ਬਾਸਕਿਟਬਾਲ ਅਤੇ ਤਾਇਕਵਾਂਡੋ ਦੇ ਰਾਜ ਪੱਧਰ ਮੁਕਾਬਲੇ ਨਹਿਰੂ ਸਟੇਡੀਅਮ ਵਿਚ ਜਾਰੀ

ਬਾਸਕਿਟਬਾਲ ਅਤੇ ਤਾਇਕਵਾਂਡੋ ਦੇ ਰਾਜ ਪੱਧਰ ਮੁਕਾਬਲੇ ਨਹਿਰੂ ਸਟੇਡੀਅਮ ਵਿਚ ਜਾਰੀ

ਫਰੀਦਕੋਟ 11 ਦਸੰਬਰ ()          ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ -2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਇਕਵਾਂਡੋ ਖੇਡਾਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਬਾਸਕਿਟਬਾਲ ਅਤੇ ਤਾਇਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਨ੍ਹਾਂ ਖੇਡਾ ਦੇ ਅੱਜ ਤੀਜੇ ਦਿਨ ਮੌਕੇ ਸ. ਗੁਰਤੇਜ ਸਿੰਘ ਖੋਸਾ ਚੈਅਰਮੇਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ

 

ਇਸ ਮੌਕੇ ਗੁਰਤੇਜ ਸਿੰਘ ਖੋਸਾ ਚੈਅਰਮੇਨ ਇੰਪਰੂਵਮੈਂਟ ਟਰੱਸਟ ਨੇ ਖਿਡਾਰੀਆ ਦੀ ਹੌਂਸਲਾ ਅਫਜਾਈ ਕਰਦੇ ਹੋਏ ਹੁਣ ਤੱਕ ਦੇ ਮੈਚਾ ਵਿੱਚ ਜੇਤੂ ਖਿਡਾਰੀਆਂ ਨੂੰ  ਮੈਡਲਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਰੌਂਸ਼ਨ ਕਰਨ ਦਾ ਅਸ਼ੀਰਵਾਦ ਵੀ ਦਿੱਤਾ।

 

