ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਨਵੀ ਦਿਸ਼ਾ ਦਿੱਤੀ
ਸ੍ਰੀ ਅਨੰਦਪੁਰ ਸਾਹਿਬ 30 ਅਕਤੂਬਰ ()
ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਨਵੀ ਦਿਸ਼ਾ ਦਿੱਤੀ ਹੈ, ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਪ੍ਰਤੀ ਸੂਬੇ ਦੇ ਲੋਕਾਂ ਦਾ ਰਵੱਇਆ ਬਦਲ ਦਿੱਤਾ ਹੈ। ਪੰਜਾਬ ਨੂੰ ਦੇਸ਼ ਭਰ ਵਿੱਚ ਸਿੱਖਿਆ ਖੇਤਰ ਦਾ ਮੋਹਰੀ ਸੂਬਾ ਮੰਨਿਆ ਜਾ ਰਿਹਾ ਹੈ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਹੋਰ ਗਤੀਵਿਧੀਆ ਵਿਚ ਵੀ ਮਾਰਕੇ ਮਾਰ ਰਹੇ ਹਨ।
ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸਕੂਲ ਇੰਚਾਰਜ ਸ.ਗੁਰਜਤਿੰਦਰ ਪਾਲ ਸਿੰਘ ਅਤੇ ਵਾਤਾਵਰਣ ਸੰਭਾਲ ਨੋਡਲ ਇੰਚਾਰਜ ਸ.ਸੁਖਜੀਤ ਸਿੰਘ ਕੈਂਥ ਦੀ ਨਿਗਰਾਨੀ ਹੇਠ ਅੱਜ “ਏਕ ਭਾਰਤ ਸ੍ਰੇਸ਼ਨ ਭਾਰਤ” ਮੁਕਾਬਲੇ ਸ਼ਹੀਦ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਸਫਲਤਾਪੂਰਵਕ ਆਯੋਜਿਤ ਕੀਤੇ ਗਏ।
ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਹ ਮੁਕਾਬਲੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਦੋ ਗਰੁੱਪਾਂ ਵਿੱਚ ਕਰਵਾਏ ਗਏ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ, ਸੱਭਿਆਚਾਰਕ ਸਾਂਝ ਅਤੇ ਦੇਸ਼-ਪ੍ਰੇਮ ਦੇ ਭਾਵਾਂ ਨੂੰ ਮਜ਼ਬੂਤ ਕਰਨਾ ਸੀ। ਵਿਦਿਆਰਥੀਆਂ ਨੇ ਸੋਲੋ ਫੋਕ ਡਾਂਸ ਅਤੇ ਸੋਲੋ ਪੇਂਟਿੰਗ ਮੁਕਾਬਲਿਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਭਿਆਚਾਰਕ ਏਕਤਾ ਦਾ ਸੁਨੇਹਾ ਦਿੱਤਾ।
ਮੁਕਾਬਲਿਆਂ ਦੇ ਨਤੀਜਿਆਂ ਵਿੱਚ, ਸੋਲੋ ਫੋਕ ਡਾਂਸ (6ਵੀਂ ਤੋਂ 8ਵੀਂ) ਸ਼੍ਰੇਣੀ ਵਿੱਚ ਸੁਪ੍ਰਿਆ (ਪੀ.ਐਮ. ਸ੍ਰੀ ਕਥੇੜ੍ਹਾ) ਨੇ ਪਹਿਲਾ, ਪਕਲ ਸ਼ਰਮਾ (ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ) ਨੇ ਦੂਜਾ ਅਤੇ ਨਵਜੋਤ ਕੌਰ (ਸ.ਹਾ.ਸ. ਅਗੰਮਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਪੇਂਟਿੰਗ (6ਵੀਂ ਤੋਂ 8ਵੀਂ) ਸ਼੍ਰੇਣੀ ਵਿੱਚ ਸਚਿਨ ਸ਼ਰਮਾ (ਸ.ਹਾ.ਸ. ਕੋਟਲਾ ਪਾਵਰ ਹਾਊਸ) ਨੇ ਪਹਿਲਾ, ਸਾਨਵੀ (ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ) ਨੇ ਦੂਜਾ ਅਤੇ ਸੁਨੈਨਾ (ਸ.ਹਾ.