ਸਰਕਾਰ ਨੇ ਵੀਰਵਾਰ ਨੂੰ ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਯੂ.ਪੀ.ਐੱਸ.ਸੀ. ਦਾ ਚੇਅਰਪਰਸਨ ਨਿਯੁਕਤ ਕੀਤਾ ਹੈ

ਸਰਕਾਰ ਨੇ ਵੀਰਵਾਰ ਨੂੰ ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਯੂ.ਪੀ.ਐੱਸ.ਸੀ. ਦਾ ਚੇਅਰਪਰਸਨ ਨਿਯੁਕਤ ਕੀਤਾ ਹੈ

New Delhi,31 July,2024,(Azad Soch News):- ਸਰਕਾਰ ਨੇ ਵੀਰਵਾਰ ਨੂੰ ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) (UPSC) ਦਾ ਚੇਅਰਪਰਸਨ ਨਿਯੁਕਤ ਕੀਤਾ ਹੈ,ਇਕ ਸਰਕਾਰੀ ਹੁਕਮ ’ਚ ਇਹ ਜਾਣਕਾਰੀ ਦਿਤੀ ਗਈ ਹੈ,ਇਸ ਤੋਂ ਪਹਿਲਾਂ ਮਨੋਜ ਸੋਨੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਯੂ.ਪੀ.ਐਸ.ਸੀ. (UPSC) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ,ਸੂਡਾਨ ਵੀਰਵਾਰ ਨੂੰ ਯੂ.ਪੀ.ਐਸ.ਸੀ. ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣਗੇ,ਉਹ ਇਸ ਸਮੇਂ ਕਮਿਸ਼ਨ ਦੀ ਮੈਂਬਰ ਹੈ,ਸਰਕਾਰ ਵਲੋਂ 29 ਜੁਲਾਈ ਨੂੰ ਜਾਰੀ ਹੁਕਮ ’ਚ ਕਿਹਾ ਗਿਆ ਹੈ, ‘‘ਰਾਸ਼ਟਰਪਤੀ ਨੇ ਯੂ.ਪੀ.ਐਸ.ਸੀ. ਦੀ ਮੈਂਬਰ ਪ੍ਰੀਤੀ ਸੂਦਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਹੈ,ਜੋ 1 ਅਗੱਸਤ, 2024 ਤੋਂ ਅਗਲੇ ਹੁਕਮਾਂ ਤਕ ਜਾਂ 29 ਅਪ੍ਰੈਲ, 2025 ਤਕ, ਜੋ ਵੀ ਪਹਿਲਾਂ ਹੋਵੇ, ਯੂ.ਪੀ.ਐਸ.ਸੀ. (UPSC) ਦੀ ਚੇਅਰਪਰਸਨ ਦੀ ਡਿਊਟੀ ਨਿਭਾਉਣਗੇ,1983 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ ਸੂਦਨ ((IAS) Officer Sudan) ਨੇ ਜੁਲਾਈ 2020 ਤਕ ਤਿੰਨ ਸਾਲ ਕੇਂਦਰੀ ਸਿਹਤ ਸਕੱਤਰ ਵਜੋਂ ਸੇਵਾ ਨਿਭਾਉਣ ਤੋਂ ਇਲਾਵਾ ਕਈ ਮਹੱਤਵਪੂਰਨ ਅਹੁਦਿਆਂ ’ਤੇ ਸੇਵਾ ਨਿਭਾਈ ਹੈ,ਰਾਸ਼ਟਰਪਤੀ ਨੇ ਮਨੋਜ ਸੋਨੀ (Manoj Soni) ਦਾ ਅਸਤੀਫਾ ਵੀ 31 ਜੁਲਾਈ ਤੋਂ ਮਨਜ਼ੂਰ ਕਰ ਲਿਆ ਹੈ,ਮਨੋਜ ਸੋਨੀ ਨੇ 4 ਜੁਲਾਈ ਨੂੰ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ।

 

Advertisement

Latest News

ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਦੀ ਦੂਜੀ ਉਡਾਣ 16 ਜਾਂ 17 ਫਰਵਰੀ ਨੂੰ ਭਾਰਤ ਆਵੇਗੀ
USA,15 ,FEB,2025,(Azad Soch News):-   ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਗੈਰਕਾਨੂੰਨੀ...
'ਗੁਰੂ ਨਗਰੀ ਅੰਮ੍ਰਿਤਸਰ ਨੂੰ ਬਣਾਇਆ ਜਾ ਰਿਹਾ ਡਿਪੋਟੇਸ਼ਨ ਸੈਂਟਰ',
ਦੱਖਣ ਕੋਰੀਆ ਦੇ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਬੁਸਾਨ ਨਿਰਮਾਣ ਅਧੀਨ ਹੋਟਲ ਵਿੱਚ ਅਚਾਨਕ ਅੱਗ ਲੱਗ ਗਈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 15-02-2025 ਅੰਗ 696
ਐਨਸੀਆਰ ਦਾ ਇਹ ਟੋਲ ਟੈਕਸ ਪਲਾਜ਼ਾ ਬੰਦ ਹੋਣ ਨਾਲ ਹਰਿਆਣਾ ਤੋਂ ਰਾਜਸਥਾਨ ਜਾਣ ਵਾਲੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ICC ਨੇ ਚੈਂਪੀਅਨਜ਼ ਟਰਾਫੀ ਲਈ ਰਿਕਾਰਡ ਇਨਾਮੀ ਰਾਸ਼ੀ ਦਾ ਕੀਤਾ ਐਲਾਨ
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਵਧ ਗਈਆਂ