ਚਲਦੇ ਸ਼ੋਅ ’ਚ ਫੈਨ ਨੇ ਦਿਲਜੀਤ ਦੋਸਾਂਝ ਵੱਲ ਵਗ੍ਹਾ ਕੇ ਮਾਰਿਆ ਫੋਨ
By Azad Soch
On
Paris,22 Sep,2024,(Azad Soch News):- ਦਿਲਜੀਤ ਦੋਸਾਂਝ (Diljit Dosanjh) ਨਾਲ ਇਕ ਅਨੋਖੀ ਘਟਨਾ ਵਾਪਰੀ ਹੈ,ਚਲਦੇ ਸ਼ੋਅ ਦੌਰਾਨ ਕਿਸੇ ਫੈਨ ਨੇ ਸਟੇਜ ’ਤੇ ਕੋਈ ਚੀਜ਼ ਵਗ੍ਹਾ ਕੇ ਮਾਰੀ,ਦੱਸ ਦੇਈਏ ਕਿ ਦਿਲਜੀਤ ਦਾ ਸ਼ੋਅ ਪੈਰਿਸ (Show Paris) ਵਿਚ ਚੱਲ ਰਿਹਾ ਸੀ,ਇਸ ਸ਼ੋਅ ਦੌਰਾਨ ਇਕ ਫੈਨ ਨੇ ਸਟੇਜ ਉੱਤੇ ਦਿਲਜੀਤ ਵੱਲ ਆਪਣਾ ਫੋਨ ਵਗ੍ਹਾ ਕੇ ਮਾਰਿਆ,ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ,ਦਿਲਜੀਤ ਦੋਸਾਂਝ (Diljit Dosanjh) ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਨਾਲ ਸਟੇਜ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਫਿਰ ਦਿਲਜੀਤ ਦੋਸਾਂਝਨੇ ਸਟੇਜ 'ਤੇ ਫੋਨ ਸੁੱਟਣ ਵਾਲੇ ਫੈਨ 'ਤੇ ਗੁੱਸਾ ਕਰਨ ਦੀ ਬਜਾਏ ਉਸ ਨਾਲ ਪਿਆਰ ਨਾਲ ਗੱਲ ਕੀਤੀ,ਇੰਨਾ ਹੀ ਨਹੀਂ ਦਿਲਜੀਤ ਦੋਸਾਂਝ ਨੇ ਉਸ ਦਰਸ਼ਕ ਨੂੰ ਆਪਣੀ ਜੈਕੇਟ (Jacket) ਉਤਾਰ ਕੇ ਗਿਫਟ ਕਰ ਦਿੱਤੀ ਅਤੇ ਬੋਲਿਆ 'ਆਈ ਲਵ ਯੂ'।
Latest News
ਅਲਸੀ ਦੇ ਬੀਜ ਸਰੀਰ ਵਿਚ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ
09 Oct 2024 21:32:57
ਅਲਸੀ (Linseed) ਵਿਚ ਕਾਫੀ ਮਾਤਰਾ ਵਿਚ ਫਾਈਬਰ (Fiber) ਹੁੰਦਾ ਹੈ।
ਖਾਣੇ ਨੂੰ ਜਲਦ ਡਾਇਜੈਸਟ (Digest) ਹੋਣ ਤੋਂ ਰੋਕਦਾ ਹੈ।
ਇਸ...