ਚੰਡੀਗੜ੍ਹ ਦੇ Elante ਮਾਲ 'ਚ ਵਾਪਰਿਆ ਹਾਦਸਾ
13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਜ਼ਖਮੀ,ਹਸਪਤਾਲ ਦਾਖ਼ਲ
Chandigarh, 29 September 2024,(Azad Soch News):- ਚੰਡੀਗੜ੍ਹ ਦੇ Elante ਮਾਲ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ,ਮਿਲੀ ਜਾਣਕਾਰੀ ਅਨੁਸਾਰ ਇੱਕ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ 13 ਸਾਲ ਦੀ ਬੱਚੀ ਅਤੇ ਉਸ ਦੀ ਮਾਸੀ ਦੇ ਲੱਗ ਗਈ,ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ,ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ (Private Hospital) 'ਚ ਦਾਖ਼ਲ ਕਰਵਾਇਆ ਗਿਆ ਹੈ,ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਟਾਈਲ ਲੱਗਣ ਕਾਰਨ ਔਰਤ ਦੇ ਸਿਰ 'ਤੇ ਕਈ ਟਾਂਕੇ ਲੱਗੇ ਹਨ ਜਦੋਂ ਕਿ ਬੱਚੀ ਦੀਆਂ ਪੱਸਲੀਆਂ 'ਚ ਫਰੈਕਚਰ ਆਇਆ ਹੈ,ਇੱਸ ਤੋਂ ਪਹਿਲਾ ਵੀ ਚੰਡੀਗੜ੍ਹ ਦੇ Elante ਮਾਲ ‘ਚ ਦਰਦਨਾਕ ਹਾਦਸਾ ਵਾਪਰਿਆ ਸੀ,ਦਰਅਸਲ ਇੱਥੇ ਝੂਟੇ ਲੈ ਰਹੇ 11 ਸਾਲਾ ਬੱਚੇ ਦੀ ਟੁਆਏ ਟ੍ਰੇਨ (Toy Train) ‘ਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ,ਬੱਚੇ ਦੇ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀਐੱਮਸੀਐੱਚ-32 ਹਸਪਤਾਲ (GMCH-32 Hospital) ਲਿਜਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ,ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਸੀ ।