ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਨਵੀਂ ਹਿੰਦੀ ਫਿਲਮ ਦਾ ਸ਼ੂਟ ਪੰਜਾਬ ਵਿਖੇ ਸ਼ੁਰੂ
Amritsar Sahib,11,OCT,2025,(Azad Soch News):- ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ (Singer And Actor Diljit Dosanjh) ਦੀ ਨਵੀਂ ਹਿੰਦੀ ਫਿਲਮ ਦਾ ਸ਼ੂਟ ਪੰਜਾਬ ਵਿਖੇ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਹਿੱਸਾ ਬਣਨ ਲਈ ਬਾਲੀਵੁੱਡ ਦੇ ਚਰਚਿਤ ਨਵੇਂ ਚਿਹਰੇ ਵੇਦਾਂਗ ਰਾਣਾ ਅਤੇ ਸ਼ਰਵਰੀ ਵੀ ਇੱਥੇ ਪੁੱਜ ਚੁੱਕੇ ਹਨ, ਜਿੰਨ੍ਹਾਂ ਉਚੇਚੇ ਤੌਰ ਉਤੇ ਸ਼੍ਰੀ ਹਰਿਮੰਦਰ ਸਾਹਿਬ ਜੀ (Sri Harmandir Sahib Ji) ਜਾ ਮੱਥਾ ਵੀ ਟੇਕਿਆ,'ਵਿੰਡੋ ਸੀਟ ਫਿਲਮਜ਼' ਦੇ ਬੈਨਰ ਅਧੀਨ 'ਐਪਲੌਜ਼ ਐਂਟਰਟੇਨਮੈਂਟ', 'ਮੋਹਿਤ ਚੌਧਰੀ' ਅਤੇ 'ਰਿਲਾਇੰਸ ਐਂਟਰਟੇਨਮੈਂਟ' ਦੁਆਰਾ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਨਿਰਮਾਣ ਸਮੀਰ ਨਾਇਰ ਕਰ ਰਹੇ ਹਨ, ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਇਮਤਿਆਜ਼ ਅਲੀ ਅੰਜ਼ਾਮ ਦੇਣਗੇ, ਜੋ ਦੂਜੀ ਵਾਰ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ (Singer And Actor Diljit Dosanjh) ਨਾਲ ਬਤੌਰ ਨਿਰਦੇਸ਼ਕ ਕੰਮ ਕਰ ਰਹੇ ਹਨ, ਜਿੰਨ੍ਹਾਂ ਦੋਹਾਂ ਦੀ ਸਿਨੇਮਾ ਸੁਮੇਲਤਾ ਅਧੀਨ ਬਣੀ 'ਅਮਰ ਸਿੰਘ ਚਮਕੀਲਾ' ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ।

