ਪੀ. ਐਚ. ਸੀ. ਗੋਲੇਵਾਲਾ ਵਿਖ਼ੇ ਮਰੀਜਾਂ ਅਤੇ ਸਿਹਤ ਕਰਮਚਾਰੀਆਂ ਨੂੰ ਸੀ.ਪੀ.ਆਰ. ਬਾਰੇ ਕੀਤਾ ਜਾਗਰੂਕ
ਫਰੀਦਕੋਟ/ਸਾਦਿਕ, 1 ਨਵੰਬਰ( ) ਸਿਵਲ ਸਰਜਨ, ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਰਹਿਨੁਮਈ ਹੇਠ ਪੀ. ਐਚ. ਸੀ. ਗੋਲੇਵਾਲਾ ਵਿਖ਼ੇ ਆਏ ਹੋਏ ਮਰੀਜਾਂ ਅਤੇ ਸਿਹਤ ਕਰਮਚਾਰੀਆਂ ਨੂੰ ਸੀ.ਪੀ.ਆਰ. ਬਾਰੇ ਕੀਤਾ ਜਾਗਰੂਕ ਕੀਤਾ ਗਿਆ l
ਇਸ ਮੌਕੇ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ. ਰਜਿੰਦਰ ਕੁਮਾਰ ਨੇ ਸੀ.ਪੀ.ਆਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਸੀ.ਪੀ.ਆਰ. ਇੱਕ ਐਮਰਜੈਂਸੀ ਤਕਨੀਕ ਹੈ ਜੋ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਜਾਂ ਉਹ ਸਾਹ ਲੈਣਾ ਛੱਡ ਦਿੰਦਾ ਹੈ। ਇਸ ਤਕਨੀਕ ਦੇ ਤਹਿਤ ਛਾਤੀ ‘ਤੇ ਦਬਾਅ ਅਤੇ ਸਾਹ ਦੇਣ ਰਾਹੀਂ ਰੁਕੇ ਹੋਏ ਖੂਨ ਦੇ ਗੇੜ ਨੂੰ ਮੁੜ ਚਾਲੂ ਕੀਤਾ ਜਾਂਦਾ ਹੈ, ਜਿਸ ਨਾਲ ਦਿਮਾਗ ਅਤੇ ਹੋਰ ਅੰਗਾਂ ਨੂੰ ਆਕਸੀਜਨ ਮਿਲਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਸੀ.ਪੀ.ਆਰ. ਦੀ ਸਿਖਲਾਈ ਹਰ ਉਮਰ ਦੇ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਅਸੀਂ ਇਹ ਯਤਨ ਕਰ ਰਹੇ ਹਾਂ ਕਿ ਹਰ ਘਰ ਵਿੱਚ ਘੱਟੋ-ਘੱਟ ਇੱਕ ਵਿਅਕਤੀ ਨੂੰ ਸੀ.ਪੀ.ਆਰ. ਤਕਨੀਕ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਜ਼ਿੰਦਗੀ ਸਮੇਂ ਸਿਰ ਬਚਾਈ ਜਾ ਸਕੇ ਅਤੇ ਇਹ ਵੀ ਕਿਹਾ ਕਿ ਉਹ ਇਸ ਜੀਵਨ- ਬਚਾਊ ਤਕਨੀਕ ਦੀ ਜਾਣਕਾਰੀ ਹੋਰ ਲੋਕਾਂ ਤੱਕ ਪਹੁੰਚਾਉਣਗੇ।
ਇਸ ਮੌਕੇ ਡਾ. ਹਰਿੰਦਰ ਕੌਰ ਮੈਡੀਕਲ ਅਫ਼ਸਰ, ਨੇ ਕਿਹਾ ਕਿ ਇਸ ਹੁਨਰ ਦਾ ਹਰੇਕ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਦਿਲ ਦੇ ਦੌਰੇ ਤੋਂ ਹੋਣ ਵਾਲੀਆਂ ਅਚਾਨਕ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕਦਾ ਹੈ ਅਤੇ ਕਿਹਾ ਕਿ ਕਿਸੇ ਵੀ ਐਮਰਜੰਸੀ ਵੇਲੇ ਹਰ ਵਿਅਕਤੀ ਨੂੰ ਬਿਨਾਂ ਘਬਰਾਏ ਅਤੇ ਬਿਨਾਂ ਕਿਸੇ ਡਰ ਤੋਂ ਜਖਮੀਆਂ ਜਾਂ ਅਚਾਨਕ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਤੇ ਤੁਰੰਤ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਇਹਨਾਂ ਦੇ ਨਾਲ ਸ਼੍ਰੀ ਅਨਿਲ ਕੁਮਾਰ, ਏਕਮਦੀਪ ਸਿੰਘ ਫਾਰਮੇਸੀ ਅਫ਼ਸਰ, ਸ਼੍ਰੀਮਤੀ ਕਿਰਨਦੀਪ ਕੌਰ ਸਟਾਫ਼ ਨਰਸ, ਸ਼੍ਰੀ ਅਮਰਜੀਤ ਸਿੰਘ ਐਮ. ਐਲ. ਟੀ., ਸ. ਅਮਰਜੀਤ ਸਿੰਘ, ਸ. ਬਲਵਿੰਦਰ ਸਿੰਘ ਐਸ. ਆਈ., ਬੱਬਲਜੀਤ ਸਿੰਘ ਸਿਹਤ ਵਰਕਰ, ਸ਼੍ਰੀਮਤੀ ਸੁਨੀਤਾ ਐਲ. ਐਚ. ਵੀ., ਸੰਦੀਪ ਕੌਰ ਅਸਿਸਟੈਂਟ, ਸ. ਬੇਅੰਤ ਸਿੰਘ ਅਤੇ ਰੀਚਾ ਧਵਨ ਵੀ ਹਾਜ਼ਰ ਸਨ


