ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਦੇਣ ਪ੍ਰਸ਼ਾਸਨ ਦਾ ਸਾਥ- ਡਿਪਟੀ ਕਮਿਸ਼ਨਰ
ਫਿਰੋਜ਼ਪੁਰ 1 ਨਵੰਬਰ ( ) ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕੀ ਵਾਤਾਵਰਨ ਨੂੰ ਬਚਾਉਣ ਦੇ ਲਈ ਕਿਸਾਨ ਪ੍ਰਸ਼ਾਸਨ ਦਾ ਸਾਥ ਦੇਣ ਕਿਉਂਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਨੂੰ ਮਿਲ ਕੇ ਹੰਬਲਾ ਮਾਰਨ ਦੀ ਜਰੂਰਤ ਹੈ। ਜੇਕਰ ਕਿਸਾਨ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਅਸੀਂ ਮਿਲ ਕੇ ਵਾਤਾਵਰਨ ਨੂੰ ਆਉਣ ਵਾਲੀਆਂ ਪੀੜੀਆਂ ਦੇ ਲਈ ਸੁਰੱਖਿਤ ਕਰ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਦੇ ਨਾਲ ਜਿੱਥੇ ਕਿਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਉਹਨਾਂ ਨੂੰ ਸਮਝਾਉਣ ਅਤੇ ਅੱਗ ਨਾ ਲਗਾਉਣ ਦੇ ਲਈ ਪ੍ਰੇਰਿਤ ਕਰਨ।
ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਐਸਡੀਐਮ ਫਿਰੋਜ਼ਪੁਰ ਗੁਰਦੇਵ ਸਿੰਘ ਧੰਮ ਨੇ ਪਿੰਡ ਰਾਜੋ ਕੇ ਗੱਟੀ, ਪਿੰਡ ਜਲੋ ਕੇ ਅਤੇ ਗੱਟੀ ਰਹੀਮੇ ਕੇ ਦਾ ਦੌਰਾ ਕੀਤਾ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਕਰਮਚਾਰੀਆਂ ਦੀ ਸਹਾਇਤਾ ਦੇ ਨਾਲ ਬੁਝਾਇਆ ਅਤੇ ਨਾਲ ਹੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੇ ਹੁੰਦੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਉਹਨਾਂ ਨੂੰ ਅੱਗੇ ਤੋਂ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ| ਇਸੇ ਤਰਾਂ ਪਿੰਡ ਸ਼ੇਰ ਖਾਂ ਵਿਖੇ ਪੋਲਟਰੀ ਫਾਰਮ ਅਤੇ ਨਹਿਰ ਦੀ ਪਟੜੀ ਤੇ ਬਿਲਕੁਲ ਨਾਲ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਪਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ। ਪਰ ਮੌਕੇ ਤੇ ਕਲਸਟਰ ਦੀਵਾਂਛੂ ਅਹੂਜਾ ਅਤੇ ਸੁਨੀਲ ਕੁਮਾਰ ਏਟੀਐਮ ਨੋਡਲ ਅਫਸਰ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਗਈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਲਗਾਤਾਰ ਪਿੰਡ ਪਿੰਡ ਪਹੁੰਚ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ|ਜਿਸ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਰਿਫ ਕੇ ਸਰਕਲ ਦੇ ਪਿੰਡ ਨਿਜਾਮ ਵਾਲਾ, ਬਾਘੇ ਵਾਲਾ, ਸੁਲਤਾਨ ਵਾਲਾ ਅਤੇ ਉਸਮਾਨ ਵਾਲ ਦੇ ਪਿੰਡਾਂ ਦੇ ਕਿਸਾਨਾਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ । ਇਸ ਮੌਕੇ ਕਿਸਾਨਾਂ ਵੱਲੋਂ ਵਿਭਾਗ ਨੂੰ ਵਿਸ਼ਵਾਸ਼ ਦਵਾਇਆ ਗਿਆ ਕਿ ਝੋਨੇ ਦੀ ਪਰਾਲੀ ਨੂੰ ਵਿੱਚ ਵਾਹ ਕੇ ਇਨ-ਸੀਟੂ ਕੀਤਾ ਜਾਵੇਗਾ ਅਤੇ ਜੋ ਉਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾਬਣ ਵਿੱਚ ਮੁਸ਼ਕਲ ਆ ਰਹੀ ਹੈ ਉਸ ਬਾਰੇ ਵੀ ਵਿਚਾਰ ਕੀਤਾ ਗਿਆ । ਇਸੇ ਤਰਾਂ ਪਿੰਡ ਦੁੱਲੇ ਕੇ ਨੱਥੂਵਾਲਾ ਦੇ ਕਿਸਾਨ ਲੱਡੂ ਸਿੰਘ ਦਾ ਸੁਪਰ ਸੀਡਰ ਮਸ਼ੀਨ ਮਾਲਕ ਨਾਲ ਤਾਲਮੇਲ ਕਰਵਾ ਕੇ ਚਾਰ ਕਿੱਲੇ ਪਰਾਲੀ ਦੀ ਇਨਸੀਟੂ ਸਾਂਭ ਸੰਭਾਲ ਕਰਵਾ ਕੇ ਕਣਕ ਦੀ ਬਜਾਈ ਕਰਵਾਈ ਗਈ। ਗੁਰੂਹਰਸਹਾਏ ਦੇ ਪਿੰਡ ਫਤਹਿਗੜ੍ਹ ਗਹਿਰੀ ਦੇ ਕਿਸਾਨ ਬਲਰਾਮ ਸਿੰਘ ਪੁੱਤਰ ਨੱਛਤਾਰ ਸਿੰਘ ਜਿਨ੍ਹਾਂ ਦੀ ਮਲਾਕੀ ਜਮੀਨ 50 ਏਕੜ ਹੈ ਵਿਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਇਨ ਸੀਟੂ ਮੈਨੇਜਮੇੰਟ ਨਾਲ ਸਬਸਿਡੀ ਤੇ ਦਿਤੇ ਮਲਚਰ ਮਾਰ ਕੇ ਸੁਪਰਸੀਡਰ ਨਾਲ ਆਪਣੇ ਖੇਤ ਵਿਚ ਕਣਕ ਦੀ ਬਿਜ਼ਾਈ ਕੀਤੀ ਗਈ| ਪਿੰਡ ਨਸੀਰਾਂ ਖਿਲਚੀਆ ਵਿਖੇ ਵੀ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਤੋਂ ਲਈ ਸਬਸਿਡੀ ਤੇ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਅਤੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੱਠਾ ਬਣਵਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਨੂੰ ਅੱਗ ਨਾ ਲਗਾਕੇ ਉਸ ਦਾ ਤਾਂ ਸੁਚੱਜੇ ਢੰਗ ਨਾਲ ਨਿਪਟਾਰਾ ਕਰਨ ਲਈ ਜਾਣਕਾਰੀ ਦਿਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਪਰ ਫਿਰ ਵੀ ਕੁਝ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


