ਚੰਡੀਗੜ੍ਹ ’ਚ 13 ਅਕਤੂਬਰ ਨੂੰ 3 ਘੰਟੇ ਲਈ ਪੰਜਾਬ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ
Chandigarh,11 OCT,2024,(Azad Soch News):- ਅੱਜ ਵਿਚ ਚੰਡੀਗੜ੍ਹ ’ਚ ਕਿਸਾਨਾਂ ਦੇ ਸਾਂਝੇ ਇਕੱਠ ’ਚ ਲਏ ਗਏ ਫੈਸਲੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ (United Farmers Front) ਵਲੋਂ 13 ਅਕਤੂਬਰ ਨੂੰ ਪੰਜਾਬ ਭਰ ’ਚ ਦਾ 12 ਤੋਂ 3 ਵਜੇ ਤਕ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ,ਬਲਬੀਰ ਸਿੰਘ ਰਾਜੇਵਾਲ ਨੇ ਕਿਹਾ,‘‘ਪੰਜਾਬ ਇਕ ਵੱਡੇ ਸੰਕਟ ਵਿਚ ਫਸਿਆ ਹੋਇਆ ਹੈ,ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਖਰੀਦ ਸ਼ੁਰੂ ਨਹੀਂ ਹੋਈ ਹੈ,ਜਿਸ ਲਈ ਪੰਜਾਬ ਅਤੇ ਦਿੱਲੀ ਦੋਵੇਂ ਸਰਕਾਰਾਂ ਦੋਸ਼ੀ ਹਨ,ਉਨ੍ਹਾਂ ਕਿਹਾ ਕਿ ਸਰਕਾਰ ਦਾ ਵਤੀਰਾ ਕਿਸਾਨ ਨੂੰ ਮਾਰਨਾ ਹੈ,’’ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਝੋਨਾ ਪੰਜਾਬ ਤੋਂ ਨਹੀਂ ਚੁਕਿਆ ਤਾਂ ਪੰਜਾਬ ਤਬਾਹ ਹੋ ਜਾਵੇਗਾ,ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Farmer leader Balbir Singh Rajewal) ਨੇ ਕਿਹਾ,‘‘ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਸਾਡੇ ਗੋਦਾਮਾਂ ’ਚ ਜਿਹੜਾ ਝੋਨਾ (Paddy) ਅਜੇ ਵੀ ਪਿਆ ਹੈ,ਸਰਕਾਰ ਉਸ ਨੂੰ ਜਲਦ ਖਾਲੀ ਕਰਵਾਏ, ਤਾਕਿ ਨਵੀਂ ਫ਼ਸਲ ਜਿਹੜੀ ਆਈ ਹੈ ਉਸ ਨੂੰ ਗੋਦਾਮਾਂ ਵਿਚ ਰੱਖ ਕੇ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ,ਇਹ ਐਲਾਨ ਸਾਂਝੇ ਤੌਰ ’ਤੇ ਜਥੇਬੰਦੀਆਂ ਨੇ ਕੀਤਾ ਹੈ,ਕਿਉਂਕਿ ਇਹ ਮਸਲਾ ਸਾਡਾ ਇਕੱਲਿਆਂ ਦਾ ਨਹੀਂ ਸਾਰੇ ਪੰਜਾਬ ਦਾ ਮਸਲਾ ਹੈ,ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਤੋਂ ਘੱਟ ਕੀਮਤ ’ਤੇ ਝੋਨਾ (Paddy) ਲਿਆ ਜਾ ਰਿਹਾ ਹੈ,ਇਸ ਮੌਕੇ ਸੰਯੁਕਤ ਕਿਸਾਨ ਮੋਰਚੇ (United Farmers Front) ਵਲੋਂ 13 ਅਕਤੂਬਰ ਨੂੰ ਪੰਜਾਬ ਭਰ ’ਚ ਦਾ 12 ਤੋਂ 3 ਵਜੇ ਤਕ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।