ਪੁਲਿਸ ਵੱਲੋਂ ਕੈਸੋ ਅਪਰੇਸ਼ਨ ਤਹਿਤ ਸੰਗਰੂਰ ਰੇਲਵੇ ਸਟੇਸ਼ਨ ਵਿਖੇ ਚੈਕਿੰਗ

ਪੁਲਿਸ ਵੱਲੋਂ ਕੈਸੋ ਅਪਰੇਸ਼ਨ ਤਹਿਤ ਸੰਗਰੂਰ ਰੇਲਵੇ ਸਟੇਸ਼ਨ ਵਿਖੇ ਚੈਕਿੰਗ


ਸੰਗਰੂਰ, 14 ਅਕਤੂਬਰ

ਸ. ਸੁਖਦੇਵ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਸੰਗਰੂਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆ ਵਿਰੁੱਧ" ਤਹਿਤ
ਸ਼੍ਰੀ ਸਰਤਾਜ ਸਿੰਘ ਚਹਿਲ, ਆਈ.ਪੀ.ਐਸ., ਜ਼ਿਲ੍ਹਾ ਪੁਲਿਸ ਮੁਖੀ, ਦੇ ਨਿਰਦੇਸ਼ਾਂ ਅਨੁਸਾਰ
ਜਿੱਥੇ ਅੱਜ ਕੈਸੋ ਅਪਰੇਸ਼ਨ ਤਹਿਤ ਰੇਲਵੇ ਸਟੇਸ਼ਨ ਸੰਗਰੂਰ ਵਿਖੇ ਚੈਕਿੰਗ ਕੀਤੀ ਗਈ, ਉੱਥੇ ਸਬ-ਡਵੀਜ਼ਨ ਸੰਗਰੂਰ ਅਧੀਨ ਆਉਂਦੇ ਥਾਣਾ ਸਦਰ ਸੰਗਰੂਰ, ਥਾਣਾ ਸਿਟੀ ਸੰਗਰੂਰ ਅਤੇ ਥਾਣਾ ਸਿਟੀ-1 ਸੰਗਰੂਰ ਦੀ ਪੁਲਿਸ ਵੱਲੋਂ ਲੰਘੇ ਹਫਤੇ ਦੌਰਾਨ 02 ਮੁਕੱਦਮੇ, ਐਨ.ਡੀ.ਪੀ.ਐਸ. ਐਕਟ, ਦਰਜ ਕਰ ਕੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਅਤੇ ਇਨ੍ਹਾਂ ਪਾਸੋਂ 25 ਗ੍ਰਾਮ ਚਿੱਟਾ/ਹੈਰੋਇਨ, ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ।

ਇਹਨਾ ਕੇਸਾਂ ਤੋਂ ਇਲਾਵਾ ਹੋਰ ਕੇਸਾਂ ਵਿੱਚ ਵੀ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਦੌਰਾਨ ਨਸ਼ੇ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਨਸ਼ੇ ਦੀ ਦਲਦਲ ਤੋਂ ਨਿਜਾਤ ਦਵਾਉਣ ਲਈ 08 ਪੀੜਤਾਂ ਨੂੰ ਦਵਾਈ ਦਿਵਾਉਣ ਦੇ ਨਾਲ-ਨਾਲ 01 ਵਿਅਕਤੀ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ।

ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 82 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ 04 ਵਿਅਕਤੀਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪਬਲਿਕ ਵੱਲੋਂ ਦਿੱਤੀਆਂ 43 ਸ਼ਿਕਾਇਤਾਂ ਦਾ ਯੋਗ ਨਿਪਟਾਰਾ ਕੀਤਾ ਗਿਆ ਹੈ।

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਸ਼ਹਿਰ ਸੰਗਰੂਰ ਅਤੇ ਇਲਾਕੇ ਅੰਦਰ ਅਮਨ ਕਾਨੂੰਨ ਬਹਾਲ ਰੱਖਣ ਸਬੰਧੀ ਪੁਲਿਸ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ, ਭਵਿੱਖ ਵਿੱਚ ਵੀ ਮਾੜੇ ਅਨਸਰਾਂ 'ਤੇ ਸਖਤ ਨਿਗਰਾਨੀ ਰੱਖ ਕੇ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਹਰ ਹਾਲਤ ਵਿੱਚ ਬਹਾਲ ਰੱਖੀ ਜਾਵੇਗੀ। 

Tags:

Advertisement

Latest News

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ
ਬਟਾਲਾ, 7 ਨਵੰਬਰ,2025:- ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 8 ਨਵੰਬਰ ਨੂੰ ਨਵੇ ਤਹਿਸੀਲ ਕੰਪਲੈਕਸ ਬਟਾਲਾ (New Tehsil Complex...
ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਜਨਮ ਦਿੱਤਾ ਹੈ
ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਨਵੰਬਰ 2025 ਨੂੰ ਇੱਕ ਇਤਿਹਾਸਕ ਸਮਾਗਮ ਦਾ ਆਗਾਜ਼ ਕੀਤਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 2025 ਜਲਦੀ ਭਾਰਤ ਦਾ ਦੌਰਾ ਕਰ ਸਕਦੇ ਹਨ 
ਦਿੱਲੀ ਵਿੱਚ ਠੰਢ ਵਧਣ ਦੇ ਨਾਲ ਮੌਸਮ ਵਿਭਾਗ ਦੀ ਚੇਤਾਵਨੀ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-11-2025 ਅੰਗ 539
Realme GT 8 Pro ਜਲਦੀ ਹੀ ਭਾਰਤ ਵਿੱਚ ਲਾਂਚ ਹੋਵੇਗਾ