ਰਾਜਵੀਰ ਜਵੰਦਾ ਦੀ ਆਖ਼ਰੀ ਪੰਜਾਬੀ ਫਿਲਮ 'ਯਮਲਾ' ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ
ਪਟਿਆਲਾ,03,ਨਵੰਬਰ,2025,(ਆਜ਼ਾਦ ਸੋਚ ਨਿਊਜ਼):- ਰਾਜਵੀਰ ਜਵੰਦਾ ਦੀ ਆਖ਼ਰੀ ਪੰਜਾਬੀ ਫਿਲਮ 'ਯਮਲਾ' ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਜਲਦ ਹੀ ਵਿਸ਼ਵ-ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਦੀਆਂ ਸਿਨੇਮਾ ਨਾਲ ਜੁੜੀਆਂ ਯਾਦਾਂ ਨੂੰ ਸਹੇਜਣ 'ਚ ਵੀ ਅਹਿਮ ਭੂਮਿਕਾ ਨਿਭਾਵੇਗੀ,'ਗੋਲਡਨ ਬ੍ਰਿਜ ਫਿਲਮਜ਼' ਅਤੇ ਇੰਟਰਟੇਨਮੈਂਟ' ('Golden Bridge Films' and Entertainment') ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਵੱਲੋਂ ਕੀਤਾ ਗਿਆ ਹੈ, ਜੋ ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ 'ਮੇਹਰ' ਸਮੇਤ ਕਈ ਬਹੁ-ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ,ਰੁਮਾਂਟਿਕ ਸੰਗੀਤਮਈ ਅਤੇ ਪਰਿਵਾਰਿਕ ਕਹਾਣੀ-ਸਾਰ ਅਧਾਰਿਤ ਇਸ ਫਿਲਮ ਵਿੱਚ ਮੁੱਖ ਅਤੇ ਟਾਈਟਲ ਰੋਲ ਵਿੱਚ ਨਜ਼ਰੀ ਪੈਣਗੇ ਰਾਜਵੀਰ ਜਵੰਦਾ, ਜਿੰਨ੍ਹਾਂ ਦੇ ਨਾਲ ਫੀਮੇਲ ਲੀਡ ਕਿਰਦਾਰ ਅਦਾਕਾਰਾ ਸਾਨਵੀ ਧੀਮਾਨ (Character Actress Saanvi Dhiman) ਅਦਾ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਦੇ ਸਨਸਨੀ ਚਿਹਰੇ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ।

