“ਇੱਕ ਪੌਦਾ ਮਾਂ ਦੇ ਨਾਂ ਦਾ” ਹੌਕਾ ਦਿੰਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ

“ਇੱਕ ਪੌਦਾ ਮਾਂ ਦੇ ਨਾਂ ਦਾ” ਹੌਕਾ ਦਿੰਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ

ਤਲਵੰਡੀ ਸਾਬੋ(ਬਠਿੰਡਾ) 18 ਜੁਲਾਈ : ਗੁਰੂ ਕਾਸ਼ੀ ਯੂਨੀਵਰਸਿਟੀਜ਼ਿਲ੍ਹਾ ਪ੍ਰਸ਼ਾਸਨ ਬਠਿੰਡਾਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਯੁਵਕ ਸੇਵਾਵਾਂ ਵਿਭਾਗ ਤੇ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਇੱਕ ਪੌਦਾ ਮਾਂ ਦੇ ਨਾਮ” ਆਰੰਭੀ ਮੁਹਿੰਮ ਤਹਿਤ ਰੁੱਖ ਲਗਾਓ-ਵਾਤਾਵਰਣ ਬਚਾਓ” ਦਾ ਸੰਦੇਸ਼ ਦਿੰਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ ਵਰਸਿਟੀ ਗੇਟ ਤੋਂ ਗੁਰੂ ਰਵੀਦਾਸ ਚੌਂਕ ਤੱਕ ਤੇ ਵਾਪਸੀ ਦਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋ.(ਡਾ.) ਐਸ.ਕੇ.ਬਾਵਾ ਉਪ-ਕੁਲਪਤੀ ਤੇ ਸਨਮਾਨਿਤ ਮਹਿਮਾਨ ਐਸ.ਡੀ.ਐੱਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ । ਉਨ੍ਹਾਂ ਯੂਨੀਵਰਸਿਟੀ ਦੀ ਤਲਵਾਰਬਾਜ਼ੀ ਅਕਾਦਮੀ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਤੇ ਖਿਡਾਰੀਆਂ ਨੂੰ 3000 ਪੌਦੇ ਵੰਡੇ ਗਏ।

ਇਸ ਦੌਰਾਨ ਜੇਤੂਆਂ ਤੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਬਾਵਾ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਹਰਿਆ ਭਰਿਆ ਪ੍ਰਦੂਸ਼ਨ ਮੁਕਤ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਨੌਜਵਾਨ ਵਰਗ ਦੀ ਹੈ। ਉਨ੍ਹਾਂ ਸਾਰਿਆਂ ਨੂੰ ਇੱਕ ਵਾਰ ਵਰਤਣ ਯੋਗ ਪਲਾਸਟਿਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਤੇ ਜਨ ਮਾਨਸ ਨੂੰ ਵੱਧ ਤੋਂ ਵੱਧ ਪੌਦੇ ਲਗਾਉਣਉਨ੍ਹਾਂ ਦੀ ਸਾਂਭ-ਸੰਭਾਲ ਤੇ ਪਰਵਰਿਸ਼ ਦਾ ਸੁਨੇਹਾ ਦਿੱਤਾ।

ਵਿਸ਼ੇਸ਼ ਮਹਿਮਾਨ ਡਾ. ਜੱਸਲ ਨੇ ਆਯੋਜਕਾਂ ਦੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਤਲਵਾਰਬਾਜ਼ੀ ਅਕਾਦਮੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੇ ਖੇਡ ਹੁਨਰ ਨੂੰ ਨਿਖਾਰ ਕੇ ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿੱਚ ਤਗਮਾ ਹਾਸਿਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੌਦੇ ਲਗਾ ਕੇ ਭੁੱਲ ਜਾਣਾ ਪੋਦਿਆਂ ਦੀ ਹੱਤਿਆ ਦੇ ਬਰਾਬਰ ਹੈਸਾਨੂੰ ਸਾਰਿਆਂ ਨੂੰ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲਪਾਣੀ ਤੇ ਖਾਦ ਖੁਰਾਕ ਦੇਣਾ ਸਾਡੀ ਜ਼ਿੰਮੇਵਾਰੀ ਹੈ।

ਮੈਰਾਥਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਕੁਮਾਰ ਸ਼ਰਮਾਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਮੈਰਾਥਨ ਵਿੱਚ ਵਿਜੈ ਕੁਮਾਰਸ.ਸ.ਸ.ਤਲਵੰਡੀ ਸਾਬੋ ਨੇ ਪਹਿਲਾਅਮਨਦੀਪ ਸਿੰਘਸ.ਸ.ਸ. ਭਾਈ ਰੂਪਾ ਨੇ ਦੂਜਾ ਤੇ ਜਸ਼ਨਦੀਪ ਸਿੰਘਯੂਨੀਵਰਸਲ ਸਕੂਲਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਆਯੋਜਕਾਂ ਵੱਲੋਂ ਕ੍ਰਮਵਾਰ 10,000 ਰੁਪਏ7100 ਰੁਪਏ5100 ਰੁਪਏ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਪ੍ਰਤੀਭਾਗੀਆਂ ਦੀ ਟੀ-ਸ਼ਰਟਾਂ ਨਾਲ ਹੌਂਸਲਾ ਅਫ਼ਜਾਈ ਕੀਤੀ ਗਈ ਲੜਕੀਆਂ ਵਿੱਚੋਂ ਸੁਖਵੀਰ ਕੌਰ ਨੇ ਪਹਿਲਾਅਮਨਜੋਤ ਕੌਰ ਨੇ ਦੂਜਾ ਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤਲਵਾਰਬਾਜ਼ੀ ਲੜਕੇ ਅਤੇ ਲੜਕੀਆਂ ਦੇ ਨੁਮਾਇਸ਼ੀ ਮੈਚ ਵੀ ਕਰਵਾਏ ਗਏ। ਸ. ਸਰਦੂਲ ਸਿੰਘ ਸਿੱਧੂਡਾਇਰੈਕਟਰ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਜਸਵੀਰ ਸਿੰਘਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਬਠਿੰਡਾ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ।  ਐਨ.ਐਸ.ਐਸ. ਕੁਆਰਡੀਨੇਟਰ,  ਵਲੰਟੀਅਰਾਂ ਅਤੇ ਰਿਫਰੈਸ਼ਮੈਂਟ ਕਮੇਟੀ ਦਾ ਪ੍ਰਬੰਧਨ ਕਾਬਿਲ-ਏ-ਤਾਰੀਫ਼ ਰਿਹਾ।

Tags:

Advertisement

Latest News

ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਮਾਪਦੰਡ ਪੂਰੇ ਕਰਨ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲ ਦਿਲੀ ਵਿਖੇ ਐਵਾਰਡ ਨਾਲ ਸਨਮਾਨਿਤ  ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਮਾਪਦੰਡ ਪੂਰੇ ਕਰਨ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲ ਦਿਲੀ ਵਿਖੇ ਐਵਾਰਡ ਨਾਲ ਸਨਮਾਨਿਤ
ਫਾਜ਼ਿਲਕਾ, 8 ਫਰਵਰੀਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਡ ਕਲਾਈਮੇਟ ਚੇਜ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਵੱਲੋਂ ਵਿਗਿਆਨ...
ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੰਜਾਬ ਜੇਲ੍ਹ ਓਲੰਪਿਕ 2025 ਦੇ ਮੁਕਾਬਲੇ ਜਾਰੀ
ਯੋਗਾ ਦੇ ਫਾਇਦਿਆਂ ਤੋਂ ਪ੍ਰੇਰਿਤ ਹੋ ਕੇ ਲਗਭਗ 6500 ਦੇ ਕਰੀਬ ਲੋਕ ਸੀਐਮ ਦੀ ਯੋਗਸ਼ਾਲਾ ਤਹਿਤ ਹੋਏ ਰਜਿਸਟਰਡ-ਐਸ.ਡੀ.ਐਮ. ਕ੍ਰਿਸ਼ਨ ਪਾਲ ਰਾਜਪੁਤ
ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਾਰੀ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬੈਂਕ ਸਖੀਆਂ ਤੇ ਬੈਂਕ ਮੈਨੇਜਰਾਂ ਨੂੰ ਟ੍ਰੇਨਿੰਗ ਪ੍ਰਦਾਨ
ਜਲੰਧਰ ਦਿਹਾਤੀ ਪੁਲਿਸ ਵਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਜਿਲਾ ਪਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