ਪੰਜਾਬੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ
By Azad Soch
On
Amritsar Sahib,10,OCT,2025,(Azad Soch News):- ਪੰਜਾਬੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ (Actor Virender Singh Ghuman) ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ (Fortis Hospital) ਵਿੱਚ ਦਿਲ ਦਾ ਦੌਰਾ ਪਿਆ ਹੈ। ਘੁੰਮਣ ਮੋਢੇ ਦੀ ਸਰਜਰੀ ਲਈ ਅੰਮ੍ਰਿਤਸਰ ਗਏ ਸਨ। ਉਹ ਗੁਰਦਾਸਪੁਰ ਦੇ ਤਲਵੰਡੀ ਦੇ ਰਹਿਣ ਵਾਲੇ ਸਨ। ਇਸ ਵੇਲੇ ਉਹ ਆਪਣੇ ਪਰਿਵਾਰ ਨਾਲ ਮਾਡਲ ਟਾਊਨ, ਜਲੰਧਰ (Model Town, Jalandhar) ਵਿੱਚ ਰਹਿ ਰਹੇ ਸਨ। ਗੌਰਤਲਬ ਹੈ ਕਿ ਵਰਿੰਦਰ ਘੁੰਮਣ ਨੇ ਬੀਤੇ ਦਿਨ ਹੀ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਰਾਜਵੀਰ ਜਵੰਦਾ ਦੀ ਮੌਤ ਨੂੰ ਲੈਕੇ RIP ਲਿਖ ਕੇ ਪੋਸਟ ਪਾਈ ਸੀ ਤੇ ਉਨ੍ਹਾਂ ਦੀ ਵੀਰਵਾਰ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
Related Posts
Latest News
07 Nov 2025 14:07:22
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...

