ਸੁੱਚਾ ਸੂਰਮਾ ਦਾ ਦਿਲਚਸਪ ਅਤੇ ਧਮਾਕੇਦਾਰ Trailer ਹੋਇਆ ਰਿਲੀਜ਼
ਫ਼ਿਲਮ ਦੀ ਸ਼ਾਨਦਾਰ, ਪਹਿਲੀ ਝਲਕ ਨੇ ਹੀ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ
Chandigarh,31,August,2024,(Azad Soch News):- ਫਿਲਮ ‘ਸੁੱਚਾ ਸੂਰਮਾ’ ਜਿਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਦਾ ਟ੍ਰੇਲਰ ਆਖ਼ਿਰਕਾਰ ਰਿਲੀਜ਼ ਹੋ ਗਿਆ ਹੈ,ਫ਼ਿਲਮ ਦੀ ਸ਼ਾਨਦਾਰ, ਪਹਿਲੀ ਝਲਕ ਨੇ ਹੀ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ,ਇਹ ਧਮਾਕੇਦਾਰ ਟ੍ਰੇਲਰ ਭਾਵਨਾਵਾਂ ਨਾਲ ਭਰਪੂਰ ਹੈ,ਟ੍ਰੇਲਰ ਵਿੱਚ ਪਿਆਰ,ਨਫ਼ਰਤ,ਬਹਾਦਰੀ,ਦੋਸਤੀ, ਅਤੇ ਰਵਾਇਤੀ ਖੇਡਾਂ ਅਤੇ ਐਕਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਫ਼ਿਲਮ ਦੇ ਸ਼ਾਨਦਾਰ ਸਟਾਰ ਕਾਸਟ ਵਲੋਂ ਜ਼ਬਰਦਸਤ ਡਾਇਲਾਗ ਡਿਲੀਵਰੀ (Dialogue Delivery) ਨੇ ਇਸ ਟ੍ਰੇਲਰ ਨੂੰ ਧਮਾਕੇਦਾਰ ਬਣਾ ਦਿੱਤਾ ਹੈ,ਇਹ ਫ਼ਿਲਮ ਸੁੱਚਾ ਸਿੰਘ ਦੇ ਜੀਵਨ ਅਤੇ ਉਨ੍ਹਾਂ ਘਟਨਾਵਾਂ ‘ਤੇ ਰੋਸ਼ਨੀ ਪਾਏਗੀ,ਜਿਨ੍ਹਾਂ ਨੇ ਉਸ ਨੂੰ ‘ਸੁੱਚਾ ਸੂਰਮਾ’ ਬਣਨ ਲਈ ਪ੍ਰੇਰਿਤ ਕੀਤਾ,ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ,ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ,ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ (Directed by Amitoj Mann) ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ. (D.O.P.) ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ,ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ (Music Saga Music) ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ,ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।