                   ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਅਤੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਈਆ ਜਾ ਰਹੀਆਂ ਹਨ ਅੱਜ ਹੋਈਆ ਖੇਡਾਂ ਦੇ ਮੁਕਾਬਲਿਆਂ  ਵਿੱਚ  ਗੇਮ ਬਾਸਕਿਟਬਾਲ ਵਿੱਚ ਅੰ.21 (ਲੜਕੀਆਂ) ਦੇ  ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਜਲੰਧਰ ਨੇ ਦੂਸਰਾ ਸਥਾਨ, ਅਤੇ ਕਪੂਰਥਲਾ ਨੇ ਤੀਜਾ ਸਥਾਨ  ਹਾਸਿਲ ਕੀਤਾ। ਅੰ.21-30 (ਲੜਕੀਆਂ)  ਦੇ ਫਾਈਨਲ ਮੁਕਾਬਲਿਆਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਸਰਾ ਸਥਾਨ ਅਤੇ ਜਲੰਧਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ.31-40 (ਲੜਕੇ) ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਸਰਾ ਸਥਾਨ ਅਤੇ ਫਰੀਦਕੋਟ ਨੇ ਤੀਜਾ ਸਥਾਨ ਹਾਸਿਲ ਕੀਤਾ  ਗੇਮ ਤਾਇਕਵਾਂਡੋ ਵਿੱਚ ਅੰ.17 (ਲੜਕੇ) ਭਾਰ-63 ਕਿਲੋ ਸਾਗਰ ਰਾਵਾਂ (ਪਟਿਆਲਾ) ਨੇ ਪਹਿਲਾ ਸਥਾਨ, ਰਾਹੁਲ ਸ਼ਰਮਾ (ਲੁਧਿਆਣਾ) ਨੇ ਦੂਜਾ ਸਥਾਨ, ਸਮਰ ਛਾਬੜਾ ਨੇ ਤੀਜਾ ਸਥਾਨ ਅਤੇ ਕਰਨਵੀਰ ਸਿੰਘ (ਮਾਨਸਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ.17 (ਲੜਕੇ) ਭਾਰ -51 ਕਿਲੋ ਵਿੱਚ ਹਰਸ਼ (ਮੋਗਾ) ਨੇ ਪਹਿਲਾ ਸਥਾਨ, ਵਿੱਕੀ (ਐਸ.ਏ.ਐਸ ਨਗਰ) ਨੇ ਦੂਜਾ ਸਥਾਨ, ਪ੍ਰਿੰਸ ਵਰਮਾ (ਸੰਗਰੂਰ) ਨੇ ਤੀਜਾ ਸਥਾਨ ਅਤੇ ਅਰੁਨਦੀਪ ਸਿੰਘ (ਤਰਨਤਾਰਨ) ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ.17 (ਲੜਕੇ) ਭਾਰ -55 ਕਿਲੋ ਕਰਨਵੀਰ ਸਿੰਘ (ਤਰਨਤਾਰਨ) ਨੇ ਪਹਿਲਾ ਸਥਾਨ, ਮਾਈਕਲ (ਫਿਰੋਜਪੁਰ) ਨੇ ਦੂਜਾ ਸਥਾਨ, ਹਰਸ਼ਦੀਪ ਸਿੰਘ (ਬਠਿੰਡਾ) ਨੇ ਤੀਜਾ ਸਥਾਨ, ਅਤੇ ਹਮਨਪ੍ਰੀਤ ਸਿੰਘ (ਪਟਿਆਲਾ) ਨੇ ਤੀਜਾ ਸਥਾਨ  ਹਾਸਿਲ ਕੀਤਾ। ਅੰ.14 (ਲੜਕੇ) ਭਾਰ -35 ਕਿਲੋ  ਵਿੱਚ ਆਯੂਸ਼ ਠਾਕੁਰ (ਐਸ.ਏ.ਐਸ ਨਗਰ) ਨੇ ਪਹਿਲਾ ਸਥਾਨ, ਦਾਨਿਸ਼ (ਫਿਰੋਜਪੁਰ) ਨੇ ਦੂਜਾ ਸਥਾਨ, ਧਿਰੇਨ (ਪਟਿਆਲਾ) ਨੇ ਤੀਜਾ ਸਥਾਨ ਅਤੇ ਪੁਰਵੰਸ਼ ਕਪੂਰ (ਜਲੰਧਰ) ਨੇ ਤੀਜਾ ਸਥਾਨ ਹਾਸਿਲ ਕੀਤਾ

ਇਸ ਮੌਕੇ ਵੱਖ-ਵੱਖ ਜਿਲ੍ਹਿਆ ਦੇ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Tags:

Advertisement

Latest News

ਜਤਿੰਦਰ ਪਾਲ ਮਲਹੋਤਰਾ ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਜਤਿੰਦਰ ਪਾਲ ਮਲਹੋਤਰਾ ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ
Chandigarh,16 JAN,2025,(Azad Soch News):- ਜਤਿੰਦਰ ਪਾਲ ਮਲਹੋਤਰਾ (Jitendra Pal Malhotra) ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ,ਮੌਜੂਦਾ...
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ,ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਕਾਂਗਰਸ ਨੇ ਬੁੱਧਵਾਰ (15 ਜਨਵਰੀ) ਰਾਤ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-01-2025 ਅੰਗ 690
ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ
15 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਵਿੱਚ 16 ਜਨਵਰੀ, 2025 ਤੋਂ ਸਕੂਲ ਖੁੱਲ੍ਹਣਗੇ
Farmers Protest: ਖਨੌਰੀ ਬਾਰਡਰ ’ਤੇ ਕਾਲੇ ਚੋਲੇ ਪਾ ਕੇ ਮਰਨ ਵਰਤ ’ਤੇ ਬੈਠੇ 111 ਕਿਸਾਨ