ਸਹੀ ਖੁਰਾਕ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ, ਜੰਕ ਫੂਡ ਖਾਣ ਤੋਂ ਬਚੋ

ਸਹੀ ਖੁਰਾਕ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ, ਜੰਕ ਫੂਡ ਖਾਣ ਤੋਂ ਬਚੋ

ਅਬੋਹਰ 10 ਅਗਸਤ

ਹੱਡੀਆਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸ਼੍ਰੀ ਧਨਵੰਤਰੀ ਹਰਬਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਕੱਲਰਖੇੜਾ ਵਿਖੇ ਮੁਫਤ ਬੀ.ਐਮ.ਡੀ ਕੈਂਪ ਲਗਾਇਆ ਗਿਆ। ਕੱਲਰਖੇੜਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਸ ਕੈਂਪ ਦਾ ਭਰਪੂਰ ਲਾਭ ਉਠਾਇਆ। ਕੈਂਪ ਵਿੱਚ ਕੁੱਲ 128 ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਆਯੁਰਵੈਦਿਕ ਦਵਾਈਆਂ ਵੰਡੀਆਂ ਗਈਆਂ। ਯੋਗ ਨੂੰ ਬਿਮਾਰੀ ਦੇ ਹਿਸਾਬ ਨਾਲ ਦੱਸਣ ਲਈ ਯੋਗਾ ਇੰਸਟ੍ਰਕਟਰ ਸ਼ਾਲੂ ਬਿਸ਼ਨੋਈ ਅਤੇ ਮੋਹਿਤ ਗੋਦਾਰਾ ਦੀ ਅਗਵਾਈ ਹੇਠ ਯੋਗਾ ਦੀ ਓ.ਪੀ.ਡੀ. ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇੰਚਾਰਜ ਡਾ: ਵਿਨੀਤ ਅਰੋੜਾ ਨੇ ਜ਼ਿਲ੍ਹਾ ਪੱਧਰ 'ਤੇ ਯੋਗਾ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਸੁਸ਼ੀਲ ਕੁਮਾਰ ਅਤੇ ਸੁਨੀਤਾ ਦੇਵੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਨ੍ਹਾਂ ਕਿਹਾ ਕਿ ਹੱਡੀਆਂ ਦੀ ਮਜ਼ਬੂਤੀ ਲਈ ਸਹੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੈਂਪ ਦੇ ਅੰਤ ਵਿੱਚ ਸ਼੍ਰੀ ਧਨਵੰਤਰੀ ਹਰਬਲ ਵੱਲੋਂ ਏਰੀਆ ਮੈਨੇਜਰ ਤੇਜਿੰਦਰ ਸਿੰਘਸੰਜੇ ਕੁਮਾਰਅਜੈ ਮਹਾਜਨ ਦੀ ਟੀਮ ਵੱਲੋਂ ਡਾ: ਵਨੀਤ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਪ੍ਰੋਜੈਕਟ ਇੰਚਾਰਜ ਸੰਦੀਪ ਕੁਮਾਰ ਨੇ ਕੈਂਪ ਵਿੱਚ ਸਹਿਯੋਗ ਦੇਣ ਲਈ ਸ਼੍ਰੀ ਧਨਵੰਤਰੀ ਹਰਬਲਸੰਜੀਵ ਸਵੀਟ ਹਾਊਸ ਦੇ ਕਾਂਸ਼ੀ ਰਾਮ ਦੀ ਟੀਮਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਆਯੁਰਵੈਦ ਦੀ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ

Tags:

Advertisement

Latest News