦ ਹੋਏ ।

ਇਨ੍ਹਾਂ ‘ਚੋਂ ਇੱਕ ਕੈਦੀ ਉਸ ਬੰਬੀਹਾ ਗਿਰੋਹ ਨਾਲ ਜੁੜਿਆ ਰਿਹਾ ਹੈ, ਜਿਸ ਨੇ Social Media ਉੱਤੇ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇੱਕ ਮੋਬਾਇਲ ਮਿਲਣ ਤੋਂ ਬਾਅਦ ਅਗਲੇ ਦਿਨ ਫਿਰ ਬੈਰਕਾਂ ਦੇ ਪਿਛਲੇ ਪਾਸੇ ਮਿੱਟੀ ‘ਚ ਦੱਬਿਆ ਪਿਆ ਇੱਕ ਹੋਰ ਮੋਬਾਇਲ ਬਰਾਮਦ ਹੋਇਆ ਸੀ।

ਮਹਿੰਦਰ ਪਾਲ ਸਿੰਘ ਬਿੱਟੂ ਜਿੱਥੇ ਡੇਰਾ ਸਿਰਸਾ ਦਾ ਸ਼ਰਧਾਲੂ ਰਿਹਾ ਸੀ, ਉੱਥੇ ਉਹ ਸਾਲ ੨੦੧੫ ਦੌਰਾਨ ਪੰਜਾਬ ਦੇ ਬਰਗਾੜੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾ ਦਾ ਮੁੱਖ ਮੁਲਜ਼ਮ ਵੀ ਸੀ ਤੇ ਅਗਲੇ ਕੁਝ ਦਿਨਾਂ ਅੰਦਰ ਸਿੱਟ (ਵਿਸ਼ੇਸ਼ ਜਾਂਚ ਟੀਮ) ਨੇ ਵੀ ਉਸ ਤੋਂ ਪੁੱਛਗਿੱਛ ਵੀ ਕਰਨੀ ਸੀ। ਜਿਸ ਨਾਲ ਕਾਫੀ ਕੁੱਝ ਸਾਹਮਣੇ ਆਉਣ ਦੀ ਉਮੀਦ ਸੀ।

ਜਿਹੜੇ ਕੈਦੀਆਂ ਕੋਲੋਂ ਮੋਬਾਇਲ ਫ਼ੋਨ ਮਿਲੇ ਹਨ, ਉਨ੍ਹਾਂ ਦੀ ਸ਼ਨਾਖ਼ਤ ਵਰਿੰਦਰ ਸਿੰਘ ਤੇ ਸੁਨੀਲ ਭਨੋਟ ਵਜੋਂ ਹੋਈ ਹੈ। ਇਹ ਦੋਵੇਂ ਉਸੇ ਨਾਭਾ ਜੇਲ ‘ਚ ਕੈਦ ਹਨ, ਜਿੱਥੇ ਬਿੱਟੂ ਦਾ ਕਤਲ ਹੋਇਆ ਸੀ।

ਸੁਨੀਲ ਭਨੋਟ ਦੀ ਗ੍ਰਿਫ਼ਤਾਰੀ ਸਾਲ 2013 ‘ਚ ਹੋਈ ਸੀ ਤੇ ਉਸ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਸੇਠੀ (ਜੋ ਉਦੋਂ ਮੋਹਾਲੀ ਦੇ ਡਿਪਟੀ ਮੇਅਰ ਸਨ) ਦੇ ਇੱਕ ਵਕੀਲ ਰਿਸ਼ਤੇਦਾਰ ਅਮਰਪ੍ਰੀਤ ਸਿੰਘ ਦੇ ਕਤਲ ਦਾ ਇਲਜ਼ਾਮ ਸੀ।

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *