ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਪ੍ਰੇਰਣਾ ਪ੍ਰੋਗਰਾਮ 'ਚ ਹਾਸਲ ਕੀਤੀ ਸ਼ਾਨਦਾਰ ਸਫ਼ਲਤਾ

ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੇ ਵਿਦਿਆਰਥੀ ਅਨੁਰਾਗ ਨੇ ਭਾਰਤ ਸਰਕਾਰ ਦੇ ਪ੍ਰੇਰਣਾ ਪ੍ਰੋਗਰਾਮ 'ਚ ਹਾਸਲ ਕੀਤੀ ਸ਼ਾਨਦਾਰ ਸਫ਼ਲਤਾ

ਸ੍ਰੀ ਅਨੰਦਪੁਰ ਸਾਹਿਬ 16 ਅਕਤੂਬਰ ()

ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ 11ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀ  ਅਨੁਰਾਗ  ਨੇ ਭਾਰਤ ਸਰਕਾਰ  ਦੇ ਸਿੱਖਿਆ ਮੰਤਰਾਲੇ ਵੱਲੋਂ ਆਯੋਜਿਤ ਪ੍ਰੇਰਣਾ ਪ੍ਰੋਗਰਾਮ ਵਿੱਚ ਭਾਗ ਲਿਆ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੀਰਜ ਵਰਮਾ ਨੇ ਕਿਹਾ ਕਿ ਇਹ ਪ੍ਰੋਗਰਾਮ ਵਡਨਗਰ (ਗੁਜਰਾਤ) ਵਿੱਚ ਆਯੋਜਿਤ ਕੀਤਾ ਗਿਆ ਸੀਜੋ ਇੱਕ ਹਫ਼ਤੇ ਦਾ ਰਿਹਾਇਸ਼ੀ ਸਿੱਖਿਆ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਰਤ ਦੇ ਵਿਦਿਆਰਥੀਆਂ ਵਿੱਚ ਨੇਤ੍ਰਿਤਵ ਗੁਣਾਂਮੁੱਲ ਅਧਾਰਿਤ ਸਿੱਖਿਆਅਤੇ ਰਾਸ਼ਟਰੀ ਗਰਵ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੌਰਾਨ ਅਨੁਰਾਗ ਨੇ ਵਿਭਿੰਨ ਰਾਜਾਂ ਤੋਂ ਆਏ ਵਿਦਿਆਰਥੀਆਂ ਨਾਲ ਮਿਲਜੁਲ ਕਰ ਨਵੇਂ ਅਨੁਭਵ ਪ੍ਰਾਪਤ ਕੀਤੇ ਅਤੇ ਭਾਰਤੀ ਗਿਆਨ ਪ੍ਰਣਾਲੀ ਬਾਰੇ ਡੂੰਘੀ ਸਮਝ ਹਾਸਲ ਕੀਤੀ।

      ਸਕੂਲ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੇਰਣਾ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਦੇ ਨਾਲ-ਨਾਲ ਆਤਮ ਵਿਸ਼ਵਾਸਨੇਤ੍ਰਿਤਵ ਕੌਸ਼ਲਸੰਚਾਰ ਕਲਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਸੈਸ਼ਨ ਦਿੱਤੇ ਗਏ। ਅਨੁਰਾਗ ਨੇ ਹਰ ਕਿਰਿਆਵਲੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਸਮਰਪਣ ਭਾਵਨਾ ਨਾਲ ਸਭ ਦਾ ਮਨ ਮੋਹ ਲਿਆ। 

      ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੀਰਜ ਵਰਮਾ ਵਲੋਂ ਅਨੁਰਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ। ਸਕੂਲ ਇੰਚਾਰਜ ਚਰਨਜੀਤ ਸਿੰਘ ਥਾਨਾ ਅਤੇ ਸਟਾਫ਼ ਵਲੋਂ ਅਨੁਰਾਗ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਇਸ ਉਤਕ੍ਰਿਸ਼ਟ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਹੈ ਅਤੇ ਕਿਹਾ  ਕਿ ਉਸਦੀ ਇਹ ਸਫਲਤਾ ਨਾ ਸਿਰਫ਼ ਉਸਦੇ ਪਰਿਵਾਰ ਲਈ ਮਾਣ ਦਾ ਵਿਸ਼ਾ ਹੈਬਲਕਿ  ਸਕੂਲ ਅਤੇ ਇਲਾਕੇ ਲਈ ਪ੍ਰੇਰਣਾ ਦਾ ਸਰੋਤ ਹੈ। ਸਵੇਰ ਦੀ ਸਭਾ ਵਿੱਚ ਅਨੁਰਾਗ ਵਲੋਂ ਅਪਣੇ ਇਸ ਪ੍ਰੋਗਰਾਮ ਦੇ ਅਨੁਭਵ ਵੀ ਸਾਂਝੇ ਕੀਤੇ ਗਏ। ਜਿਕਰਯੋਗ ਹੈ ਕਿ ਰੂਪਨਗਰ ਜਿਲ੍ਹੇ ਵਿੱਚੋਂ ਸਿਰਫ ਦੋ ਵਿਦਿਆਰਥੀ ਹੀ ਇਸ ਪ੍ਰੋਗਰਾਮ ਲਈ ਚੁਣੇ ਗਏ ਸਨ

      ਇਸ ਮੌਕੇ ਲੈਕ.ਬਲਕਾਰ ਸਿੰਘ ਲੈਕ ਬਲਜੀਤ ਕੌਰ ,ਲੈਕ ਮੁਕੇਸ਼ ਕੁਮਾਰਲੈਕ ਗੁਰਚਰਨ ਸਿੰਘਲੈਕ ਸੋਹਨ ਸਿੰਘ ਚਾਹਲਲੈਕ ਪਵਨ ਕੁਮਾਰ ,ਲੈਕ ਰਜਨੀਸ਼ ਕੁਮਾਰਦਪਿੰਦਰ ਕੌਰ ,ਹਰਸਿਮਰਨ ਸਿੰਘਗੁਰਪ੍ਰੀਤ ਕੌਰ ,ਅਜਵਿੰਦਰ ਕੌਰਕਮਲਜੀਤ ਕੌਰਰੋਮਿਲਪਰੇਹਾਸੁਰਿੰਦਰ ਪਾਲ ਸਿੰਘਕਮਲਪ੍ਰੀਤ ਸਿੰਘਪ੍ਰਦੀਪ ਕੌਰਸੰਦੀਪਾ ਰਾਣੀ ,ਦੀਪ ਸ਼ਿਖਾਲਖਵੀਰ ਕੌਰ ,ਚਰਨਜੀਤ ਕੌਰਨਿਰਮਲ ਕੌਰਨੇਹਾ ਰਾਣੀਦਵਿੰਦਰ ਕੌਰ ,ਰੀਨਾ ਰਾਣੀਗੁਰਪ੍ਰੀਤ ਸਿੰਘਜਸਵੀਰ ਕੌਰਕੁਲਜਿੰਦਰ ਕੌਰ ,ਸੁਖਵਿੰਦਰ ਕੌਰ ,ਰਾਜਵੀਰ ਕੌਰ ਪਿੰਕੀ ਰਾਣੀ,ਰਣਵੀਰ ਸਿੰਘ ਸ. ਨਿਰਮਲ ਸਿੰਘ(ਕਲਰਕ) ,ਸ. ਗੁਰਮੇਲ ਸਿੰਘ ਲਾਇਬ੍ਰੇਰੀਅਨਕੰਵਲਜੀਤ ਸਿੰਘਅੰਮ੍ਰਿਤਪਾਲ ਸਿੰਘਅਮਰਜੀਤ ਸਿੰਘਗਗਨ ਕੁਮਾਰਸੁਰਜੀਤ ਸਿੰਘਵਰੁਣ ਕੁਮਾਰਅਦਰਸ਼ ਕੁਮਾਰਹਰਜੋਤ ਸਿੰਘਰਮਾ ਕੁਮਾਰੀਸ਼ਰਨਜੀਤ ਕੌਰਰਜਨੀਸੋਨੀਆਗੁਰਪ੍ਰੀਤ ਕੌਰਸੀਮਾ ਦੇਵੀਜਸਵਿੰਦਰ ਕੌਰਮਨੀਤਾ ਰਾਣੀ ਆਦਿ ਹਾਜ਼ਰ ਸਨ।

 

Advertisement

Latest News

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...
ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਜਨਮ ਦਿੱਤਾ ਹੈ
ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਨਵੰਬਰ 2025 ਨੂੰ ਇੱਕ ਇਤਿਹਾਸਕ ਸਮਾਗਮ ਦਾ ਆਗਾਜ਼ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 2025 ਜਲਦੀ ਭਾਰਤ ਦਾ ਦੌਰਾ ਕਰ ਸਕਦੇ ਹਨ 
ਦਿੱਲੀ ਵਿੱਚ ਠੰਢ ਵਧਣ ਦੇ ਨਾਲ ਮੌਸਮ ਵਿਭਾਗ ਦੀ ਚੇਤਾਵਨੀ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-11-2025 ਅੰਗ 539
Realme GT 8 Pro ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