ਖੁਸ਼ੀ ਫਾਊਂਡਏਸ਼ਨ ਦੀ ਫਾਜ਼ਿਲਕਾ ਨੂੰ ਹਰਾ ਭਰਾ ਬਣਾਉਣ ਦੀ ਲਹਿਰ ਦੇ ਚਲਦਿਆਂ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਫਾਜ਼ਿਲਕਾ ਵਿਖ਼ੇ ਮਿੰਨੀ ਜੰਗਲ ਦੀ ਸ਼ੁਰੂਵਾਤ
By Azad Soch
On
ਫਾਜ਼ਿਲਕਾ, 27 ਜੁਲਾਈ
ਆਪਣਾ ਆਲਾ ਦੁਆਲਾ ਹਰਾ ਭਰਿਆ ਤੇ ਬਿਮਾਰੀਆਂ ਮੁਕਤ ਬਣਾਉਣ ਦੀ ਲੜੀ ਤਹਿਤ ਉਪਰਾਲੇ ਕੀਤੇ ਜਾ ਰਹੇ ਹਨ| ਫਾਜ਼ਿਲਕਾ ਸ਼ਹਿਰ ਨੂੰ ਰੁੱਖਾਂ ਨਾਲ ਭਰਪੂਰ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਸੇਵੀ ਸੰਸਥਾਵਾਂ ਵੀ ਲਗਾਤਾਰ ਪਹਿਲ ਕਦਮੀਆਂ ਕਰ ਰਹੀਆਂ ਹਨ| ਖੁਸ਼ੀ ਫਾਊਂਡੇਸ਼ਨ ਵੱਲੋਂ ਫਾਜਿਲਕਾ ਅੰਦਰ ਵੱਧ ਤੋਂ ਵੱਧ ਬੂਟੇ ਲਗਾ ਕੇ ਹਰਿਆਲੀ ਪੈਦਾ ਕੀਤੀ ਜਾ ਰਹੀ ਹੈ |
ਇਸੇ ਲੜੀ ਤਹਿਤ ਫਾਊਂਡੇਸ਼ਨ ਦੇ ਚੇਅਰ ਪਰਸਨ ਮੈਡਮ ਖੁਸ਼ਬੂ ਸਾਵਨਸੁੱਖਾ ਨੇ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਫਾਜ਼ਿਲਕਾ ਵਿਖ਼ੇ ਮਿੰਨੀ ਜੰਗਲ ਦੀ ਸ਼ੁਰੂਵਾਤ ਕਰਵਾਈ ਜਿਸ ਦਾ ਮੁੱਖ ਮਕਸਦ ਵੱਧ ਤੋਂ ਵੱਧ ਬੂਟੇ ਲਗਾਉਣਾ ਹੈ| ਇਹ ਬੂਟੇ ਵੱਡੇ ਹੋ ਕੇ ਰੁੱਖ ਦਾ ਰੂਪ ਧਾਰ ਕੇ ਜਿੱਥੇ ਸਾਰਿਆਂ ਨੂੰ ਘਣੀ ਛਾ ਦੇਣਗੇ ਉੱਥੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਨਗੇ|
ਮੈਡਮ ਖੁਸ਼ਬੂ ਸਾਵਨ ਸੁੱਖਾ ਨੇ ਵਿਦਿਆਰਥੀਆਂ ਨੂੰ ਆਖਿਆ ਕਿ ਰੁੱਖਾਂ ਦੀ ਅੱਜ ਦੇ ਸਮੇਂ ਬਹੁਤ ਮਹੱਤਤਾ ਹੈ| ਦਿਨੋ ਦਿਨ ਵਧਦੀ ਗਰਮੀ ਦਾ ਕਾਰਨ ਰੁੱਖਾਂ ਦੀ ਘਾਟ ਹੋਣਾ ਹੈ | ਉਨ੍ਹਾਂ ਕਿਹਾ ਕਿ ਜਿੰਨੇ ਰੁੱਖ ਕਟੇ ਗਏ ਹਨ ਸਾਡੀ ਜਿੰਮੇਵਾਰੀ ਬਣਦੀ ਹੈ ਉਨੇ ਰੁੱਖ ਹੋਰ ਲਗਾਏ ਜਾਣ |
ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਇਕ ਰੁੱਖ ਜਰੂਰ ਲਗਾਏ ਤੇ ਉਸਦੀ ਸਾਫ ਸੰਭਾਲ ਵੀ ਜਰੂਰ ਕਰੇ| ਉਹਨਾਂ ਕਿਹਾ ਕਿ ਇਹ ਠੀਕ ਬੂਟੇ ਵੱਡੇ ਹੋ ਕੇ ਬਣ ਜਾਂਦੇ ਨੇ ਤੇ ਨਿਸਵਾਰਥ ਅਨੇਕਾਂ ਫਾਇਦੇ ਦਿੰਦੇ ਹਨ|
ਇਸ ਮੌਕੇ ਕਾਲਜ ਸਟਾਫ ਆਦਿ ਵੀ ਹਾਜਰ ਸਨ ।
Tags:
Related Posts
Latest News
ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ
14 Sep 2024 20:38:32
Amritsar Sahib,14 Sep,2024,(Azad Soch News):- ਪੈਰਿਸ ਉਲੰਪਿਕ (Paris Olympics) ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ...