MP Hans Raj Hans : ਹੰਸ ਰਾਜ ਹੰਸ ਨੂੰ ਦਿੱਲੀ ਹਾਈਕੋਰਟ ਨੇ ਭੇਜੀ ਸਿੱਲ੍ਹੀ-ਸਿੱਲ੍ਹੀ ਹਵਾ MP Hans Raj Hans : ਹੰਸ ਰਾਜ ਹੰਸ ਨੂੰ ਦਿੱਲੀ ਹਾਈਕੋਰਟ ਨੇ ਭੇਜੀ ਸਿੱਲ੍ਹੀ-ਸਿੱਲ੍ਹੀ ਹਵਾ
BREAKING NEWS
Search
MP Hans Raj Hans

ਹੰਸ ਰਾਜ ਹੰਸ ਨੂੰ ਦਿੱਲੀ ਹਾਈਕੋਰਟ ਨੇ ਭੇਜੀ ਸਿੱਲ੍ਹੀ-ਸਿੱਲ੍ਹੀ ਹਵਾ, ਕੱਢਿਆ ਨੋਟਿਸ

10

ਪੰਜਾਬ ਦੀ ਰਾਜਨੀਤੀ ਚਂਂ ਆਪਣਾ ਰਾਜਨੀਤਕ ਕੈਰੀਅਰ ਲਗਭਗ ਖਤਮ ਕਰ ਚੁੱਕੇ ਪੰਜਾਬੀ ਸਿੰਗਰ ਹੰਸ ਰਾਜ ਹੰਸ MP Hans Raj Hans) ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਉੱਤਰ– ਪੱਛਮੀ ਦਿੱਲੀ ਤੋਂ ਟਿਕਟ ਦੇ ਕੇ Member Parliament ਬਣਨ ਦਾ ਮੌਕਾ ਦਿੱਤਾ ਸੀ। ਪਰ ਹੁਣ ਦਿੱਲੀ ਹਾਈ ਕੋਰਟ (High Court Delhi) ਨੇ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਇਹ ਨੋਟਿਸ ਰਾਜੇਸ਼ ਲਿਲੋਦੀਆ ਵੱਲੋਂ ਜਾਰੀ ਇੱਕ ਪਟੀਸ਼ਨ ਦੇ ਆਧਾਰ ਉੱਤੇ ਜਾਰੀ ਹੋਇਆ ਹੈ।

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਜੰਮਪਲ਼ MP Hans Raj Hans ਉੱਤੇ ਦੋਸ਼ ਲੱਗਿਆ ਹੈ ਕਿ ਹੈ ਕਿ ਉਸਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਉਮੀਦਵਾਰ ਵਜੋਂ ਜਿਹੜਾ ਹਲਫ਼ੀਆ ਬਿਆਨ ਪੇਸ਼ ਕੀਤਾ ਸੀ, ਉਸ ਵਿੱਚ ਕੁਝ ਤੱਥ ਲੁਕਾਏ ਗਏ ਹਨ।

ALSO WATCH VIDEO SONG: HATHYAR SIDHU MOOSE WALA

ਸ੍ਰੀ ਰਾਜੇਸ਼ ਲਿਲੋਦੀਆ ਅਸਲ ‘ਚ ਕਾਂਗਰਸੀ ਆਗੂ ਹਨ ਤੇ ਉਹ ਵੀ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਹੰਸ ਰਾਜ ਹੰਸ ਦੇ ਵਿਰੋਧੀ ਉਮੀਦਵਾਰ ਸਨ।

ਸ੍ਰੀ ਲਿਲੋਦੀਆ ਦਾ ਦੋਸ਼ ਹੈ ਕਿ ਉੱਤਰ– ਪੱਛਮੀ ਦਿੱਲੀ ਤੋਂ ਭਾਜਪਾ ਦੇ ਵਿਧਾਇਕ ਹੰਸ ਰਾਜ ਹੰਸ ਨੇ ਕਥਿਤ ਤੌਰ ਉੱਤੇ ਝੂਠਾ ਹਲਫ਼ੀਆ ਬਿਆਨ ਦਰਜ ਕਰਵਾਇਆ ਹੈ; ਜਿਸ ਵਿੱਚ ਉਨ੍ਹਾਂ ਆਪਣੀ ਸਿੱਖਿਆ ਤੇ ਆਪਣੀ ਪਤਨੀ ਦੀ ਆਮਦਨ ਬਾਰੇ ਗ਼ਲਤ ਜਾਣਕਾਰੀ ਦਰਜ ਕੀਤੀ ਹੈ।

ਇੱਥੇ ਵਰਨਣਯੋਗ ਹੈ ਕਿ ਸ੍ਰੀ ਹੰਸ ਨੇ ਇਸ ਹਲਫ਼ੀਆ ਬਿਆਨ ਵਿੱਚ ਆਪਣੀ ਪਤਨੀ ਸਿਰ 2.5 ਕਰੋੜ ਰੁਪਏ ਦਾ ਕਰਜ਼ਾ ਵਿਖਾਇਆ ਹੈ।

ALSO LISTEN PUNJABI SONG: 3 FIRE SHARRY MANN

ਪਟੀਸ਼ਨਰ ਮੁਤਾਬਕ ਸਾਲ 2019 ਦੌਰਾਨ ਆਪਣੇ ਹਲਫ਼ੀਆ ਬਿਆਨ ਵਿੱਚ ਹੰਸ ਰਾਜ ਹੰਸ ਹੁਰਾਂ ਨੇ ਆਪਣੀ ਵਿਦਿਅਕ ਯੋਗਤਾ 11ਵੀਂ ਜਮਾਤ ਦੱਸੀ ਸੀ। ਹੰਸ ਰਾਜ ਹੰਸ ਜਲੰਧਰ ਦੇ ਡੀਏਵੀ ਕਾਲਜ (DAV College Jalandhar) ਵਿੱਚ ਪੜ੍ਹਦੇ ਰਹੇ ਹਨ।

ਪਰ ਇਸ ਵਰ੍ਹੇ 23 ਅਪ੍ਰੈਲ ਨੂੰ ਦਾਇਰ ਕੀਤੇ ਗਏ ਹਲਫ਼ੀਆ ਬਿਆਨ ਵਿੱਚ ਹੰਸ ਹੁਰਾਂ ਨੇ ਆਪਣੀ ਵੱਧ ਤੋਂ ਵੱਧ ਅਕਾਦਮਿਕ ਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਾਲੀਵਾਲ (ਜਲੰਧਰ) ਤੋਂ 10ਵੀਂ ਜਮਾਤ ਪਾਸ ਦੱਸੀ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਪੰਜਾਬੀ ਦੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਆਪਣੇ ਇਸ ਹਲਫ਼ੀਆ ਬਿਆਨ ਵਿੱਚ ਡੀਏਵੀ ਕਾਲਜ ਜਲੰਧਰ ਤੋਂ 11ਵੀਂ ਜਮਾਤ ਪਾਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਜਿਸ ਕਰਕੇ ਦਿੱਲੀ ਹਾਈਕੋਰਟ ਵੱਲੋਂ ਪਟੀਸ਼ਨਰ ਦੀ ਅਪੀਲ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕਰਕੇ ਗਲਤ ਹਲਫਨਾਮਾ ਦਾਇਰ ਕਰਨ ਤੇ ਜਵਾਬ ਮੰਗਿਆਂ ਹੈ।

ALSO READ : AZAD SOCH PUNJABI NEWSPAPER




Leave a Reply

Your email address will not be published. Required fields are marked *