ਆਰਥਿਕ ਤੌਰ ਤੇ ਕਮਜੋਰ ਅਤੇ ਲੋੜਵੰਦਾਂ ਨੂੰ 15 ਆਟੋ ਈ-ਰਿਕਸ਼ਾ ਵੰਡੇ: ਡਾ. ਬਲਜੀਤ ਕੌਰ

ਆਰਥਿਕ ਤੌਰ ਤੇ ਕਮਜੋਰ ਅਤੇ ਲੋੜਵੰਦਾਂ ਨੂੰ 15 ਆਟੋ ਈ-ਰਿਕਸ਼ਾ ਵੰਡੇ: ਡਾ. ਬਲਜੀਤ ਕੌਰ

ਮਲੋਟ  24 ਸਤੰਬਰ :

 

ਪੰਜਾਬ ਦੀ ਸਮਾਜਿਕ ਸੁਰੱਖਿਆਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਤੇ ਮਲੋਟ ਹਲਕੇ ਤੋਂ ਐਮ.ਐਲ.ਏ. ਡਾ. ਬਲਜੀਤ ਕੌਰ ਵੱਲੋ ਆਪਣੇ ਹਲਕੇ ਦੇ ਲੋੜਵੰਦ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਯੋਜਨਾ ਤਹਿਤ 15 ਆਟੋ ਈ-ਰਿਕਸ਼ਾ ਵੰਡੇ ਗਏ।

 

 

ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗਰੀਬ ਅਤੇ ਦਿਵਿਆਂਗ ਵਿਅਕਤੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਹ ਆਟੋ ਈ-ਰਿਕਸ਼ਾ ਉਨ੍ਹਾਂ ਨੂੰ ਰੋਜ਼ਗਾਰ ਕਮਾਉਣ ਅਤੇ ਆਤਮ-ਨਿਰਭਰ ਜੀਵਨ ਜੀਊਣ ਦਾ ਮੌਕਾ ਦੇਣਗੇ।

 

 

ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕੇਵਲ ਵਾਹਨ ਨਹੀਂ ਸਗੋਂ ਲੋੜਵੰਦਾਂ ਲਈ ਇੱਕ ਨਵੀਂ ਸ਼ੁਰੂਆਤ ਹੈ। ਇਹ ਆਟੋ ਈ-ਰਿਕਸ਼ਾ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀਆਂ ਲਿਆਉਣਗੇਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਹੌਸਲਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਕੋਈ ਵੀ ਪਰਿਵਾਰ ਬੇਸਹਾਰਾ ਨਾ ਰਹੇ ਅਤੇ ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਆਤਮ-ਨਿਰਭਰਤਾ ਦਾ ਰਾਹ ਚੁਣੇ। ਇਹ ਯਤਨ ਆਤਮ ਨਿਰਭਰ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। 

Related Posts

Advertisement

Advertisement

Latest News

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ - ਮੁੱਖ ਮੰਤਰੀ ਮਾਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ - ਮੁੱਖ ਮੰਤਰੀ ਮਾਨ
*ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀ ਯੂਨੀਵਰਸਿਟੀ ਨੂੰ ਮਿਲੇ 30 ਕਰੋੜ ਰੁਪਏ, ਸਿੱਖਿਆ ਵਿੱਚ ਨਹੀਂ ਆਵੇਗੀ ਕੋਈ ਰੁਕਾਵਟ - ਮੁੱਖ...
ਮਨਦੀਪ ਸਿੰਘ ਮੱਲ੍ਹੀ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ
ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਲੰਡਨ, ਕੈਨੇਡਾ ਅਤੇ ਦੁਬਈ ਦੇ ਦੌਰੇ ਲਈ , ਜਦੋਂ ਕਿ ਮੁੱਖ ਮੰਤਰੀ ਮਾਨ ਲਿਆ ਰਹੇ ਹਨ ਜਪਾਨ ਤੋਂ ਨੌਕਰੀਆਂ
ਅੰਜੀਰ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਕੇ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ
OnePlus 15R ਵਿੱਚ 7,400mAh ਦੀ ਵੱਡੀ ਬੈਟਰੀ ਹੋਵੇਗੀ ਅਤੇ ਇਹ ਭਾਰਤ ਵਿੱਚ 17 ਦਸੰਬਰ 2025 ਨੂੰ ਲਾਂਚ ਹੋਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 07-12-2025 ਅੰਗ 727
ਕੂੜਾ ਸਾੜਨ ਨੂੰ ਰੋਕਣ ਲਈ ਪੀ.ਪੀ.ਸੀ.ਬੀ. ਵੱਲੋਂ ਰੋਜ਼ਾਨਾ ਜਾਗਰੂਕਤਾ ਮੁਹਿੰਮ ਜਾਰੀ