ਸ਼ਹੀਦ ਨੰਦ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਦਿੱਤੀ ਸ਼ਰਧਾਂਜਲੀ

ਸ਼ਹੀਦ ਨੰਦ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਦਿੱਤੀ ਸ਼ਰਧਾਂਜਲੀ

ਬਠਿੰਡਾ, 12 ਦਸੰਬਰ : ਸ਼ਹੀਦ ਨੰਦ ਸਿੰਘ (ਫੌਜੀ ਚੌਂਕ) ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਨਲ ਬਿਕਰਮਜੀਤ ਸਿੰਘ ਮਾਨ (ਸੇਵਾ ਮੁਕਤ)ਕੈਪਟਨ ਹਰਬਖਸ਼ ਸਿੰਘਸੁਬੇਦਾਰ ਬਲਦੇਵ ਸਿੰਘ ਮਾਨ ਤੇ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਸਟਾਫ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।

       ਸੇਵਾ ਮੁਕਤ ਕਰਨਲ ਬਿਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਸ਼ਹੀਦ ਨੰਦ ਸਿੰਘ ਦਾ ਜਨਮ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹ 19 ਸਾਲਾਂ ਦੀ ਉਮਰ ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਪਹਿਲੀ ਬਟਾਲੀਅਨ ਵਿੱਚ ਭਰਤੀ ਹੋਏ। 29 ਸਾਲ ਦੀ ਉਮਰ ਵਿੱਚ ਬਤੌਰ ਐਕਟਿੰਗ ਨਾਇਕ ਦੇ ਆਹੁਦੇ ਤੇ ਦੂਸਰਾ ਮਹਾਂ ਯੁਦ ਵਿੱਚ ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ।

ਉਨ੍ਹਾਂ ਦੱਸਿਆ ਕਿ ਦੂਸਰੇ ਮਹਾਂ ਯੁਦ ਵਿੱਚ ਜਖਮੀ ਹਾਲਤ ਵਿੱਚ ਵੀ ਹਿੰਮਤ ਨਾ ਹਾਰਦਿਆਂ ਅਤੇ ਜਪਾਨੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਬੰਦੂਕ ਦੀ ਸੰਗੀਨ ਨਾਲ ਹੀ ਕਾਫੀ ਗਿਣਤੀ ਵਿੱਚ ਜਪਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੇ ਮੋਰਚੇ ’ਤੇ ਕਬਜਾ ਕੀਤਾ, ਜਿਸ ਲਈ ਇਨ੍ਹਾਂ ਨੂੰ ਸਰਬਉੱਤਮ ਪੁਰਸਕਾਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਭਗਤੀ ਦੀ ਮਿਸਾਲ ਦਿੰਦੇ ਹੋਏ ਇਹੋ-ਜਿਹੇ ਕਾਰਨਾਮੇ ਵਿਖਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਵਿੱਚ ਕਸ਼ਮੀਰ ਰਾਜ ਵਿੱਚ ਉੜੀ ਦੀ ਲੜਾਈ ਦੌਰਾਨ ਵੀ ਇਸ ਮਹਾਨ ਯੋਧੇ ਨੇ ਨਿਡਰ ਹੋ ਕਿ ਆਪਣਾ ਫਰਜ਼ ਨਿਭਾਇਆ ਤੇ 12 ਦਸੰਬਰ 1947 ਨੂੰ ਕਬਾਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸੰਭਾਲਿਆ।

ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ਤੇ ਵੀ ਇਸ ਮਹਾਨ ਯੋਧੇ ਨੇ ਹਿਮਤ ਨਾਂ ਹਾਰੀ ਅਤੇ ਕਈ ਮੋਰਚਿਆਂ ’ਤੇ ਕਬਜਾ ਕਰਦੇ ਹੋਏਦੁਸ਼ਮਣ ਨੂੰ ਪਿਛੇ ਹਟਾਉਦੇ ਹੋਏ ਇਹ ਅਣਖੀ ਯੋਧਾ ਆਪ ਵੀ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਪਾ ਗਿਆ। ਇਸ ਮਹਾਨ ਯੋਧੇ ਨੇ ਮਹਾਂਵੀਰ ਚੱਕਰ ਜਿੱਤ ਕੇ ਆਪਣੇ ਪਿੰਡ ਦਾ ਨਾਅ ਦੇਸ਼ ਵਿੱਚ ਰੌਸ਼ਨ ਕੀਤਾ। ਨੰਦ ਸਿੰਘ ਇੱਕ ਐਸਾ ਯੋਧਾ ਹੈਜਿਸ ਨੂੰ ਜਿਉਂਦੇ ਜੀਅ ਵਿਕਟੋਰੀਆ ਕਰਾਸ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭਲਇੰਦਰ ਸਿੰਘ ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।

ਬਠਿੰਡਾ ਵਿਖੇ ਇਨ੍ਹਾਂ ਦੀ ਯਾਦ ਵਿੱਚ ਚੌਂਕ ’ਤੇ ਬੁਤ ਲਗਾਇਆ ਗਿਆ ਹੈ ਜਿਸ ਨੂੰ ਫੋਜ਼ੀ ਚੌਂਕ ਵੀ ਕਿਹਾ ਜਾਂਦਾ ਹੈ। ਬਰੇਟਾ ਦੇ ਬਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬਸ ਸਟੈਂਡ ਹੈ। ਇਸ ਮਹਾਨ ਯੋਧੇ ਨੂੰ ਸ਼ਹੀਦ ਹੋਣ ਉੱਪਰੰਤ 1948 ਵਿੱਚ ਭਾਰਤ ਸਰਕਾਰ ਨੇ ਮਹਾਂਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ। ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ ਮੇਰਠ ਛਾਉਣੀ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ।

 
Tags:

Advertisement

Latest News

ਜਤਿੰਦਰ ਪਾਲ ਮਲਹੋਤਰਾ ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਜਤਿੰਦਰ ਪਾਲ ਮਲਹੋਤਰਾ ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ
Chandigarh,16 JAN,2025,(Azad Soch News):- ਜਤਿੰਦਰ ਪਾਲ ਮਲਹੋਤਰਾ (Jitendra Pal Malhotra) ਨੂੰ ਮੁੜ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ,ਮੌਜੂਦਾ...
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ,ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਕਾਂਗਰਸ ਨੇ ਬੁੱਧਵਾਰ (15 ਜਨਵਰੀ) ਰਾਤ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-01-2025 ਅੰਗ 690
ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ
15 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਵਿੱਚ 16 ਜਨਵਰੀ, 2025 ਤੋਂ ਸਕੂਲ ਖੁੱਲ੍ਹਣਗੇ
Farmers Protest: ਖਨੌਰੀ ਬਾਰਡਰ ’ਤੇ ਕਾਲੇ ਚੋਲੇ ਪਾ ਕੇ ਮਰਨ ਵਰਤ ’ਤੇ ਬੈਠੇ 111 ਕਿਸਾਨ