ਕਿਸਾਨ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ- ਡਾ.ਅਵੀਨਿੰਦਰ ਪਾਲ ਸਿੰਘ

ਕਿਸਾਨ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ- ਡਾ.ਅਵੀਨਿੰਦਰ ਪਾਲ ਸਿੰਘ

ਕੋਟਕਪੂਰਾ 24 ਜਨਵਰੀ,2025

ਡਾਇਰੈਕਟਰ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ.ਅਵੀਨਿੰਦਰ ਪਾਲ ਸਿੰਘਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਸਿੱਖਾਂਵਾਲਾ ਵਿਖੇ ਲਗਾਇਆ ਗਿਆ 

ਡਾ.ਗੁਰਿੰਦਰਪਾਲ ਸਿੰਘਖੇਤੀਬਾੜੀ ਸੂਚਨਾ ਅਫਸਰ ਨੇ ਕਿਸਾਨਾਂ ਨੂੰ ਸਮੇਂ ਸਿਰ ਅਤੇ ਫਸਲ ਦੀ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਤੋਂ ਸਲਾਹ ਲੈਣ ਮਗਰੋਂ ਹੀ ਛੋਟੇ ਤੱਤ ਜਾਂ ਹੋਰ ਬਿਮਾਰੀਆਂ ਦੀ ਰੋਕਥਾਮ ਸਬੰਧੀ ਸਪਰੇਅ ਕਰਨ ਬਾਰੇ ਪ੍ਰੇਰਿਤ ਕੀਤਾ 

 ਡਾ.ਗੁਰਪ੍ਰੀਤਸਿੰਘਬਲਾਕ ਖੇਤੀਬਾੜੀ ਅਫਸਰਕੋਟਕਪੂਰਾ ਵੱਲੋਂ ਕਿਸਾਨਾਂ ਨੂੰ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਮਾਤਰਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ.ਨਵਪ੍ਰੀਤ ਸਿੰਘਖੇਤੀਬਾੜੀ ਵਿਕਾਸ ਅਫਸਰਕੋਟਕਪੂਰਾ ਵੱਲੋਂ ਮਿੱਟੀ ਅਤੇ ਪਾਣੀ ਦੇ ਸੈਂਪਲ ਸਮੇਂ-ਸਿਰ ਜਾਂਚ ਕਰਵਾਉਣ ਅਤੇ ਸਪਰੇਅ ਕਰਨ ਦੇ ਤਰੀਕੇ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ।

ਪਸ਼ੂ ਪਾਲਣ ਵਿਭਾਗ ਵੱਲੋਂ ਡਾ.ਸਾਹਿਲ ਗੁਪਤਾਵੈਟਨਰੀ ਅਫਸਰਕੋਟਕਪੂਰਾ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਦੀ ਦੇਖ-ਰੇਖ ਸਬੰਧੀ ਵੱਖ-ਵੱਖ ਸਮੇਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਕਰਵਾਈਆਂ ਜਾਣ ਵਾਲੀਆਂ ਵੈਕਸੀਨੇਸ਼ਨਜ਼ (ਮੂੰਹਖੁਰਗਲਘੋਟੂਲੰਪੀ ਸਕਿੱਨਡਿਜ਼ੀਜ਼) ਨੂੰ ਸਮੇਂ-ਸਿਰ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀ ਰੋਹਿਤ ਕੰਬੋਜ਼ਵੈਟਨਰੀ ਇੰਸਪੈਕਟਰ ਵੱਲੋਂ ਕਿਸਾਨ ਕਰੈਡਿਟਕਾਰਡ ਸਬੰਧੀ ਜਾਣਕਾਰੀ ਦਿੱਤੀ ਗਈ।

 

ਇਸ ਮੌਕੇ ਕੈਂਪ ਵਿੱਚ ਆਰ.ਜੀ.ਆਰ. ਸੈੱਲ ਵੱਲੋਂ ਲਿਟਰੇਚਰ ਵੰਡਿਆ ਗਿਆ ਵਿਭਾਗੀ ਟੀਮ ਵੱਲੋਂ ਕੈਂਪ ਤੋਂ ਬਾਅਦ ਕਿਸਾਨਾਂ ਦੀ ਹਾਜ਼ਰੀ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ 

Tags:

Advertisement

Latest News