ਫ਼ਿਲਮਾਂ ਅਤੇ ਵੈਬ ਸੀਰੀਜ਼ ‘ਕਾਂਸਟੇਬਲ ਹਰਜੀਤ ਕੌਰ’ ਦਾ ਪੋਸਟਰ ਹੋਇਆ ਲਾਂਚ
Chandigarh,01 August,2024,(Azad Soch News):- ਸਾਗਾ ਸਟੂਡੀਓਜ਼ ਅਤੇ ਸ਼ਾਲੀਮਾਰ ਪ੍ਰੋਡਕਸ਼ਨਜ਼ ਨੇ ਕੇਬਲਵਨ ਔਰਿਜਨਲ ਲਈ “ਕਾਂਸਟੇਬਲ ਹਰਜੀਤ ਕੌਰ” ("Constable Harjeet Kaur") ਦੇ ਨਿਰਮਾਣ ਲਈ ਸਾਂਝ ਪਾਈ ਹੈ,ਅਗਲਾ ਯੁੱਗ ਪੰਜਾਬੀ ਸੰਗੀਤ, ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਹੋਵੇਗਾ,ਕੇਬਲਵਨ ਜਲਦ ਹੀ ਲਾਂਚ ਹੋ ਰਿਹਾ ਹੈ,ਪੰਜਾਬੀ ਹਰ ਜਗ੍ਹਾ ਟ੍ਰੇਂਡ ਕਰ ਰਹੀ ਹੈ,ਪੰਜਾਬੀ ਆ ਗਏ ਓਏ!,ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਇੱਕ ਨਵੇਂ OTT, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ,ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ (Production Studios) ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ (Streaming) ਲਈ ਤਿਆਰ ਹਨ,ਇਹੋ ਜਿਹੀ ਹੀ ਇੱਕ ਸੁੰਦਰ ਕਹਾਣੀ, ਜਿਸ ਦਾ ਨਾਮ ਹੈ “ਕਾਂਸਟੇਬਲ ਹਰਜੀਤ ਕੌਰ,” ਫਲੋਰ ‘ਤੇ ਜਾ ਚੁੱਕੀ ਹੈ, ਜਿਸ ਦਾ ਨਿਰਮਾਣ ਸਾਗਾ ਸਟੂਡੀਓਜ਼ (Saga Studios) ਅਤੇ ਮੁੰਬਈ ਦੀ ਇਕ ਪ੍ਰਸਿੱਧ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਮਿਲਕੇ ਕਰ ਰਹੀਆਂ ਹਨ,ਸ਼ਾਲੀਮਾਰ ਪ੍ਰੋਡਕਸ਼ਨਜ਼ ਲਿਮਿਟੇਡ ਸਿਰਫ਼ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ (Production Studio) ਨਹੀਂ ਹੈ, ਬਲਕਿ ਇਨ੍ਹਾਂ ਕੋਲ ਤ੍ਰਿਸ਼ਾ ਸਟੂਡੀਓਜ਼ ਨਾਮ ਦੀ ਇੱਕ ਹੋਰ ਕੰਪਨੀ ਵੀ ਹੈ, ਜੋ ਅਧੁਨਿਕ ਤਕਨਾਲੋਜੀ ਨਾਲ ਭਰਪੂਰ ਪੋਸਟ ਪ੍ਰੋਡਕਸ਼ਨ ਸਟੂਡੀਓ ਹੈ,ਇਸ ਸਾਂਝ ਦੇ ਬਾਰੇ ਗੱਲ ਕਰਦੇ ਹੋਏ, ਫ਼ਿਲਮ ਦੀ ਐਸੋਸੀਏਟ ਪ੍ਰੋਡਿਊਸਰ, ਮਿਸ ਕਿਰਨ ਸ਼ੇਰਗਿਲ ਨੇ ਦੱਸਿਆ, “ਕਾਂਸਟੇਬਲ ਹਰਜੀਤ ਕੌਰ ਇੱਕ ਮਹਿਲਾ ਕੇਂਦਰਿਤ ਫ਼ਿਲਮ ਹੈ,ਜਦ ਮੈਂ ਪਹਿਲੀ ਵਾਰ ਕਹਾਣੀ ਸੁਣੀ, ਤਾਂ ਮੈਨੂੰ ਲੱਗਿਆ ਕਿ ਇਹ ਬਣਾਈ ਜਾਣੀ ਚਾਹੀਦੀ ਹੈ,ਇਹ ਕੋਈ ਸਧਾਰਨ ਕਹਾਣੀ ਨਹੀਂ ਹੈ,ਬਲਕਿ ਬਹੁਤ ਕੁਝ ਨਵਾਂ ਅਤੇ ਤਾਜ਼ਾ ਹੈ ਜਿਸਨੂੰ ਦਰਸ਼ਕ ਪਸੰਦ ਕਰਨਗੇ,ਕਾਸਟ ਨਵੀਂ ਹੈ ਅਤੇ ਸਾਰੇ ਕਲਾਕਾਰ ਆਪਣੇ ਕੰਮ ਵਿੱਚ ਮਾਹਰ ਹਨ,ਮੈਨੂੰ ਇਸ ਪ੍ਰੋਜੈਕਟ ਦਾ ਹਿੱਸਾ ਬਣਨ ‘ਤੇ ਮਾਣ ਹੈ,” ਵੈਬ ਫ਼ਿਲਮ “ਕਾਂਸਟੇਬਲ ਹਰਜੀਤ ਕੌਰ” ਦਾ ਪੋਸਟਰ ਅੱਜ ਰਿਲੀਜ਼ ਹੋਇਆ ਹੈ, ਅਤੇ ਇਹ ਬਹੁਤ ਆਕਰਸ਼ਕ ਦਿਖਦਾ ਹੈ।