ਸ. ਮਟੋਰ) ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਫੋਕ ਡਾਂਸ (9ਵੀਂ ਤੋਂ 12ਵੀਂ) ਸ਼੍ਰੇਣੀ ਵਿੱਚ ਤਰਨਜੀਤ ਕੌਰ (ਸ੍ਰੀ ਅਨੰਦਪੁਰ ਸਾਹਿਬ) ਪਹਿਲੇ, ਇੰਦੂ (ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ) ਦੂਜੇ ਅਤੇ ਰਾਧਿਕਾ ਸ਼ਰਮਾ (ਸ.ਹਾ.ਸ. ਮਹਿੰਦਲੀ ਖੁਰਦ) ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸੋਲੋ ਪੇਂਟਿੰਗ (9ਵੀਂ ਤੋਂ 12ਵੀਂ) ਸ਼੍ਰੇਣੀ ਵਿੱਚ ਜਸਲੀਨ ਪ੍ਰੀਤ ਕੌਰ (ਸਰਕਾਰੀ ਕੰਨਿਆ ਸੀ.ਸੀ. ਸਕੂਲ ਸ੍ਰੀ ਅਨੰਦਪੁਰ ਸਾਹਿਬ) ਨੇ ਪਹਿਲਾ, ਮਹਿਕਪ੍ਰੀਤ ਕੌਰ (ਸ.ਹਾ.ਸ. ਝੱਲੀਆਂ ਖੁਰਦ) ਨੇ ਦੂਜਾ ਅਤੇ ਜਸਲੀਨ ਕੌਰ (ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਅਧਿਆਪਕ ਲੈਕਚਰਾਰ ਸ਼੍ਰੀ ਮੁਕੇਸ਼ ਕੁਮਾਰ, ਲੈਕਚਰਾਰ ਅਮਰਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਯੋਗਰਾਜ ਅਤੇ ਸ਼੍ਰੀਮਤੀ ਨੀਲਮ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ। ਸ਼੍ਰੀ ਓਮ ਪ੍ਰਕਾਸ਼ ਅਤੇ ਸ਼੍ਰੀਮਤੀ ਅਨਾਮਿਕਾ ਸ਼ਰਮਾ ਨੇ ਪ੍ਰਬੰਧਕੀ ਜ਼ਿੰਮੇਵਾਰੀ ਸੰਭਾਲੀ, ਜਦਕਿ ਲੈਕਚਰਾਰ ਸੀਮਾ ਜੱਸਲ ਨੇ ਸਟੇਜ ਸਕੱਤਰ ਵਜੋਂ ਸੇਵਾ ਨਿਭਾਈ। ਰਿਫਰੈਸ਼ਮੈਂਟ ਇੰਚਾਰਜ ਸ. ਕੁਲਵੰਤ ਸਿੰਘ ਅਤੇ ਸ. ਸੁਖਵਿੰਦਰ ਸਿੰਘ ਰਹੇ, ਜਦਕਿ ਰਜਿਸਟ੍ਰੇਸ਼ਨ ਡੈਸਕ ਦੀ ਜ਼ਿੰਮੇਵਾਰੀ ਨਰੇਸ਼ ਕੁਮਾਰ ਅਤੇ ਮਨਜੀਤ ਕੌਰ ਨੇ ਨਿਭਾਈ। ਸਰਟੀਫਿਕੇਟ ਲਿਖਣ ਦੀ ਜ਼ਿੰਮੇਵਾਰੀ ਸ਼੍ਰੀਮਤੀ ਮੀਨਾ ਅਤੇ ਗੁਰਦੀਪ ਕੌਰ ਨੇ ਬਖੂਬੀ ਪੂਰੀ ਕੀਤੀ।
ਇਸ ਮੌਕੇ ਸ. ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਨਾਲ ਸੰਬੰਧਤ ਜ਼ਿਲ੍ਹਾ ਪੱਧਰੀ ਗਤੀਵਿਧੀਆਂ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਆਯੋਜਨ ਹੋਣਾ ਮਾਣ ਦੀ ਗੱਲ ਹੈ। ਉਨ੍ਹਾਂ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿੱਖਿਆ ਖੇਤਰ ਦੇ ਸਮੂਹਿਕ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ।
ਸਕੂਲ ਇੰਚਾਰਜ ਸ. ਗੁਰਜਤਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਸੱਭਿਆਚਾਰਕ ਧਰੋਹਰ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਵਿਦਿਆਰਥੀਆਂ ਵਿੱਚ ਆਪਸੀ ਭਰਾਵਾਂ ਦੇ ਭਾਵਾਂ ਨੂੰ ਵਧਾਉਂਦੇ ਹਨ।


