ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ,ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ
By Azad Soch
On
Patiala,03,MARCH,2025,(Azad Soch News):- ਅਦਾਕਾਰ ਦੇਵ ਖਰੌੜ ਅਤੇ ਗਾਇਕ ਨਿੰਜਾ, ਜੋ ਇੱਕ ਵਿਸ਼ੇਸ਼ ਸੰਗੀਤਕ ਵੀਡੀਓ ਪ੍ਰੋਜੈਕਟ (Music Video Project) ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਦਾ ਇਹ ਵੀਡੀਓ ਜਲਦ ਵੱਖ-ਵੱਖ ਚੈੱਨਲਸ ਅਤੇ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ,'ਫਲਾਈ ਸਕਾਈ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਗਾਇਕ ਨਿੰਜਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਬੁੱਲ ਮਿਊਜ਼ਿਕ *Music Bull Music) ਦੁਆਰਾ ਤਿਆਰ ਕੀਤਾ ਗਿਆ ਹੈ,ਸੰਗੀਤਕ ਅਤੇ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਦੇ ਬੋਲ ਜਿੰਦੀ ਨੇ ਲਿਖੇ ਹਨ,ਜਿੰਨ੍ਹਾਂ ਦੀ ਪ੍ਰਭਾਵੀ ਕਲਮਬੰਦੀ ਦਾ ਅਹਿਸਾਸ ਕਰਵਾਉਂਦੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ (Music Video) ਨੂੰ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਦਿੱਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਸਾਈਬਸਟੁਲਾ ਵੱਲੋਂ ਕੀਤਾ ਗਿਆ ਹੈ।
Latest News
26 Apr 2025 05:21:15
ਸੋਰਠਿ ਮਹਲਾ ੩ ਦੁਤੁਕੀ
॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ...