ਦਿੱਲੀ ਏਅਰਪੋਰਟ ਦੇ ਟਰਮੀਨਲ-3 ’ਤੇ ਮੰਗਲਵਾਰ ਦੁਪਹਿਰ ਨੂੰ ਏਅਰ ਇੰਡੀਆ ਦੇ ਜਹਾਜ਼ ਤੋਂ ਕੁੱਝ ਦੂਰੀ ’ਤੇ ਖੜ੍ਹੀ ਇਕ ਬੱਸ ’ਚ ਅਚਾਨਕ ਅੱਗ ਲੱਗ ਗਈ
By Azad Soch
On
ਨਵੀਂ ਦਿੱਲੀ, 29, ਅਕਤੂਬਰ, 2025, (ਅਜ਼ਾਦ ਸੋਚ ਖ਼ਬਰਾਂ):- ਦਿੱਲੀ ਏਅਰਪੋਰਟ ਦੇ ਟਰਮੀਨਲ-3 (Terminal 3 of Delhi Airport) ’ਤੇ ਮੰਗਲਵਾਰ ਦੁਪਹਿਰ ਨੂੰ ਏਅਰ ਇੰਡੀਆ (Air India) ਦੇ ਜਹਾਜ਼ ਤੋਂ ਕੁੱਝ ਦੂਰੀ ’ਤੇ ਖੜ੍ਹੀ ਇਕ ਬੱਸ ’ਚ ਅਚਾਨਕ ਅੱਗ ਲੱਗ ਗਈ। ਇਹ ਬੱਸ ਏਅਰ ਇੰਡੀਆ ਐਸਏਟੀਐਸ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਸੀ, ਜੋ ਕਈ ਏਅਰਲਾਈਨਜ਼ ਨੂੰ ਗਰਾਊਂਡ ਸਰਵਿਸ ਦਿੰਦੀ ਹੈ।
ਘਟਨਾ ਤੋਂ ਬਾਅਦ ਦਿੱਲੀ ਏਅਰਪੋਰਟ ਮੈਨੇਜਮੈਂਟ (Delhi Airport Management) ਨੇ ਵੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਕ ਗਰਾਊਂਡ ਹੈਂਡਲੰਗ ਕੰਪਨੀ (Ground Handling Company) ਦੀ ਬੱਸ ’ਚ ਅਚਾਨਕ ਅੱਗ ਲੱਗ ਗਈ। ਏਅਰਪੋਰਟ ਦੀ ਫਾਇਰ ਫਾਈਟਿੰਗ ਟੀਮ (Firefighting Team) ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੱਝ ਹੀ ਮਿੰਟਾਂ ’ਚ ਅੱਗੇ ’ਤੇ ਕਾਬੂ ਪਾ ਲਿਆ। ਜਿਸ ਸਮੇਂ ਬੱਸ ਨੂੰ ਅੱਗ ਲੱਗੀ ਉਸ ਸਮੇਂ ਬੱਸ ਖੜ੍ਹੀ ਸੀ ਅਤੇ ਉਸ ਵਿਚ ਕੋਈ ਯਾਤਰੀ ਮੌਜੂਦ ਨਹੀਂ ਸੀ।
Related Posts
Latest News
07 Nov 2025 14:07:22
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...

